ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਿਸ ਨੇ ਭੇਜੀਆਂ ਸਨ ਬਾਦਲ ਤੇ ਢੀਂਡਸਾ ਪਿਓ–ਪੁੱਤਰ ਦੀਆਂ ਸੰਗਰੂਰ ਰੈਲੀਆਂ ’ਚ ਵੱਡੀਆਂ ਭੀੜਾਂ?

ਕਿਸ ਨੇ ਭੇਜੀਆਂ ਸਨ ਬਾਦਲ ਤੇ ਢੀਂਡਸਾ ਪਿਓ–ਪੁੱਤਰ ਦੀਆਂ ਸੰਗਰੂਰ ਰੈਲੀਆਂ ’ਚ ਵੱਡੀਆਂ ਭੀੜਾਂ? ਤਸਵੀਰ: ਵਰਲਡ ਸਿੱਖ ਨਿਊਜ਼

ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਵਿਚਾਲੇ ਦੋਸਤੀ ਕਈ ਦਹਾਕੇ ਚੱਲਦੀ ਰਹੀ ਪਰ ਹੁਣ ਉਹ ਇੱਕ–ਦੂਜੇ ਵਿਰੁੱਧ ਰੈਲੀਆਂ ਕਰ ਕੇ ਆਪੋ–ਆਪਣੇ ਦਾਅਵੇ ਕਰਦੇ ਵਿਖਾਈ ਦੇ ਰਹੇ ਹਨ। ਪਿੱਛੇ ਜਿਹੇ ਦੋਵਾਂ ਨੇ ਸੰਗਰੂਰ ਦੀ ਅਨਾਜ ਮੰਡੀ ’ਚ ਆਪੋ–ਆਪਣੇ ਸਮਰਥਕਾਂ ਦੀਆਂ ਰੈਲੀਆਂ ਕੀਤੀਆਂ ਸਨ।

 

 

ਇਨ੍ਹਾਂ ਦੋਵੇਂ ਰੈਲੀਆਂ ’ਚ ਭਾਰੀ ਇਕੱਠ ਜੁੜੇ ਸਨ। ਪਹਿਲੀ ਰੈਲੀ ਬੀਤੀ 2 ਫ਼ਰਵਰੀ ਨੂੰ ਹੋਈ ਸੀ। ਢੀਂਡਸਾ ਪਿਓ–ਪੁੱਤਰ ਭਾਵ ਸੁਖਦੇਵ ਸਿੰਘ ਢੀਂਡਸਾ ਅਤੇ ਉਨ੍ਹਾਂ ਦੇ ਵਿਧਾਇਕ ਪੁੱਤਰ ਸ੍ਰੀ ਪਰਮਿੰਦਰ ਸਿੰਘ ਢੀਂਡਸਾ ਨੂੰ ਸ਼੍ਰੋਮਣੀ ਅਕਾਲੀ ਦਲ ’ਚੋਂ ਕੱਢ ਦਿੱਤਾ ਗਿਆ ਸੀ।

 

 

ਉਸ ਤੋਂ ਬਾਅਦ ਬੀਤੀ 23 ਫ਼ਰਵਰੀ ਨੂੰ ਢੀਂਡਸਾ ਪਿਓ–ਪੁੱਤਰ ਨੇ ਸੰਗਰੂਰ ਦੀ ਉਸੇ ਅਨਾਜ ਮੰਡੀ ’ਚ ਆਪਣੀ ਰੈਲੀ ਕਰ ਕੇ ਆਪਣਾ ਸ਼ਕਤੀ–ਪ੍ਰਦਰਸ਼ਨ ਕੀਤਾ ਸੀ। ਦੋਵੇਂ ਆਪੋ–ਆਪਣੀਆਂ ਰੈਲੀਆਂ ’ਚ ਵੱਡੇ ਇਕੱਠ ਵੇਖ ਕੇ ਡਾਢੇ ਖ਼ੁਸ਼ ਹੋਏ ਸਨ।

 

 

ਬਾਗ਼ੀ ਐਮਪੀ ਭਾਵ ਸੀਨੀਅਰ ਢੀਂਡਸਾ ਨੇ ਆਪਣੀ ਰੈਲੀ ’ਚ ਵੱਡਾ ਇਕੱਠ ਵੇਖਕੇ ਇਹ ਐਲਾਨ ਕਰ ਦਿੱਤਾ ਸੀ ਕਿ ਹੁਣ ਤਾਂ ‘ਅਕਾਲੀ ਦਲ ਦੇ ਘਮੰਡੀ ਮੁਖੀ (ਭਾਵ ਸੁਖਬੀਰ ਸਿੰਘ ਬਾਦਲ) ਦਾ ਘਮੰਡ ਖ਼ਤਮ ਹੋ ਜਾਵੇਗਾ।’

 

 

ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਰੈਲੀ ’ਚ ਵੱਡਾ ਇਕੱਠ ਵੇਖ ਕੇ ਆਖਿਆ ਸੀ ਕਿ ਉਨ੍ਹਾਂ ਨੂੰ 10 ਸਾਲ ਦੀ ਉਮਰ ਹੋਰ ਮਿਲ ਗਈ ਹੈ।

 

 

ਪਰ ਦੋਵੇਂ ਧਿਰਾਂ ਨੇ ਤਦ ਇਹ ਦੋਸ਼ ਵੀ ਲਾਇਆ ਸੀ ਕਿ ਦੂਜੀ ਧਿਰ ਦੀ ਰੈਲੀ ਵਿੱਚ ਵੱਡੀ ਭੀੜ ਸੱਤਾਧਾਰੀ ਕਾਂਗਰਸ ਨੇ ਭੇਜੀ ਸੀ। ਕੀ ‘ਹਿੰਦੁਸਤਾਨ ਟਾਈਮਜ਼ ਪੰਜਾਬੀ’ ਦੇ ਪਾਠਕ ਨਿਬੇੜਾ ਕਰ ਕੇ ਦੱਸਣਗੇ ਕਿ ਉਨ੍ਹਾਂ ਰੈਲੀਆਂ ਵਿੱਚ ਇਕੱਠੀ ਹੋਈ ਭੀੜ ਅਸਲ ’ਚ ਕਿਸ ਵੱਲ ਸੀ?

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Who sent massive crowds to Badal and Dhindsa Father Son s Sangrur Rallies