ਪੰਜਾਬ ਦੀ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਚੋਣ ਹਾਰ ਜਾਣ ਮਗਰੋਂ ਵੀ ਹਰਦੀਪ ਸਿੰਘ ਪੁਰੀ ਨੂੰ ਮੋਦੀ ਕੈਬਨਿਟ ਚ ਥਾਂ ਮਿਲੀ ਹੈ। ਪਿਛਲੀ ਵਾਰ ਵੀ ਅੰਮ੍ਰਿਤਸਰ ਸੀਟ ਤੋਂ ਅਰੁਣ ਜੇਤਲੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਦੇ ਬਾਅਦ ਵੀ ਜੇਤਲੀ ਨੂੰ ਕੇਂਦਰੀ ਵਿੱਤ ਮੰਤਰਾਲਾ ਵਰਗਾ ਅਹਿਮ ਅਹੁਦਾ ਸੌਂਪਿਆ ਗਿਆ ਸੀ।
ਹਰਦੀਪ ਸਿੰਘ ਪੁਰੀ ਦਾ ਜਨਮ ਦਿੱਲੀ ਚ ਹੋਇਆ ਤੇ ਇਨ੍ਹਾਂ ਦੇ ਪਿਤਾ ਵੀ ਡਿਪਲੋਮੈਟ ਸਨ। ਹਰਦੀਪ ਸਿੰਘ ਪੁਰੀ ਸਾਬਕਾ ਨੌਕਰਸ਼ਾਹ ਹਨ ਤੇ ਟੀਮ ਮੋਦੀ ਚ ਚੰਗੀ ਪਕੜ ਰੱਖਦੇ ਹਨ। ਉਹ 1974 ਬੈਚ ਦੇ ਵਿਦੇਸ਼ ਸੇਵਾ ਦੇ ਅਧਿਕਾਰੀ ਰਹੇ ਹਨ। ਵਿਦੇਸ਼ੀ ਮਾਮਲਿਆਂ ਦੇ ਚੰਗੇ ਜਾਣਕਾਰ ਹਨ। ਇਸੇ ਗੱਲ ਦਾ ਉਨ੍ਹਾਂ ਨੂੰ ਇਸ ਵਾਰ ਵੀ ਲਾਭ ਮਿਲਿਆ ਹੈ।
ਇਨ੍ਹਾਂ ਲੋਕ ਸਭਾ ਚੋਣਾਂ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਮੰਤਰੀ ਹਰਦੀਪ ਸਿੰਘ ਪੁਰੀ ਨੂੰ ਮਾਤ ਦਿੱਤੀ ਹੈ। ਹਰਦੀਪ ਸਿੰਘ ਪੁਰੀ ਨੂੰ 344049 ਅਤੇ ਔਜਲਾ ਨੂੰ 444052 ਵੋਟਾਂ ਮਿਲੀਆਂ ਹਨ। ਔਜਲਾ ਨੇ ਪੁਰੀ ਨੂੰ ਇਕ ਲੱਖ ਤਿੰਨ ਵੋਟਾਂ ਨਾਲ ਹਰਾਇਆ ਸੀ।
.