ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

…ਜਦੋਂ ਪੰਜਾਬ ਦੇ ਕਾਂਗਰਸੀ ਮੰਤਰੀ ਸੋਨੀ ਨੇ ਗਾਏ ਬਾਦਲਾਂ ਦੇ ਸੋਹਿਲੇ

…ਜਦੋਂ ਪੰਜਾਬ ਦੇ ਕਾਂਗਰਸੀ ਮੰਤਰੀ ਸੋਨੀ ਨੇ ਗਾਏ ਬਾਦਲਾਂ ਦੇ ਸੋਹਿਲੇ

ਬੀਤੇ ਦਿਨੀਂ ਬਠਿੰਡਾ ਵਿਖੇ ਆਲ ਇੰਡੀ ਇੰਸਟੀਚਿਊਟ ਆੱਫ਼ ਮੈਡੀਕਲ ਸਾਇੰਸਜ਼ (AIIMS) ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ, ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਸੁਖਬੀਰ ਬਾਦਲ ਵੀ ਮੌਜੂਦ ਸਨ। ਇੱਥੇ ਪੰਜਾਬ ਦੇ ਕਾਂਗਰਸੀ ਮੰਤਰੀ ਸ੍ਰੀ ਓਪੀ ਸੋਨੀ ਨੇ ਜਿਹੜਾ ਭਾਸ਼ਣ ਦਿੱਤਾ, ਉਹ ਨਾ ਤਾਂ ਕਾਂਗਰਸੀ ਕਦੇ ਭੁਲਾ ਸਕਣਗੇ ਤੇ ਨਾ ਹੀ ਅਕਾਲੀ।

 

 

ਉਂਝ ਭਾਵੇਂ ਸ੍ਰੀ ਸੋਨੀ ਦੇ ਭਾਸ਼ਣ ਬਾਰੇ ਕਦੇ ਕੋਈ ਚਰਹਾ ਨਹੀਂ ਹੋਈ ਪਰ AIIMS ਦੇ ਉਦਘਾਟਨ ਮੌਕੇ ਉਨ੍ਹਾਂ ਨੇ ਬਾਦਲਾਂ ਦੇ ਖ਼ੂਬ ਸੋਹਿਲੇ ਪੜ੍ਹੇ। ਕਾਂਗਰਸੀ ਹੁਣ ਤੱਕ ਬਾਦਲਾਂ ਦੀ ਆਲੋਚਨਾ ਹੀ ਕਰਦੇ ਰਹੇ ਹਨ ਪਰ ਸ੍ਰੀ ਸੁਖਬੀਰ ਬਾਦਲ ਤੇ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਦੀ ਮੌਜੂਦਗੀ ’ਚ ਸ੍ਰੀ ਸੋਨੀ ਨੇ ਉਨ੍ਹਾਂ ਦੀ ਖ਼ੂਬ ਸ਼ਲਾਘਾ ਕੀਤੀ।

 

 

ਸ੍ਰੀ ਸੋਨੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸ੍ਰੀ ਪ੍ਰਕਾਸ਼ ਸਿੰਘ ਬਾਦਲ ਦੀ ਪੰਜਾਬ ਨੂੰ ਦੇਣ ਦੀ ਵੀ ਖ਼ੂਬ ਚਰਚਾ ਤੇ ਸ਼ਲਾਘਾ ਕੀਤੀ।

 

 

AIIMS ਦੇ ਉਦਘਾਟਨ ਸਮਾਰੋਹ ਮੌਕੇ ਸ੍ਰੀ ਸੋਨੀ ਦੇ ਅਜਿਹੇ ਬੋਲ ਯਕੀਨੀ ਤੌਰ ’ਤੇ ਬਾਦਲ ਜੋੜੀ ਦੇ ਕੰਨਾਂ ਵਿੱਚ ਮਿਸਰੀ ਘੋਲ਼ ਰਹੇ ਹੋਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:When Punjab s Congress Minister Soni praised Badals a lot