ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਹਿਬਲ ਕਲਾਂ ’ਚ ਗੋਲੀ ਚੱਲਣ ਸਮੇਂ ਕਿਸ ਕੋਲ ਸੀ ਪੁਲਿਸ ਦੀ ਕਮਾਂਡ?

ਪਰਮਰਾਜ ਸਿੰਘ ਉਮਰਾਨੰਗਲ – ਆਈਜੀ ਅਤੇ ਜਿਤੇਂਦਰ ਜੈਨ – ਏਡੀਜੀਪੀ

ਸਾਲ 2015 ਦੌਰਾਨ ਪੰਜਾਬ ਵਿੱਚ ਵਾਪਰੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਉਸ ਤੋਂ ਪੁਲਿਸ ਗੋਲੀਬਾਰੀ ਦੀਆਂ ਘਟਨਾਵਾਂ ਦੀ ਜਾਂਚ ਲਈ ਕਾਇਮ ਕੀਤੀ ‘ਵਿਸ਼ੇਸ਼ ਜਾਂਚ ਟੀਮ’ (SIT – Special Investigation Team) ਨੇ ਚਾਰ ਸੀਨੀਅਰ ਪੁਲਿਸ ਅਧਿਕਾਰੀਆਂ ਤੋਂ ਪੁੱਛਗਿੱਛ ਕੀਤੀ।

 

 

ਏਡੀਜੀਪੀ ਜਿਤੇਂਦਰ ਜੈਨ ਤੇ ਆਈਜੀ ਪਰਮਰਾਜ ਉਮਰਾਨੰਗਲ ਵਿਚਾਲੇ ਇਸ ਮੁੱਦੇ ’ਤੇ SIT ਦੇ ਸਾਹਮਣੇ ਬਹਿਸ ਹੋਈ ਕਿ ਜਦੋਂ ਬਹਿਬਲ ਕਲਾਂ ਵਿਖੇ ਗੋਲੀਬਾਰੀ ਹੋਈ ਸੀ, ਤਦ ਉੱਥੇ ਪੁਲਿਸ ਦੀ ਕਮਾਂਡ ਕਿਸ ਦੇ ਹੱਥ ਵਿੱਚ ਸੀ। SIT ਨੇ ਇਸੇ ਮਾਮਲੇ ਨੂੰ ਲੈ ਕੇ ਏਡੀਜੀਪੀ ਜਿਤੇਂਦਰ ਜੈਨ (ਜੋ ਉਦੋਂ ਆਈਜੀ ਬਠਿੰਡਾ ਰੇਂਜ ਹੁੰਦੇ ਸਨ), ਪਰਮਰਾਜ ਸਿੰਘ ਉਮਰਾਨੰਗਲ (ਜੋ ਉਦੋਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸਨ), ਆਈਜੀਪੀ ਅਮਰ ਸਿੰਘ ਚਾਹਲ (ਜੋ ਉਸ ਵੇਲੇ ਡੀਆਈਜੀ ਫ਼ਿਰੋਜ਼ਪੁਰ ਰੇਂਜ ਸਨ), ਪਰਮਜੀਤ ਸਿੰਘ ਪਨੂੰ (ਜੋ ਤਦ ਲੁਧਿਆਣਾ ਦੇ ਐੱਸਪੀ ਸਨ) ਅਤੇ ਹਰਜੀਤ ਸਿੰਘ ਸੰਧੂ (ਜੋ ਉਦੋਂ ਕੋਟਕਪੂਰਾ ਦੇ ਐੱਸਡੀਐੱਮ ਸਨ) ਤੋਂ ਪੁੱਛਗਿੱਛ ਕੀਤੀ ਗਈ।

 

 

ਉਂਝ ਵਿਸ਼ੇਸ਼ ਜਾਂਚ ਟੀਮ ਦੇ ਅਧਿਕਾਰੀਆਂ ਨੇ ਇਸ ਪੁੱਛਗਿੱਛ ਬਾਰੇ ਮੀਡੀਆ ਨੂੰ ਕੁਝ ਨਹੀਂ ਦੱਸਿਆ ਪਰ ਇਸ ਟੀਮ ਅੱਗੇ ਪੇਸ਼ ਹੋਏ ਅਧਿਕਾਰੀਆਂ ਨੇ ਇਨ੍ਹਾਂ ਸਾਰੇ ਅਧਿਕਾਰੀਆਂ ਤੋਂ ਜੋ ਕੁਝ ਵੀ ਪੁੱਛਿਆ, ਅੱਗਿਓਂ ਉਨ੍ਹਾਂ ਨੇ ਕਿਸੇ ਗੱਲ ਦਾ ਕੋਈ ਠੋਸ ਜਵਾਬ ਨਹੀਂ ਦਿੱਤਾ।

 

 

ਇਹ ਵੀ ਪਤਾ ਲੱਗਾ ਹੈ ਕਿ ਉਮਰਾਨੰਗਲ ਤੇ ਜੈਨ ਨੇ ਬਰਗਾੜੀ ਰੋਸ ਮੁਜ਼ਾਹਰੇ ਦੌਰਾਨ ਪੁਲਿਸ ਬਲਾਂ ਦੀ ਕਮਾਂਡ ਸੰਭਾਲੇ ਹੋਣ ਦੀ ਜ਼ਿੰਮੇਵਾਰੀ ਤੋਂ ਟਲਣ ਦੇ ਜਤਨ ਕੀਤੇ। ਸ੍ਰੀ ਉਮਰਾਨੰਗਲ ਨੇ ਵਿਸ਼ੇਸ਼ ਜਾਂਚ ਟੀਮ ਨੂੰ ਦੱਸਿਆ ਕਿ ਜੈਨ, ਜੋ ਉਨ੍ਹਾਂ ਤੋਂ ਦੋ ਵਰ੍ਹੇ ਸੀਨੀਅਰ ਹਨ, ਉਸ ਗੋਲੀਬਾਰੀ ਮੌਕੇ ਉੱਥੇ ਮੌਜੂਦ ਸਨ ਤੇ ਉਨ੍ਹਾਂ ਦੀ ਮੌਜੂਦਗੀ ਵਿੱਚ ਉਹ ਕਿਵੇਂ ਪੁਲਿਸ ਨੂੰ ਆਪਣੀ ਕਮਾਂਡ ਦੇ ਸਕਦੇ ਸਨ।

 

 

ਸੂਤਰਾਂ ਨੇ ਦੱਸਿਆ ਕਿ ਸ੍ਰੀ ਉਮਰਾਨੰਗਲ ਨੇ ਦਾਅਵਾ ਕੀਤਾ ਕਿ ਉਸ ਵੇਲੇ ਪੁਲਿਸ ਦੀ ਕਮਾਂਡ ਜਿਤੇਂਦਰ ਜੈਨ ਕੋਲ ਸੀ। ਤਦ ਉਹ ਬਠਿੰਡਾ ਰੇਂਜ ਦੇ ਆਈਜੀ ਸਨ।  ਪਰ ਸ੍ਰੀ ਜੈਨ ਨੇ SIT ਨੂੰ ਕਿਹਾ ਕਿ ਤਦ ਪੁਲਿਸ ਬਲ ਨੂੰ ਹਦਾਇਤਾਂ ਉਮਰਾਨੰਗਲ ਦੇ ਰਹੇ ਸਨ।  ਇੱਕ ਅਧਿਕਾਰੀ ਨੇ ਆਪਣਾ ਨਾਂਅ ਗੁਪਤ ਰੱਖੇ ਜਾਣ ਦੀ ਸ਼ਰਤ ’ਤੇ ਦੱਸਿਆ ਕਿ ਸ੍ਰੀ ਜੈਨ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਨ੍ਹਾਂ ਨੇ ਕਦੇ ਸਿੱਖ ਮੁਜ਼ਾਹਰਾਕਾਰੀਆਂ ਨਾਲ ਸਮਝੌਤੇ ਲਈ ਕੋਈ ਗੱਲਬਾਤ ਕੀਤੀ ਸੀ। ਪਰ ਸ੍ਰੀ ਉਮਰਾਨੰਗਲ ਨੇ ਦਾਅਵਾ ਕੀਤਾ ਕਿ ਪੁਲਿਸ ਕਾਰਵਾਈ ਤੋ਼ ਚਾਰ ਕੁ ਦਿਨ ਪਹਿਲਾਂ ਕੁਝ ਸਿੱਖ ਆਗੂਆਂ ਨਾਲ ਗੱਲਬਾਤ ਕੀਤੀ ਗਈ ਸੀ।

 

 

SIT ਦੇ ਮੈਂਬਰਾਂ ਏਡੀਜੀਪੀ ਪ੍ਰਬੋਧ ਕੁਮਾਰ (ਟੀਮ ਮੁਖੀ), ਆਈਜੀ ਅਰੁਣਪਾਲ ਸਿੰਘ, ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ, ਐੱਸਐੱਸਪੀ ਸਤਿੰਦਰ ਸਿੰਘ ਤੇ ਐੱਸਪੀ ਭੁਪਿੰਦਰ ਸਿੰਘ ਨੇ ਪੇਸ਼ ਹੋਏ ਪੁਲਿਸ ਅਧਿਕਾਰੀਆਂ ਤੋਂ ਕਾਫ਼ੀ ਤਿੱਖੇ ਸੁਆਲ ਕੀਤੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Who was commanding Police at the time of Behbal Kalan Firing