ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਦੋਂ ਪੂਰਾ ਹੋਵੇਗਾ ਪੰਜਾਬ ’ਵਰਸਿਟੀ ‘ਚ ਸ਼ਾਹਮੁਖੀ ਕੋਰਸ ਸ਼ੁਰੂ ਹੋਣ ਦਾ ਵਾਅਦਾ?

ਕਦੋਂ ਪੂਰਾ ਹੋਵੇਗਾ ਪੰਜਾਬ ’ਵਰਸਿਟੀ ‘ਚ ਸ਼ਾਹਮੁਖੀ ਕੋਰਸ ਸ਼ੁਰੂ ਹੋਣ ਦਾ ਵਾਅਦਾ?

ਪੰਜਾਬ ਯੂਨੀਵਰਸਿਟੀ ਨੇ ‘ਉਰਦੂ ਲਿਪੀ ਵਿੱਚ ਪੰਜਾਬੀ ਲਿਖਣ’ ਭਾਵ ‘ਸ਼ਾਹਮੁਖੀ’ ਦਾ ਛੇ ਮਹੀਨਿਆਂ ਦਾ ਇੱਕ ਕੋਰਸ ਅਕਤੂਬਰ 2018 ਤੋਂ ਸ਼ੁਰੂ ਕਰਨ ਦੀ ਯੋਜਨਾ ਉਲੀਕੀ ਸੀ ਪਰ ਹਾਲੇ ਤੱਕ ਉਸ ਨੂੰ ਸਿੰਡੀਕੇਟ ਤੋਂ ਹੀ ਪ੍ਰਵਾਨਗੀ ਨਹੀਂ ਮਿਲੀ ਹੈ। ਇਸ ਤੋਂ ਇਲਾਵਾ ਇਸ ਕੋਰਸ ਲਈ ਅਧਿਆਪਕ ਵੀ ਪੰਜਾਬ ਸਰਕਾਰ ਵੱਲੋਂ ਮੁਹੱਈਆ ਕਰਵਾਉਣ ਦਾ ਵਾਅਦਾ ਕੀਤਾ ਗਿਆ ਸੀ।

 

ਅਸਲੀਅਤ ਤਾਂ ਇਹ ਹੈ ਕਿ ਇਹ ਏਜੰਡਾ ਨਾ ਤਾਂ ਸਿੰਡੀਕੇਟ ਵੱਲੋਂ ਕਦੇ ਵਿਚਾਰਨ ਲਈ ਰੱਖਿਆ ਗਿਆ ਹੈ ਅਤੇ ਨਾ ਹੀ ਪੰਜਾਬ ਯੂਨੀਵਰਸਿਟੀ ਵੱਲੋਂ ਇਸ ਸਬੰਧੀ ਭੇਜੀ ਗਈ ਤਜਵੀਜ਼ ਦਾ ਕੋਈ ਜਵਾਬ ਪੰਜਾਬ ਸਰਕਾਰ ਨੇ ਦਿੱਤਾ ਹੈ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

https://www.facebook.com/hindustantimespunjabi/

 

ਫ਼ਰਵਰੀ 2018 ‘ਚ, ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਇੱਕ ਸੈਮੀਨਾਰ ‘ਚ ਸ਼ਾਮਲ ਹੋਣ ਲਈ ਪੰਜਾਬ ਯੂਨੀਵਰਸਿਟੀ ਦੇ ਡਿਫ਼ੈਂਸ ਐਂਡ ਨੈਸ਼ਨਲ ਸਕਿਓਰਿਟੀ ਵਿਭਾਗ ਪੁੱਜੇ ਸਨ। ਉਨ੍ਹਾਂ ਤਦ ਵਿਦਿਆਰਥੀਆਂ ਨੂੰ ਪੰਜਾਬ ਦੀ ਵਿਰਾਸਤ ਨਾਲ ਜੁੜਨ ਲਈ ਆਖਿਆ ਸੀ ਅਤੇ ਸ਼ਾਹਮੁਖੀ ਲਿਖੀ ਦੇ ਗਿਆਨ ਦੀ ਲੋੜ ‘ਤੇ ਵੀ ਜ਼ੋਰ ਦਿੱਤਾ ਸੀ। ਉਨ੍ਹਾਂ ਇਸ ਲਈ ਪੰਜਾਬ ਯੂਨੀਵਰਸਿਟੀ ਨੂੰ ਪੰਜ ਅਧਿਆਪਕ ਮੁਹੱਈਆ ਕਰਵਾਉਣ ਦੀ ਪੇਸ਼ਕਸ਼ ਵੀ ਕੀਤੀ ਸੀ।

 

ਪਿਛਲੇ ਵਾਈਸ ਚਾਂਸਲਰ ਅਰੁਣ ਕੇ. ਗਰੋਵਰ ਅਤੇ ਮਨਪ੍ਰੀਤ ਬਾਦਲ ਵਿਚਾਲੇ 12 ਮਾਰਚ, 2018 ਨੂੰ ਇੱਕ ਮੀਟਿੰਗ ਵੀ ਹੋਈ ਸੀ; ਜਿਸ ਦੌਰਾਨ ਪੰਜ ਅਧਿਆਪਕਾਂ ਦੀਆਂ ਤਨਖ਼ਾਹਾਂ ਲਈ ਫ਼ੰਡਾਂ ਬਾਰੇ ਗੱਲਬਾਤ ਵੀ ਹੋਈ ਸੀ। ਫਿਰ ਇਸ ਸਬੰਧੀ ਇੱਕ ਤਜਵੀਜ਼ ਸ੍ਰੀ ਬਾਦਲ ਨੂੰ 16 ਮਾਰਚ, 2018 ਨੂੰ ਭੇਜੀ ਗਈ ਸੀ। ਪਰ ਉਸ ਤੋਂ ਬਾਅਦ ਹਾਲੇ ਤੱਕ ਪੰਜਾਬ ਯੂਨੀਵਰਸਿਟੀ ਨੂੰ ਕੋਈ ਜਵਾਬ ਨਹੀਂ ਮਿਲਿਆ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ

https://twitter.com/PunjabiHT

 

ਇਸ ਤਜਵੀਜ਼ ਨੂੰ ਅਮਲੀ ਰੂਪ ਦੇਣ ਲਈ ਬੁਨਿਆਦੀ ਢਾਂਚੇ ਅਤੇ ਕੁਝ ਹੰਗਾਮੀ ਖ਼ਰਚਿਆਂ ਸਮੇਤ ਕੁੱਲ ਅਨੁਮਾਨਿਤ ਸਾਲਾਨਾ ਖ਼ਰਚਾ 75 ਲੱਖ ਰੁਪਏ ਹੈ।

 

ਡਿਫ਼ੈਂਸ ਐਂਡ ਨੈਸ਼ਨਲ ਸਕਿਓਰਿਟੀ ਵਿਭਾਗ ਦੇ ਚੇਅਰਪਰਸਨ ਜਸਕਰਨ ਸਿੰਘ ਵੜੈਚ ਨੇ ਦੱਸਿਆ,‘ਅਸੀਂ ਪਿਛਲੇ ਵਰ੍ਹੇ ਅਕਤੂਬਰ ‘ਚ ਆਪਣੇ ਵਿਭਾਗ ਅਧੀਨ ਕੋਰਸ ਸ਼ੁਰੂ ਕਰਨ ਦੀ ਯੋਜਨਾ ਉਲੀਕੀ ਸੀ ਤੇ ਇਸ ਲਈ ਹੋਰਨਾਂ ਵਿਭਾਗਾਂ ਦੀ ਮਦਦ ਵੀ ਲਈ ਜਾਣੀ ਸੀ। ਪਰ ਉਸ ਪ੍ਰੋਗਰਾਮ ਵਿੱਚ ਦੇਰੀ ਹੋ ਗਈ ਹੈ। ਇਹ ਮਾਮਲਾ ਸਿੰਡੀਕੇਟ ਕੋਲ ਪਿਆ ਹੈ।’

 

ਹੋਰ ਤਾਂ ਹੋਰ, ਇਸ ਵਿਸ਼ੇਸ਼ ਕੋਰਸ ਲਈ ਲੈਫ਼ਟੀਨੈਂਟ ਜਰਨਲ ਕੇ.ਜੇ. ਸਿੰਘ ਦੀ ਅਗਵਾਈ ਹੇਠਲੀ ਇੱਕ ਕਮੇਟੀ ਨੇ ਸਿਲੇਬਸ ਬਾਰੇ ਵੀ ਅੰਤਿਮ ਫ਼ੈਸਲਾ ਲੈ ਲਿਆ ਸੀ।  ਇਹ ਸਿਲੇਬਸ ਅਸਿਸਟੈਂਟ ਪ੍ਰੋਫ਼ੈਸਰ ਅਲੀ ਅੱਬਾਸ ਅਤੇ ਐਸੋਸੀਏਟ ਪ੍ਰੋਫ਼ੈਸਰ (ਮੁੜ–ਨਿਯੁਕਤ) ਮਧੂਕਰ ਆਰਿਆ ਵੱਲੋਂ ਤਿਆਰ ਕੀਤਾ ਗਿਆ ਸੀ। ਇਸ ਕੋਰਸ ਦੀਆਂ ਫ਼ੀਸਾਂ, ਯੋਗਤਾ ਤੇ ਸੀਟਾਂ ਦੀ ਗਿਣਤੀ ਬਾਰੇ ਵੀ ਫ਼ੈਸਲਾ ਲੈ ਲਿਆ ਗਿਆ ਸੀ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

https://www.facebook.com/hindustantimespunjabi/

 

ਇਹ ਮਾਮਲਾ ਪਿਛਲੇ ਵਰ੍ਹੇ 7 ਜੁਲਾਈ ਨੂੰ ਸਿੰਡੀਕੇਟ ਸਾਹਵੇਂ ਪੇਸ਼ ਹੋਣਾ ਸੀ ਪਰ ਇੱਕ ਇੰਟਰਵਿਊ ਦੌਰਾਨ ਸੈਨੇਟ ਤੇ ਸਿੰਡੀਕੇਟ ਵਿਰੁੱਧ ਵਾਈਸ–ਚਾਂਸਲਰ ਦੀਆਂ ਅਪਮਾਨਜਨਕ ਟਿੱਪਣੀਆਂ ਕਾਰਨ ਮੈਂਬਰਾਂ ਨੇ ਸਿੰਡੀਕੇਟ ਦੀ ਉਸ ਮੀਟਿੰਗ ਦਾ ਬਾਈਕਾਟ ਕਰ ਦਿੱਤਾ ਸੀ। ਵਾਈਸ–ਚਾਂਸਲਰ ਸ੍ਰੀ ਗਰੋਵਰ ਦਾ ਕਾਰਜ–ਕਾਲ 22 ਜੁਲਾਈ ਨੂੰ ਖ਼ਤਮ ਹੋ ਗਿਆ ਸੀ ਤੇ ਉਨ੍ਹਾਂ ਦੇ ਕਾਰਜ–ਕਾਲ ਦੌਰਾਨ ਸਿੰਡੀਕੇਟ ਦੀ ਹੋਰ ਕੋਈ ਮੀਟਿੰਗ ਨਹੀਂ ਰੱਖੀ ਗਈ ਸੀ। ਇਹ ਮਾਮਲਾ ਹਾਲੇ ਵੀ ਸਿੰਡੀਕੇਟ ਕੋਲ ਪਿਆ ਹੈ ਪਰ ਤਦ ਤੋਂ ਇਸ ਨੂੰ ਇੱਕ ਏਜੰਡੇ ਦੀ ਸ਼ਕਲ ਨਹੀਂ ਦਿੱਤੀ ਗਈ; ਜਿਸ ਕਰਕੇ ਇਸ ਕੋਰਸ ਦੀ ਸ਼ੁਰੂਆਤ ਵਿੱਚ ਦੇਰੀ ਹੋ ਰਹੀ ਹੈ।

 

 

ਇੱਥੇ ਵਰਨਣਯੋਗ ਹੈ ਕਿ ਭਾਰਤ ਨਾਲੋਂ ਪੰਜਾਬੀ ਬੋਲਣ ਵਾਲਿਆਂ ਦੀ ਕਿਤੇ ਵੱਧ ਗਿਣਤੀ ਪਾਕਿਸਤਾਨ 'ਚ ਹੈ ਪਰ ਉਹ ਪੰਜਾਬੀ ਭਾਸ਼ਾ ਨੂੰ ਗੁਰਮੁਖੀ ਲਿਪੀ ਵਿੱਚ ਨਹੀਂ, ਸਗੋਂ ਉਰਦੂ ਲਿਪੀ ਵਿੱਚ ਲਿਖਦੇ ਤੇ ਪੜ੍ਹਦੇ ਹਨ; ਉਸੇ ਨੂੰ ਸ਼ਾਹਮੁਖੀ ਕਿਹਾ ਜਾਂਦਾ ਹੈ – ਜੋ ਦੂਰੋਂ ਵੇਖਣ ਨੂੰ ਤਾਂ ਉਰਦੂ ਜਾਪਦੀ ਹੈ ਪਰ ਹੁੰਦੀ ਅਸਲ ਵਿੱਚ ਹੁੰਦੀ ਉਹ ਪੰਜਾਬੀ ਹੀ ਹੈ। ਉਨ੍ਹਾਂ ਦੀਆਂ ਪੰਜਾਬੀ ਭਾਸ਼ਾ ਦੀਆਂ ਕਿਤਾਬਾਂ ਵੀ ਇਸੇ ਅਰਬੀ ਲਿਪੀ ਵਿੱਚ ਹੀ ਭਾਵ ਸ਼ਾਹਮੁਖੀ 'ਚ ਹੀ ਛਪਦੀਆਂ ਹਨ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

https://www.facebook.com/hindustantimespunjabi/

 

 

ਜੇ ਅਜਿਹਾ ਕੋਈ ਕੋਰਸ ਸ਼ੁਰੂ ਹੋ ਜਾਂਦਾ ਹੈ ਤਾਂ ਇਹ ਚੜ੍ਹਦੇ ਤੇ ਲਹਿੰਦੇ ਦੋਵੇਂ ਪੰਜਾਬਾਂ ਨੂੰ ਆਪਸ ਵਿੱਚ ਜੋੜਨ ਦਾ ਵੀ ਕੰਮ ਕਰੇਗਾ।

 

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:When the promise of Shahmukhi Course in Pb Versity be fulfilled