ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੌਣ ਸੱਚਾ: ਇੱਕੋ SHO ਬਾਰੇ ਅਕਾਲੀ ਮਜੀਠੀਆ ਤੇ ਕਾਂਗਰਸੀ ਡੈਨੀ ਦੇ ਉਲਟ ਵਿਚਾਰ

ਕੌਣ ਸੱਚਾ: ਇੱਕੋ SHO ਬਾਰੇ ਅਕਾਲੀ ਮਜੀਠੀਆ ਤੇ ਕਾਂਗਰਸੀ ਡੈਨੀ ਦੇ ਉਲਟ ਵਿਚਾਰ

ਸਿਆਸਤ ਵੀ ਬਹੁਤ ਅਜੀਬ ਵਰਤਾਰਾ ਹੈ। ਇਹ ਗੱਲ ਬੀਤੇ ਦਿਨੀਂ ਜੰਡਿਆਲਾ ਗੁਰੂ ਦੇ ਮਹਿਤਾ ਪੁਲਿਸ ਥਾਣੇ ’ਚ ਖ਼ਾਸ ਤੌਰ ’ਤੇ ਵੇਖਣ ਨੂੰ ਮਿਲੀ। ਬੀਤੇ ਅਕਾਲੀ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਇੱਥੋਂ ਫ਼ੇਸਬੁੱਕ ’ਤੇ ਸਿੱਧਾ (ਲਾਈਵ – LIVE) ਪ੍ਰਸਾਰਣ ਕੀਤਾ ਸੀ।

 

 

ਸ੍ਰੀ ਮਜੀਠੀਆ ਉਸ ਪੰਚਾਇਤ ਮੈਂਬਰ ਦੇ ਹੱਕ ’ਚ ‘ਹਾਅ ਦਾ ਨਾਅਰਾ’ ਮਾਰਨ ਆਏ ਸਨ, ਜਿਨ੍ਹਾਂ ਦੇ ਦੋ ਪੁੱਤਰਾਂ ਉੱਤੇ ਕਿਸੇ ਨਾਲ ਕੋਈ ਕਥਿਤ ਧੋਖਾਧੜੀ ਕਰਨ ਦਾ ਦੋਸ਼ ਲੱਗਾ ਹੈ।

 

 

ਸ੍ਰੀ ਮਜੀਠੀਆ ਨੇ ਮਹਿਤਾ ਪੁਲਿਸ ਥਾਣੇ ਦੇ ਅਧਿਕਾਰੀਆਂ ਉੱਤੇ ਦੋਸ਼ ਲਾਇਆ ਕਿ ਉਨ੍ਹਾਂ ਪੰਚਾਇਤ ਮੈਂਬਰ ਨਾਲ ਦੁਰਵਿਹਾਰ ਕੀਤਾ। ਉਨ੍ਹਾਂ ਧਮਕੀ ਵੀ ਦਿੱਤੀ ਕਿ ਜੇ ਪੁਲਿਸ ਨੇ ਆਪਣਾ ਵਰਤਾਰਾ ਇੰਝ ਹੀ ਜਾਰੀ ਰੱਖਿਆ, ਤਾਂ ਉਹ ਇੱਥੇ ਧਰਨਾ ਲਾ ਦੇਣਗੇ।

 

 

ਸ੍ਰੀ ਮਜੀਠੀਆ ਨੇ ਇਹ ਵੀ ਕਿਹਾ – ‘ਪੰਚਾਇਤ ਮੈਂਬਰ ਦੇ ਪੁੱਤਰ ਜੇ ਦੋਸ਼ੀ ਹਨ, ਤਾਂ ਉਨ੍ਹਾਂ ਵਿਰੁੱਧ ਕਾਰਵਾਈ ਕਰੋ ਪਰ ਪੰਚਾਇਤ ਮੈਂਬਰ ਨੂੰ ਪਰੇਸ਼ਾਨ ਨਾ ਕਰੋ।’

 

 

ਉਸ ਤੋਂ ਅਗਲੇ ਦਿਨ ਬੰਡਾਲਾ ਹਲਕੇ ਤੋਂ ਕਾਂਗਰਸ ਦੇ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਨੇ ਫ਼ੇਸਬੁੱਕ ਉੱਤੇ ਹੀ ਲਾਈਵ ਹੋ ਕੇ SHO (ਐੱਸਐੱਚਓ) ਦੀ ਸ਼ਲਾਘਾ ਕੀਤੀ ਤੇ ਲੋਕਾਂ ਨਾਲ ਕਥਿਤ ਧੋਖਾਧੜੀ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਨ ਲਈ ਕਿਹਾ।

 

 

ਹੁਣ ਇਲਾਕੇ ਦੇ ਆਮ ਲੋਕਾਂ ਨੂੰ ਇਹ ਸਮਝ ਨਹੀਂ ਆ ਰਹੀ ਕਿ ਆਖ਼ਰ ਉਹ ਕਿਹੜੇ ਆਗੂ ਦੇ ਬਿਆਨਾਂ ਨੂੰ ਸੱਚਾ ਮੰਨਣ ਤੇ ਕਿਸ ਉੱਤੇ ਭਰੋਸਾ ਕਰਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Who is true Reverse statements of Akali Majithia and Congress Danny about an SHO