ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਲੰਧਰ ’ਚ ਟੈਂਕੀ ਡਿੱਗਣ ਲਈ ਕੌਣ ਸੀ ਜ਼ਿੰਮੇਵਾਰ, ਪੜ੍ਹੋ

ਜਲੰਧਰ ’ਚ ਟੈਂਕੀ ਡਿੱਗਣ ਲਈ ਕੌਣ ਸੀ ਜ਼ਿੰਮੇਵਾਰ, ਪੜ੍ਹੋ

ਬੀਤੇ ਦਿਨ ਜਲੰਧਰ ਵਿਚ ਸਰਕਾਰੀ ਹਸਪਤਾਲ ਦੇ ਪਿੱਛਲੇ ਪਾਸੇ ਡਿੱਗੀ 120 ਫੁੱਟ ਉੱਚੀ ਪਾਣੀ ਵਾਲੀ ਟੈਂਕੀ ਮਾਮਲੇ ਵਿਚ ਤਰ੍ਹਾਂ ਤਰ੍ਹਾਂ ਦੇ ਸਵਾਲ ਲੋਕਾਂ ਵਿਚ ਉੱਠ ਰਹੇ ਹਨ। ਜਦੋਂ ਕਿ ਇਸ ਟੈਂਕੀ ਨੂੰ ਡੇਗਣ ਦਾ ਠੇਕਾ ਲੈਣ ਵਾਲੇ ਠੇਕੇਦਾਰ ਨੂੰ ਕੱਲ੍ਹ ਹੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ।  ਮਿਲੀ ਜਾਣਕਾਰੀ ਅਨੁਸਾਰ ਠੇਕੇਦਾਰ ਨੇ ਇਹ ਲਿਖਕੇ ਦਿੱਤਾ ਸੀ ਕਿ ਜੇਕਰ ਟੈਂਕੀ ਸੁੱਟਣ ਸਮੇਂ ਕਿਸੇ ਤਰ੍ਹਾਂ ਦਾ ਕੋਈ ਨੁਸਕਾਨ ਹੁੰਦਾ ਹੈ ਤਾਂ ਉਸਦੀ ਜ਼ਿੰਮੇਵਾਰੀ ਮੇਰੀ ਹੋਵੇਗੀ।

 

ਜ਼ਿਕਰਯੋਗ ਹੈ ਕਿ ਸਥਾਨਕ ਸਿਵਲ ਹਸਪਤਾਲ ਦੇ ਪਿਛਲੇ ਪਾਸੇ 120 ਫੁੱਟ ਉੱਚੀ ਪਾਣੀ ਵਾਲੀ ਟੈਂਕੀ ਸੁੱਟਣ ਦਾ ਕੰਮ ਚਲ ਰਿਹਾ ਸੀ, ਜੋ ਅਚਾਨਕ ਕੱਲ ਡਿੱਗ ਗਈ ਟੈਂਕੀ ਦਾ ਮਲਬਾ ਆਲੇ-ਦੁਆਲੇ ਦੀਆਂ ਦੁਕਾਨਾਂ ਅਤੇ ਮਕਾਨਾਂਤੇ ਡਿੱਗਣ ਨਾਲ ਕਾਫੀ ਨੁਕਸਾਨ ਹੋ ਗਿਆ ਸੀ ਇਸ ਘਟਨਾ ਜਾਨੀ ਨੁਕਸਾਨ ਤੋਂ ਬਚਾਅ ਰਿਹਾ

 

ਜ਼ਿਕਰਯੋਗ ਹੈ ਕਿ ਸਿਹਤ ਵਿਭਾਗ ਵੱਲੋਂ ਇਸ ਖਸਤਾ ਹਾਲਤ ਵਿੱਚ ਖੜ੍ਹੀ ਇਸ ਟੈਂਕੀ ਨੂੰ ਤੋੜਨ ਦਾ ਕੰਮ ਠੇਕੇਦਾਰ ਨੂੰ ਦਿੱਤਾ ਹੋਇਆ ਸੀ ਠੇਕੇਦਾਰ ਚਰਨ ਸਿੰਘ ਵੱਲੋਂ ਪਿਛਲੇ ਦੋ ਦਿਨਾਂ ਤੋਂ ਟੈਂਕੀ ਨੂੰ ਤੋੜਿਆ ਜਾ ਰਿਹਾ ਸੀ ਠੇਕੇਦਾਰ ਵੱਲੋਂ ਇਹ ਕੰਮ ਲਾਪ੍ਰਵਾਹੀ ਨਾਲ ਕੀਤੇ ਜਾਣ ਕਾਰਨ ਆਲੇ-ਦੁਆਲੇ ਰਹਿਣ ਵਾਲੇ ਲੋਕਾਂ ਨੇ ਇਸ ਦਾ ਤਿੱਖਾ ਵਿਰੋਧ ਕੀਤਾ ਸੀ, ਜਿਸ ਦੇ ਚੱਲਦਿਆਂ ਕੰਮ ਬੰਦ ਹੋ ਗਿਆ ਸੀ

 


ਦੂਜੇ ਪਾਸੇ ਇਸ ਸਬੰਧੀ ਠੇਕੇਦਾਰ ਨੇ ਕਿਹਾ ਸੀ ਕਿ ਉਸ ਨੇ ਪਹਿਲਾਂ ਵੀ ਇਹੋ ਜਿਹੀਆਂ ਟੈਂਕੀਆਂ ਤੋੜਨ ਦਾ ਕੰਮ ਕੀਤਾ ਹੋਇਆ ਹੈ ਅਤੇ ਉਸ ਦਾ ਕਈ ਸਾਲਾਂ ਦਾ ਤਜਰਬਾ ਵੀ ਹੈ ਅੱਜ ਸਵੇਰੇ ਠੇਕੇਦਾਰ ਨੇ ਮੁੜ ਟੈਂਕੀ ਤੋੜਨ ਦਾ ਕੰਮ ਸ਼ੁਰੂ ਕਰ ਦਿੱਤਾ ਸੀ ਜਿਵੇਂ ਹੀ ਮਜ਼ਦੂਰਾਂ ਨੇ ਟੈਂਕੀ ਨੂੰ ਤੋੜਨ ਦਾ ਕੰਮ ਸ਼ੁਰੂ ਕੀਤਾ ਤਾਂ ਕੁਝ ਸਮੇਂ ਬਾਅਦ ਮੁਹੱਲਾ ਇਸਲਾਮਗੰਜ ਦੇ ਕਈ ਮਕਾਨਾਂ ਤੇ ਦੁਕਾਨਾਂ ਉੱਪਰ ਟੈਂਕੀ ਦਾ ਮਲਬਾ ਡਿੱਗ ਗਾਈ।  ਇਸ ਸਬੰਧੀ ਦੁਕਾਨਦਾਰਾਂ ਨੇ ਕਿਹਾ ਕਿ ਉਨ੍ਹਾਂ ਦੀਆਂ ਦੁਕਾਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ  ਇਸ ਮੌਕੇ ਲੋਕਾਂ ਨੇ ਠੇਕੇਦਾਰ ਨੂੰ ਕਾਬੂ ਕਰ ਲਿਆ ਤੇ ਇਸ ਸਬੰਧੀ  ਮੌਕੇ ਤੋਂ ਖਿਸਕਣ ਲੱਗਿਆ ਪਰ ਲੋਕਾਂ ਨੇ ਉਸ ਨੂੰ ਕਾਬੂ ਕਰ ਲਿਆ ਤੇ ਇਸ ਸਬੰਧੀ ਸੂਚਨਾ ਪੁਲਿਸ ਹਵਾਲੇ ਕਰ ਦਿੱਤਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Who was responsible for falling down the tank in Jalandhar