ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਖ਼ਰ ਕੌਣ ਸੀ ਸੁਨੀਲ ਜਾਖੜ ਨੂੰ ਸੋਸ਼ਲ ਮੀਡੀਆ ’ਤੇ ਉਜਾਗਰ ਕਰਨ ਵਾਲੀ ਮੁਹਿੰਮ ਪਿੱਛੇ?

ਆਖ਼ਰ ਕੌਣ ਸੀ ਸੁਨੀਲ ਜਾਖੜ ਨੂੰ ਸੋਸ਼ਲ ਮੀਡੀਆ ’ਤੇ ਉਜਾਗਰ ਕਰਨ ਵਾਲੀ ਮੁਹਿੰਮ ਪਿੱਛੇ?

ਪਿਛਲੇ ਹਫ਼ਤੇ ਸਿਆਸੀ ਹਲਕਿਆਂ ’ਚ ਫ਼ੇਸਬੁੱਕ ’ਤੇ ਅਚਾਨਕ ਪ੍ਰਗਟ ਹੋਏ ਇੱਕ ਪੰਨੇ ਕਾਰਨ ਪੰਜਾਬ ਕਾਂਗਰਸ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਚਰਚਾ ਦਾ ਵਿਸ਼ਾ ਬਣੇ ਰਹੇ। ਇਸ ਪੰਨੇ ਦੀ ਚਰਚਾ ਖ਼ਾਸ ਤੌਰ ’ਤੇ ਸਿਆਸੀ ਹਲਕਿਆਂ ’ਚ ਹੁੰਦੀ ਰਹੀ।

 

 

ਕਿਸੇ ਨੇ ਫ਼ੇਸਬੁੱਕ ਉੱਤੇ ਇੱਕ ਪੇਜ ਬਣਾਇਆ, ਜਿਸ ਦਾ ਨਾਂਅ ਰੱਖਿਆ ‘ਪੰਜਾਬ ਨੀਡਜ਼ ਜਾਖੜ’; ਜਿਸ ਦਾ ਮਤਲਬ ਹੈ ‘ਪੰਜਾਬ ਨੂੰ ਜਾਖੜ ਦੀ ਲੋੜ’। ਇਸ ਉੱਤੇ ਸ੍ਰੀ ਜਾਖੜ ਦੀ ਇੱਕ ਸਕੈੱਚਨੁਮਾ ਤਸਵੀਰ ਲਾਈ ਗਈ ਸੀ।

 

 

ਇਸ ਪੰਨੇ ਦੀ ਖ਼ਾਸੀਅਤ ਇਹ ਸੀ ਕਿ ਇਸ ਵਿੱਚ ਸ੍ਰੀ ਜਾਖੜ ਬਾਰੇ ਦਾਅਵਾ ਕੀਤਾ ਗਿਆ ਸੀ ਕਿ ਉਹ ਤਾਂ ‘ਪੰਜਾਬ ਦੇ ਮੁੱਖ ਮੰਤਰੀ ਬਣਨ ਦੇ ਕਾਬਲ’ ਹਨ। ਇਸ ਪੇਜ ਨੂੰ ‘ਜਾਖੜ ਫ਼ਾਰ ਸੀਐੱਮ’ (#JakharForCM) ਨਾਲ ਹੈਸ਼ਟੈਗ ਵੀ ਕੀਤਾ ਗਿਆ ਸੀ।

 

 

ਇਸ ਪੇਜ ਦੀ ‘ਫ਼੍ਰੈਂਡ–ਲਿਸਟ’ (ਦੋਸਤਾਂ ਦੀ ਸੂਚੀ) ਵਿੱਚ ਪੰਜਾਬ ਦੇ ਕਈ ਪੱਤਰਕਾਰ ਵੀ ਸ਼ਾਮਲ ਸਨ। ਪਰ ਪਰਸੋਂ ਸਨਿੱਚਰਵਾਰ ਸ਼ਾਮੀਂ ਅਚਾਨਕ ਇਹ ਪੰਨਾ ਸੋਸ਼ਲ ਮੀਡੀਆ ਤੋਂ ਗ਼ਾਇਬ ਹੋ ਗਿਆ। ਉਸ ਤੋਂ ਬਾਅਦ ਇਹ ਕਿਸੇ ਨੂੰ ਨਹੀਂ ਲੱਭਿਆ।

 

 

ਇੱਥੇ ਵਰਨਣਯੋਗ ਹੈ ਕਿ ਸ੍ਰੀ ਸੁਨੀਲ ਜਾਖੜ ਇਸ ਵੇਲੇ ਨਾ ਤਾਂ ਸੰਸਦ ਮੈਂਬਰ ਹਨ ਤੇ ਨਾ ਹੀ ਵਿਧਾਇਕ।

 

 

ਇਹ ਵੀ ਪਤਾ ਨਹੀਂ ਚੱਲ ਸਕਿਆ ਕਿ ਆਖ਼ਰ ਇਹ ਪੰਨਾ ਸੋਸ਼ਲ ਮੀਡੀਆ ’ਤੇ ਕਿਸ ਨੇ ਬਣਾਇਆ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੂੰ ਉਜਾਗਰ ਕਰਨ ਦੀ ਉਸ ਮੁਹਿੰਮ ਪਿੱਛੇ ਕੌਣ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Who was behind highlighting Sunil Jakhar Campaign on Social Media