ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਦੋਂ ਪੁੱਤ ਅਤੇ ਨੂੰਹ ਨੇ ਆਪਣੇ ਹੀ ਘਰ 'ਚ ਕੀਤੀ ਲੁੱਟ....

ਹੁਸ਼ਿਆਰਪੁਰ ਦੀ ਇੱਕ ਕਾਲੋਨੀ ਵਿੱਚ ਲੁੱਟ ਦੀ ਇੱਕ ਅਜੀਬ ਘਟਨਾ ਸਾਹਮਣੇ ਆਈ ਹੈ। ਜਾਂਚ ਵਿੱਚ ਜੋ ਸਾਹਮਣੇ ਆਇਆ ਉਸ ਤੋਂ ਪੁਲਿਸ ਵੀ ਹੈਰਾਨ ਰਹਿ ਗਈ। ਦਰਅਸਲ, ਨੂੰਹ ਅਤੇ ਪੁੱਤ ਨੇ ਆਪਣੇ  ਹੀ ਘਰ ਵਿੱਚ ਲੁੱਟ ਕੀਤੀ। 

 

ਜਾਣਕਾਰੀ ਅਨੁਸਾਰ ਹੁਸ਼ਿਆਰਪੁਰ ਜ਼ਿਲ੍ਹੇ ਦੇ ਆਦਮਵਾਲ ਦੀ ਜੇਲ੍ਹ ਕਾਲੋਨੀ ਵਿੱਚ ਔਰਤ ਨੂੰ ਬੰਧਕ ਬਣਾਉਣ ਤਂਘ ਬਾਅਦ ਸੋਨੇ ਦੇ ਗਹਿਣਿਆਂ ਦੀ ਲੁੱਟ ਕੀਤੀ ਗਈ। ਜਦੋਂ ਇਸ ਮਾਮਲੇ ਦੀ ਜਾਂਚ ਕੀਤੀ ਤਾਂ ਪੁਲਿਸ ਵਾਲੇ ਵੀ ਹੈਰਾਨ ਰਹਿ ਗਏ। ਦਰਅਸਲ,  ਲੁੱਟ ਦੀ ਇਹ ਘਟਨਾ ਘਰ ਦੀ ਨੂੰਹ ਨੇ ਦੋਸਤਾਂ ਦੀ ਮਦਦ ਨਾਲ ਕੀਤੀ ਸੀ। ਪੁੱਤਰ ਨੇ ਲਵ ਮੈਰਿਜ ਕੀਤੀ ਸੀ ਅਤੇ ਲਵ ਮੈਰਿਜ ਤੋਂ ਬਾਅਦ ਉਸ 'ਤੇ ਇਕ ਲੱਖ ਦਾ ਕਰਜ਼ਾ ਸੀ। ਪਤੀ-ਪਤਨੀ ਨੇ ਉਸ ਨੂੰ ਛੁਡਾਉਣ ਲਈ ਪਰਿਵਾਰ ਨਾਲ ਹੀ ਧੋਖਾ ਕੀਤਾ।

 

ਪੁਲਿਸ ਨੇ ਇਸ ਮਾਮਲੇ ਵਿੱਚ ਪੰਜ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁੱਤ ਅਤੇ ਉਸ ਦੇ ਇਕ ਦੋਸਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪਤਨੀ ਸਣੇ ਤਿੰਨ ਹੋਰ ਦੋਸ਼ੀ ਫ਼ਰਾਰ ਹਨ। ਥਾਣਾ ਇੰਚਾਰਜ ਗਗਨਦੀਪ ਸੇਖੋਂ ਨੇ ਦੱਸਿਆ ਕਿ 15 ਫਰਵਰੀ ਨੂੰ ਜੇਲ੍ਹ ਕਾਲੋਨੀ ਦੀ ਰਿਤੂ ਨੇ ਘਰ ਵਿੱਚ ਲੁੱਟ ਦੀ ਸ਼ਿਕਾਇਤ ਕੀਤੀ ਸੀ।

 

ਔਰਤ ਨੇ ਪੁਲਿਸ ਨੂੰ ਦੱਸਿਆ ਕਿ ਸਵੇਰੇ ਉਹ ਘਰ ਵਿੱਚ ਇਕੱਲੀ ਸੀ। ਇਸ ਦੌਰਾਨ ਤਿੰਨ ਨਕਾਬਪੋਸ਼ ਲੁਟੇਰੇ ਦਾਖ਼ਲ ਹੋਏ। ਜਦੋਂ ਉਸ ਨੇ ਰੌਲਾ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਲੁਟੇਰਿਆਂ ਨੇ ਪਿਸਤੌਲ ਵੱਲ ਇਸ਼ਾਰਾ ਕੀਤਾ। ਇਕ ਲੁਟੇਰੇ ਨੇ ਬਾਹਾਂ ਅਤੇ ਲੱਤਾਂ ਬੰਨ੍ਹ ਕੇ ਉਸ ਨੂੰ ਬੰਧਕ ਬਣਾ ਲਿਆ ਅਤੇ ਟਰੰਕ ਤੋਂ ਸਾਰੇ ਗਹਿਣਿਆਂ ਲੈ ਕੇ ਫਰਾਰ ਹੋ ਗਿਆ। ਪੁਲਿਸ ਨੇ ਜਦੋਂ ਜਾਂਚ ਕੀਤੀ ਤਾਂ ਰੀਤੂ ਅਤੇ ਉਸ ਦੇ ਪਤੀ ਅਨਿਕਿਤ ਉੱਤੇ ਸ਼ੱਕ ਹੋਇਆ।

 

ਪੁਲਿਸ ਨੂੰ ਅਨਿਕਿਤ ਨੇ ਦੱਸਿਆ ਕਿ ਉਸ ਦਾ ਤਿੰਨ ਸਾਲ ਪਹਿਲਾਂ ਰੀਤੂ ਨਾਲ ਪ੍ਰੇਮ ਵਿਆਹ ਹੋਇਆ ਸੀ। ਪਰਿਵਾਰ ਨੇ ਰਿਸ਼ਤੇ ਨੂੰ ਸਵੀਕਾਰ ਨਹੀਂ ਕੀਤਾ। ਬਾਅਦ ਵਿੱਚ ਵਿਆਹ ਲਈ ਰਾਜ਼ੀ ਹੋ ਜਾਣ ਤੋਂ ਬਾਅਦ ਪਰਿਵਾਰ ਕੋਲ ਆ ਗਿਆ। 
 

ਉਸ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਜੋ ਸਮਾਂ ਉਹ ਘਰ ਤੋਂ ਬਾਹਰ ਕਿਰਾਏ ਉੱਤੇ ਰਿਹਾ ਉਸ ਸਮੇਂ ਦੌਰਾਨ ਉਸ ਦੇ ਸਿਰ ਉੱਤੇ ਇੱਕ ਲੱਕ ਰੁਪਏ ਦਾ ਕਰਜ਼ ਹੋ ਗਿਆ ਸੀ ਅਤੇ ਪਤਨੀ ਵੀ ਗਰਭਵਤੀ ਸੀ। ਇਸੇ ਦੌਰਾਨ ਉਸ ਨੇ ਪਤਨੀ ਤੇ ਆਪਣੇ ਦੋਸਤਾਂ ਨਾਲ ਮਿਲ ਕੇ  ਆਪਣੇ ਹੀ ਘਰ ਵਿੱਚ ਪਏ ਗਹਿਣਿਆਂ ਨੂੰ ਲੁੱਟਣ ਦੀ ਸਕੀਮ ਲਾਈ।

 

ਪੁਲਿਸ ਨੇ ਅਨਿਕਤ ਦੇ ਭਰਾ ਸੁਸ਼ੀਲ ਦੇ ਬਿਆਨ 'ਤੇ ਮਾਮਲਾ ਦਰਜ ਕਰ ਲਿਆ ਹੈ। ਤਿੰਨ ਮੁਲਜ਼ਮਾਂ ਨਾਲ ਅਨਿਕਤ ਅਤੇ ਰੀਤੂ ਨੂੰ ਵੀ ਇਸ ਕੇਸ ਵਿੱਚ ਸ਼ਾਮਲ ਕੀਤਾ ਗਿਆ ਹੈ। ਮੁਲਜ਼ਮਾਂ ਕੋਲੋਂ ਰਿੰਗ, ਚੇਨ, ਟਾਪਸ, ਸੋਨੇ ਦੇ ਹਾਰ ਅਤੇ ਇਕ ਮੋਟਰਸਾਈਕਲ ਬਰਾਮਦ ਹੋਇਆ ਹੈ। ਪੁਲਿਸ ਨੇ ਅਨਿਕਤ ਅਤੇ ਗੌਰਵ ਨੂੰ ਗ੍ਰਿਫ਼ਤਾਰ ਕੀਤਾ ਹੈ। ਰਿਤੂ ਨਿਤੀਸ਼ ਉਰਫ਼ ਸਾਹਿਲ ਅਤੇ ਇਕ ਅਣਪਛਾਤੇ ਅਜੇ ਫ਼ਰਾਰ ਹੈ।
 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:When son and daughter in law looted in their own home