ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਕਰੋੜਾਂ ਦੀ ਇਮੀਗ੍ਰੇਸ਼ਨ ਧੋਖਾਧੜੀ `ਚ ਮਦਦਗਾਰ ਕੌਣ ਹੈ ਭੇਤ-ਭਰੀ ਔਰਤ`

‘ਕਰੋੜਾਂ ਦੀ ਇਮੀਗ੍ਰੇਸ਼ਨ ਧੋਖਾਧੜੀ `ਚ ਮਦਦਗਾਰ ਕੌਣ ਹੈ ਭੇਤ-ਭਰੀ ਔਰਤ`

ਪੁਲਿਸ ਇਸ ਵੇਲੇ ‘‘ਭੇਤ ਭਰੀ ਉਸ ਔਰਤ`` ਦੀ ਭਾਲ ਕਰ ਰਹੀ ਹੈ, ਜਿਸ ਬਾਰੇ ਸਮਝਿਆ ਜਾਂਦਾ ਹੈ ਕਿ ਜਿਸ ਨੇ ਖਰੜ ਦੇ ਕਰਮਬੀਰ ਸਿੰਘ ਨਾਲ ਮਿਲ ਕੇ ਕੌਮੀਕ੍ਰਿਤ ਬੈਂਕਾਂ ਨਾਲ ਤੇ 15 ਹੋਰ ਲੋਕਾਂ ਨਾਲ ਕਰੋੜਾਂ ਰੁਪਏ ਦੀ ਇਮੀਗ੍ਰੇਸ਼ਨ ਧੋਖਾਧੜੀ ਕੀਤੀ ਹੈ।


ਕਰਮਬੀਰ ਨੂੰ ਮੋਹਾਲੀ ਪੁਲਿਸ ਦੇ ਆਰਥਿਕ ਅਪਰਾਧਾਂ ਵਾਲੇ ਵਿੰਗ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਨੇ ਪੁਲਿਸ ਨੂੰ ਦੱਸਿਆ ਹੈ ਕਿ ਉਹ ਉਸੇ ‘‘ਭੇਤ ਭਰੀ ਔਰਤ`` ਨੂੰ ਗਾਹਕ ਫਸਾਉਣ ਲਈ ਵਰਤਦਾ ਸੀ। ਉਹ ਔਰਤ ਕਰਮਬੀਰ ਸਿੰਘ ਦੀ ਜਾਅਲੀ ਕੰਪਨੀ ਲਈ ਗਾਹਕ ਲਿਆਉਂਦੀ ਸੀ।


ਇਸ ਸਬੰਧੀ ਨਯਾਗਾਓਂ ਪੁਲਿਸ ਥਾਣੇ `ਚ ਭਾਰਤੀ ਦੰਡ ਸੰਘਤਾ ਦੀਆਂ ਵੱਖੋ-ਵੱਖਰੀਆਂ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਗਿਆ ਸੀ। ਪੁਲਿਸ ਮੁਤਾਬਕ ਕਰਮਬੀਰ ਸਿੰਘ ਤੇ ਉਸ ਦੇ ਪਾਰਟਨਰ ਸ਼ਮਸ਼ੇਰ ਸਿੰਘ ਨੇ ਜੁਲਾਈ 2017 `ਚ ਖਰੜ ਵਿੱਚ ‘ਰਿਸੀਵਰ ਜਨਰਲ ਆਫ਼ ਕੈਨੇਡਾ` ਨਾਂਅ ਦੀ ਇੱਕ ਜਾਅਲੀ ਫ਼ਰਮ ਖੋਲ੍ਹੀ ਸੀ। ਬੈਂਕ ਮੈਨੇਜਰ ਰਾਜੇਸ਼ ਖੰਨਾ ਦੀ ਮਦਦ ਨਾਲ ਯੂਕੋ ਬੈਂਕ ਦੀ ਖਰੜ ਸ਼ਾਖਾ ਵਿੱਚ ਇਹ ਫ਼ਰਮ ਖੋਲ੍ਹੀ ਗਈ।


ਮੁਲਜ਼ਮ ਨੇ ਲੋਕਾਂ ਤੋਂ ਵਿਦੇਸ਼ ਭੇਜਣ ਦੇ ਨਾਂਅ ਹੇਠ ਕਰੋੜਾਂ ਰੁਪਏ ਠੱਗੇ ਤੇ ਉਹ ਲੋਕਾਂ ਨੂੰ ਇਹੋ ਆਖਦੇ ਰਹੇ ਕਿ ਉਹ ਕੈਨੇਡੀਅਨ ਸਫ਼ਾਰਤਖਾਨੇ ਦੇ ਸੰਪਰਕ ਵਿੱਚ ਹਨ।


ਖੰਨਾ ਤੇ ਕਰਮਬੀਰ ਦੋਵੇਂ ਸਾਲ 2013 ਦੌਰਾਨ ਕਾਰ ਲੋਨਜ਼ ਧੋਖਾਧੜੀਆਂ `ਚ ਵੀ ਸ਼ਾਮਲ ਰਹੇ ਹਨ। ਕਰਮਬੀਰ ਨੇ ਖਰੜ ਦੇ ਯੂਕੋ ਬੈਂਕ ਨਾਲ ਵੀ ਬੈਂਕ ਦੇ ਹੀ ਸਟਾਫ਼ ਮੈਂਬਰਾਂ ਦੀ ਕਥਿਤ ਮਿਲੀਭੁਗਤ ਨਾਲ 3.65 ਕਰੋੜ ਰੁਪਏ ਦੀ ਠੱਗੀ ਮਾਰੀ ਸੀ।


ਉਨ੍ਹਾਂ ਨੇ ਕਾਰ ਲੋਨ ਪਾਸ ਕਰਵਾਉਣ ਲਈ ਕੁਝ ਜਾਅਲੀ ਲੋਨ ਫ਼ਰਮਾਂ ਬਣਾਉਣ ਲਈ ਵੱਖੋ-ਵੱਖਰੇ ਵਿਅਕਤੀਆਂ ਦੇ ਜਾਅਲੀ ਦਸਤਾਵੇਜ਼ ਬਣਾਏ ਸਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Who is mystery woman involved in Immigration fraud