ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

…ਜਦੋਂ ਸ਼ਬਾਨਾ ਆਜ਼ਮੀ ਅੰਮ੍ਰਿਤਸਰ ’ਚ ਹੋਏ ਜਜ਼ਬਾਤੀ

…ਜਦੋਂ ਸ਼ਬਾਨਾ ਆਜ਼ਮੀ ਅੰਮ੍ਰਿਤਸਰ ’ਚ ਹੋਏ ਜਜ਼ਬਾਤੀ

ਬਾਲੀਵੁੱਡ ਅਦਾਕਾਰਾ ਸ਼ਬਾਨਾ ਆਜ਼ਮੀ ਸੋਮਵਾਰ ਨੂੰ ਖ਼ਾਸ ਤੌਰ ਉੱਤੇ ਅੰਮ੍ਰਿਤਸਰ ਪੁੱਜੇ। ਉਨ੍ਹਾਂ ਭਾਰਤ–ਪਾਕਿਸਤਾਨ ਵੰਡ ਨਾਲ ਸਬੰਧਤ ਅਜਾਇਬਘਰ ਵੇਖਿਆ। ਉੱਥੇ ਉਹ ਕੁਝ ਜਜ਼ਬਾਤੀ ਹੋ ਗਏ। ਦਰਅਸਲ, ਉਨ੍ਹਾਂ ਨੇ ਇੱਕ ਘੰਟੇ ਤੋਂ ਵੱਧ ਸਮਾਂ ਦੇਸ਼ ਦੀ ਵੰਡ ਨਾਲ ਸਬੰਧਤ ਲੱਖਾਂ ਪੰਜਾਬੀਆਂ ਦੇ ਕਤਲੇਆਮ ਨਾਲ ਸਬੰਧਤ ਤਸਵੀਰਾਂ ਵੇਖੀਆਂ। ਇੱਕ ਅਨੁਮਾਨ ਮੁਤਾਬਕ 1947 ’ਚ 10 ਲੱਖ ਤੋਂ ਵੱਧ ਵਿਅਕਤੀਆਂ ਦੀ ਮੌਤ ਹੋਈ ਸੀ; ਜਿਨ੍ਹਾਂ ਵਿੱਚੋਂ ਜ਼ਿਆਦਾਤਰ ਪੰਜਾਬੀ ਸਨ।

 

 

ਤਦ ਲੱਖਾਂ ਲੋਕਾਂ ਨੂੰ ਆਪੋ–ਆਪਣੇ ਘਰ–ਬਾਰ ਛੱਡ ਕੇ ਹਿਜਰਤ ਕਰ ਕੇ ਜਾਣਾ ਪਿਆ ਸੀ – ਭਾਰਤੀ ਪੰਜਾਬ ਵਾਲੇ ਪਾਸਿਓਂ ਮੁਸਲਮਾਨਾਂ ਨੂੰ ਅਤੇ ਪਾਕਿਸਤਾਨੀ ਪੰਜਾਬ ’ਚੋਂ ਹਿੰਦੂਆਂ ਤੇ ਸਿੱਖਾਂ ਨੂੰ।

 

 

ਉਦੋਂ ਦੋਵੇਂ ਪਾਸੇ ਵੱਡੇ ਪੱਧਰ ਉੱਤੇ ਵੱਢ–ਟੁੱਕ ਹੋਈ ਸੀ। ਰੇਲ–ਗੱਡੀਆਂ ਲਾਸ਼ਾਂ ਦੀਆਂ ਭਰੀਆਂ ਹੋਈਆਂ ਇੱਕ ਤੋਂ ਦੂਜੇ ਦੇਸ਼ ’ਚ ਆਉਂਦੀਆਂ ਤੇ ਜਾਂਦੀਆਂ ਸਨ। ਪਾਕਿਸਤਾਨ ਵਾਲੇ ਪਾਸਿਓਂ ਹਿੰਦੂਆਂ ਤੇ ਸਿੱਖਾਂ ਦੀਆਂ ਲਾਸ਼ਾਂ ਨਾਲ ਲੱਦੀ ਰੇਲ ਗੱਡੀ ਆਉਂਦੀ ਸੀ, ਜਿਸ ਵਿੱਚ ਸਿਰਫ਼ ਇੱਕੋ ਡਰਾਇਵਰ ਹੀ ਜਿਊਂਦਾ ਹੁੰਦਾ ਸੀ; ਬਾਕੀ ਸਭ ਲਾਸ਼ਾਂ ਹੀ ਹੁੰਦੀਆਂ ਸਨ। ਇੰਝ ਹੀ ਅਜਿਹੀ ਗੱਡੀ ਮੁਸਲਮਾਨਾਂ ਦੀਆਂ ਲਾਸ਼ਾਂ ਨਾਲ ਲੱਦੀ ਭਾਰਤ ਵਾਲੇ ਪਾਸਿਓਂ ਪਾਕਿਸਤਾਨ ਵੱਲ ਭੇਜੀ ਜਾਂਦੀ ਸੀ।

 

 

ਉਨ੍ਹਾਂ ਉਸ ਰੇਲ ਗੱਡੀ ਦੀ ਤਸਵੀਰ ਵੀ ਵੇਖੀ, ਜਿਸ ਵਿੱਚ ਕੁਝ ਲੋਕ ਲਾਸ਼ਾਂ ਦੇ ਐਨ ਵਿਚਕਾਰ ਬਹਿ ਕੇ ਕਿਵੇਂ ਨਾ ਕਿਵੇਂ ਅੰਮ੍ਰਿਤਸਰ ਪੁੱਜੇ ਸਨ। ਸ਼ਬਾਨਾ ਆਜ਼ਮੀ ਨੇ ਇਹ ਸਭ ਵੇਖ ਕੇ ਆਖਿਆ ਕਿ ਦੇਸ਼ ਦੀ ਵੰਡ ਦਾ ਇੰਨਾ ਵੱਡਾ ਦਰਦ ਸਾਡੇ ਬਜ਼ੁਰਗਾਂ ਨੇ ਦਹਾਕਿਆਂ ਬੱਧੀ ਆਪਣੇ ਦਿਲਾਂ ਵਿੱਚ ਲੁਕਾ ਕੇ ਰੱਖਿਆ। ਇਹ ਅਜਾਇਬਘਰ ਦੇਸ਼ ਦੀ ਵੰਡੀ ਦੇ ਡਰਾਉਣੇ ਦੁਖਾਂਤ ਬਾਰੇ ਦੱਸਦਾ ਹੈ।

 

 

ਸ਼ਬਾਨਾ ਆਜ਼ਮੀ ਨੇ ਕਿਹਾ ਕਿ ਸਾਨੂੰ ਧਰਮ ਦੀ ਪਰਵਾਹ ਕੀਤੇ ਬਗ਼ੈਰ ਇੱਕਜੁਟਤਾ ਦਾ ਪ੍ਰਗਟਾਵਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਵੰਡ ਦੇ ਦੁਖਾਂਤ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:When Shabana Aazmi gone emotional in Amritsar