ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਪੰਜਾਬ ਦੇ ਕਿਹੜੇ ਉਮੀਦਵਾਰ ਨੂੰ ਫ਼ੇਸਬੁੱਕ ’ਤੇ ਮਿਲੇ ਕਿੰਨੇ ਲਾਈਕ ਤੇ ਕਮੈਂਟ, ਪੜ੍ਹੋ…

ਫ਼ੇਸਬੁੱਕ 'ਤੇ ਸਭ ਤੋਂ ਵੱਧ 13 ਲੱਖ ਲਾਈਕ ਭਗਵੰਤ ਮਾਨ ਨੂੰ ਮਿਲੇ

ਪੰਜਾਬ ਵਿੱਚ ਚੋਣ ਮੁਹਿੰਮਾਂ ਦਾ ਇੱਕ ਸੁਤੰਤਰ ਅਧਿਐਨ ਤੋਂ ਪਤਾ ਲੱਗਾ ਹੈ ਕਿ ਐਤਕੀਂ ਉਮੀਦਵਾਰਾਂ ਨੇ ਵੋਟਰਾਂ ਨੂੰ ਖ਼ੁਸ਼ ਕਰਨ ਲਈ ਸੋਸ਼ਲ ਮੀਡੀਆ ਦੀ ਰੱਜ ਕੇ ਵਰਤੋਂ ਕੀਤੀ ਹੈ।

 

 

ਭਾਰਤ ਵਿੱਚ ਚੋਣ ਲੜ ਰਹੇ ਕੁਝ ਪ੍ਰਮੁੱਖ ਉਮੀਦਵਾਰਾਂ ਦੇ ਇੱਕ ਤੋ਼ ਵੱਧ ਯੂਜ਼ਰ ਫ਼ੇਸਬੁੱਕ ਪੇਜ ਸੰਭਾਲ ਰਹੇ ਹਨ। ਉਨ੍ਹਾਂ ਵਿੱਚੋਂ ਕੁਝ ਭਾਰਤ ’ਚ ਰਹਿੰਦੇ ਹਨ ਤੇ ਕੁਝ ਵਿਦੇਸ਼ਾਂ ਵਿੱਚ ਵੀ ਰਹਿ ਰਹੇ ਹਨ।

 

 

ਵੋਟਾਂ ਦੀ ਗਿਣਤੀ ਤੋਂ ਇੱਕ ਸ਼ਾਮ ਪਹਿਲਾਂ ‘ਹਿੰਦੁਸਤਾਨ ਟਾਈਮਜ਼’ ਨਾਲ ਅਜਿਹੇ ਕੁਝ ਅੰਕੜੇ ਸਾਂਝੇ ਕਰਦਿਆਂ ਇੱਕ ਪ੍ਰੋਫ਼ੈਸ਼ਨਲ ਸੋਸ਼ਲ ਮੀਡੀਆ ਵਾਚਰ ਨੇ ਇਹ ਨਤੀਜਾ ਕੱਢਿਆ ਕਿ ਆਪਣੇ ਪ੍ਰਚਾਰ ਲਈ ਉਮੀਦਵਾਰਾਂ ਦੀ ਪਹਿਲੀ ਪਸੰਦ ਫ਼ੇਸਬੁੱਕ ਹੀ ਬਣੀ ਰਹੀ ਹੈ।

 

 

ਮਾਹਿਰਾਂ ਨੇ ਵੱਖੋ–ਵੱਖਰੇ ਉਮੀਦਵਾਰਾਂ ਦੇ ਡਾਟਾ ਦਾ ਅਧਿਐਨ ਕੀਤਾ ਤੇ ਇਹ ਅਧਿਐਨ 1 ਮਈ ਤੋਂ ਬੀਤੀ 19 ਮਈ ਤੱਕ ਭਾਵ 19 ਦਿਨ ਕੀਤਾ ਗਿਆ। ਇਸ ਮਾਮਲੇ ਵਿੱਚ ਸਭ ਤੋਂ ਵੱਧ 13 ਲੱਖ ਲਾਈਕ ਭਗਵੰਤ ਮਾਨ ਨੂੰ ਮਿਲੇ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਲੋਕ ਸਭ ਤੋਂ ਵੱਧ ਮਾਨ ਹੁਰਾਂ ਨੂੰ ਵੇਖਣਾ ਚਾਹੁੰਦੇ ਹਨ।

 

 

ਭਗਵ਼ੰਤ ਮਾਨ ਐਤਕੀਂ ਦੂਜੀ ਵਾਰ ਸੰਗਰੂਰ ਹਲਕੇ ਤੋਂ ਚੋਣ ਲੜ ਰਹੇ ਹਨ ਤੇ ਫ਼ੇਸਬੁੱਕ ਉੱਤੇ ਉਨ੍ਹਾਂ ਦੇ 20 ਲੱਖ ਤੋਂ ਵੱਧ ਫ਼ਾਲੋਅਰਜ਼ ਹਨ। ਪਹਿਲੀ ਮਈ ਤੋਂ ਲੈ ਕੇ 19 ਮਈ ਤੱਕ ਭਗਵੰਤ ਮਾਨ ਨੇ 398 ਤਸਵੀਰਾਂ ਤੇ ਵਿਡੀਓਜ਼ ਪੋਸਟ ਕੀਤੀਆਂ। ਉਨ੍ਹਾਂ ਦੀਆਂ ਪੋਸਟਸ ਉੱਤੇ 1.42 ਲੱਖ ਯੂਜ਼ਰਜ਼ ਨੇ ਆਪਣੀਆਂ ਟਿੱਪਣੀਆਂ ਕੀਤੀਆਂ ਹਨ। ਉਨ੍ਹਾਂ ਦੇ ਪੰਨੇ ਨੂੰ 1.54 ਲੋਕਾਂ ਨੇ ਸ਼ੇਅਰ ਕੀਤਾ ਹੈ।

 

 

ਇੰਝ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ 19 ਦਿਨਾਂ ਦੌਰਾਨ 1.53 ਲਾਈਕਸ ਤੇ 34,901 ਟਿੱਪਣੀਆਂ ਮਿਲੀਆਂ ਹਨ ਤੇ ਉਨ੍ਹਾਂ ਦੇ ਵਿਸ਼ੇ 35,000 ਯੂਜ਼ਰਜ਼ ਨੇ ਸ਼ਅਰ ਕੀਤੇ। ਉਨ੍ਹਾਂ ਦੀ ਪਤਨੀ ਤੇ ਬਠਿੰਡਾ ਤੋਂ ਅਕਾਲੀ ਦਲ ਦੇ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੇ 167 ਕੰਟੈਂਟਸ ਨੂੰ 4.5 ਲੱਖ ਲੋਕਾਂ ਨੇ ਲਾਈਕ ਕੀਤਾ। ਹਰਸਿਮਰਤ ਦੇ 7.05 ਲੱਖ ਫ਼ਾਲੋਅਰ ਹਨ ਤੇ ਉਨ੍ਹਾਂ ਦੀਆਂ ਪੋਸਟਾਂ ਉੱਤੇ 81,636 ਲੋਕਾਂ ਨੇ ਟਿੱਪਣੀਆਂ ਕੀਤੀਆਂ।

 

 

ਉੱਧਰ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਫ਼ੇਸਬੁੱਕ ਉੱਤੇ 207 ਤਸਵੀਰਾਂ ਤੇ ਵਿਡੀਓਜ਼ ਪਾਈਆਂ, ਜਿਨ੍ਹਾਂ ਨੂੰ 5.92 ਲਾਈਕਸ ਮਿਲੇ ਤੇ 85,000 ਟਿੱਪਣੀਆਂ ਲੋਕਾਂ ਨੇ ਕੀਤੀਆਂ ਤੇ ਉਨ੍ਹਾਂ ਦੇ ਪੰਨੇ ਨੂੰ 39,000 ਲੋਕਾਂ ਨੇ ਸ਼ੇਅਰ ਕੀਤਾ।

 

 

ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਦੇ ਫ਼ਾਲੋਅਰਜ਼ ਦੀ ਗਿਣਤੀ 4.39 ਲੱਖ ਹੈ ਤੇ ਉਨ੍ਹਾਂ 269 ਪੋਸਟਾਂ ਪਾਈਆਂ, ਜਿਨ੍ਹਾਂ ਉੱਤੇ 3.76 ਲਾਈਕਸ ਆਏ ਤੇ 5.55 ਲੱਖ ਕਮੈਂਟ ਆਏ।

 

 

ਪਟਿਆਲਾ ਤੋਂ ਮੌਜੂਦਾ ਐੱਮ ਪੀ ਡਾ. ਧਰਮਵੀਰ ਗਾਂਧੀ ਦੇ ਫ਼ੇਸਬੁੱਕ ਉੱਤੇ 68,000 ਫ਼ਾਲੋਅਰਜ਼ ਹਨ । ਉਨ੍ਹਾਂ ਦੀਆਂ 220 ਸਿਆਸੀ ਪੋਸਟਾਂ ਉੱਤੇ 1.78 ਲਾਈਕਸ ਆਏ।

 

 

ਗੁਰਦਾਸਪੁਰ ਤੋਂ ਬਾਲੀਵੁੱਡ ਅਦਾਕਾਰ ਤੇ ਭਾਜਪਾ ਉਮੀਦਵਾਰ ਸੰਨੀ ਦਿਓਲ ਨੇ 170 ਪੋਸਟਾਂ ਪਾਈਆਂ , ਜਿਨ੍ਹਾਂ ਉੱਤੇ 3.08 ਲਾਈਕਸ ਆਏ ਤੇ 29,000 ਕਮੈਂਟ ਆਏ। ਇੰਝ ਹੀ ਅੰਮ੍ਰਿਤਸਰ ਤੋਂ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੇ 84,000 ਫ਼ਾਲੋਅਰਜ਼ ਹਨ ਤੇ ਉਨ੍ਹਾਂ ਦੇ ਕੰਟੈਂਟ ਨੂੰ 6,817 ਯੂਜ਼ਰਜ਼ ਨੇ ਸ਼ੇਅਰ ਕੀਤਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Which contestant of Punjab got how many likes and comments on Facebook Read here