ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਦੋਂ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਦਿੱਤੀ ਸੀ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ‘ਝਿੜਕੀ’

ਜਦੋਂ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਦਿੱਤੀ ਸੀ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ‘ਝਿੜਕੀ’

ਪੰਜਾਬ ਦੇ ਮੰਤਰੀ ਆਪੋ–ਆਪਣੇ ਵਿਭਾਗਾਂ ਦੀਆਂ ਨਾਕਾਮੀਆਂ ਲਈ ਅਕਸਰ ਸ਼੍ਰੋਮਣੀ ਅਕਾਲੀ ਦਲ–ਭਾਰਤੀ ਜਨਤਾ ਪਾਰਟੀ ਦੀ ਅਗਵਾਈ ਹੇਠਲੀ ਪਿਛਲੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦੇ ਰਹਿੰਦੇ ਹਨ। ਪਰ ਇੰਝ ਜਾਪਦਾ ਹੈ ਕਿ ਹੁਣ ਅਜਿਹੀਆਂ ਸਿਆਸੀ ਜੁਮਲੇਬਾਜ਼ੀਆਂ ਦਾ ਅੰਤ ਹੋਣ ਜਾ ਰਿਹਾ ਹੈ।

 

 

ਬਜਟ ਸੈਸ਼ਨ ਦੌਰਾਨ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਤਕਨੀਕੀ ਸਿੱਖਿਆ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਨੂੰ ਉਦੋਂ ਥੋੜ੍ਹਾ ‘ਝਿੜਕ ਦਿੱਤਾ’ ਸੀ, ਜਦੋਂ ਉਨ੍ਹਾਂ ਆਪਣੇ ਵਿਭਾਗ ਦੀਆਂ ਕੁਝ ਘਾਟਾਂ ਲਈ ਪਿਛਲੀ ਸਰਕਾਰ ਨੂੰ ਦੋਸ਼ੀ ਠਹਿਰਾਇਆ ਸੀ।

 

 

ਤਦ ਸਪੀਕਰ ਨੇ ਮੰਤਰੀ ਨੂੰ ਵਿੱਚੋਂ ਟੋਕ ਕੇ ਕਿਹਾ ਸੀ,‘ਬੀਤੇ ਸਮੇਂ ਦੀ ਗੱਲ ਨਾ ਕਰੋ। ਤੁਸੀਂ ਦੋ ਸਾਲਾਂ ਤੋਂ ਸਰਕਾਰ ’ਚ ਹੋ, ਇਸ ਲਈ ਆਪਣੀਆਂ ਪ੍ਰਾਪਤੀਆਂ ਬਾਰੇ ਹੀ ਬੋਲੋ।’ ਉਸ ਦੇ ਤੁਰੰਤ ਬਾਅਦ ਸ੍ਰੀ ਚੰਨੀ ਦੀ ਸੁਰ ਤੁਰੰਤ ਬਦਲ ਗਈ ਤੇ ਉਹ ਵਿਰੋਧੀ ਧਿਰ ਦੇ ਮੈਂਬਰਾਂ ਵੱਲੋਂ ਉਠਾਏ ਮੁੱਦਿਆਂ ਦੇ ਜਵਾਬ ਦੇਣ ਲੱਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:When Speaker Rana snubbed Minister Charanjit Singh Channi