ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਫ਼ਤਿਹਵੀਰ ਸਿੰਘ ਦੀ ਮੌਤ ਲਈ ਕੌਣ ਜ਼ਿੰਮੇਵਾਰ – ਹਾਈ ਕੋਰਟ ਨੇ ਕੀਤਾ ਪੰਜਾਬ ਸਰਕਾਰ ਨੂੰ ਸੁਆਲ

​​​​​​​ਫ਼ਤਿਹਵੀਰ ਸਿੰਘ ਦੀ ਮੌਤ ਲਈ ਕੌਣ ਜ਼ਿੰਮੇਵਾਰ – ਹਾਈ ਕੋਰਟ ਨੇ ਕੀਤਾ ਪੰਜਾਬ ਸਰਕਾਰ ਨੂੰ ਸੁਆਲ

ਸੰਗਰੂਰ ਜ਼ਿਲ੍ਹੇ ਦੇ ਪਿੰਡ ਭਗਵਾਨਪੁਰਾ ’ਚ ਬੀਤੀ 6 ਜੂਨ ਨੂੰ ਇੱਕ ਬੋਰਵੈੱਲ ’ਚ ਡਿੱਗਣ ਤੋਂ ਬਾਅਦ ਸਾਹ ਘੁੱਟਣ ਕਾਰਨ ਮਾਰੇ ਗਏ ਦੋ ਸਾਲਾ ਫ਼ਤਿਹਵੀਰ ਸਿੰਘ ਨਾਲ ਸਬੰਧਤ ਮਾਮਲੇ ਦੀ ਸੁਣਵਾਈ ਅੱਜ ਹਾਈ ਕੋਰਟ ’ਚ ਹੋਈ। ਇਸ ਮਾਮਲੇ ਨੂੰ ਲੈ ਕੇ ਦੋ ਜਨ–ਹਿਤ ਪਟੀਸ਼ਨਾਂ ਇਸ ਵੇਲੇ ਸੂਬੇ ਦੀ ਉੱਚ–ਅਦਾਲਤ ਦੇ ਜ਼ੇਰੇ ਗ਼ੌਰ ਹਨ।

 

 

ਅੱਜ ਇਸ ਮਾਮਲੇ ਦੀ ਸੁਣਵਾਈ ਕਰਦਿਆਂ ਹਾਈ ਕੋਰਟ ਨੇ ਪੰਜਾਬ ਦੇ ਮੁੱਖ ਸਕੱਤਰ ਤੋਂ ਪੁੱਛਿਆ ਕਿ ਉਹ ਇਹ ਸਪੱਸ਼ਟ ਕਰਨ ਕਿ ਫ਼ਤਿਹਵੀਰ ਦੀ ਮੌਤ ਲਈ ਆਖ਼ਰ ਕੌਣ ਜ਼ਿੰਮੇਵਾਰ ਸੀ।

 

 

ਇਸ ਤੋਂ ਇਲਾਵਾ ਅਦਾਲਤ ਨੇ ਇਹ ਵੀ ਪੁੱਛਿਆ ਕਿ ਸਾਲ 2010 ਦੌਰਾਨ ਸੁਪਰੀਮ ਕੋਰਟ ਨੇ ਬਾਕਾਇਦਾ ਬੋਰਵੈੱਲ ਪੁੱਟਣ ਦੇ ਕੁਝ ਖ਼ਾਸ ਦਿਸ਼ਾ–ਨਿਰਦੇਸ਼ ਜਾਰੀ ਕੀਤੇ ਸਨ, ਉਨ੍ਹਾਂ ਹਦਾਇਤਾਂ ਦੀ ਰੌਸ਼ਨੀ ਵਿੱਚ ਪੰਜਾਬ ਵਿੱਚ ਕਿਹੜੇ–ਕਿਹੜੇ ਜ਼ਰੂਰੀ ਕਦਮ ਚੁੱਕੇ ਗਏ ਕਿ ਅਜਿਹੇ ਹਾਦਸੇ ਅੱਗੇ ਤੋਂ ਕਦੇ ਨਾ ਵਾਪਰਨ।

 

 

ਅੱਜ ਅਦਾਲਤ ਨੇ ਜਿੱਥੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ, ਉੱਥੇ ਕੇਂਦਰ ਸਰਕਾਰ, ਦੋਵੇਂ ਮੁੱਦਈਆਂ ਤੇ ਐੱਨਡੀਆਰਐੱਫ਼ ਨੂੰ ਵੀ ਨੋਟਿਸ ਜਾਰੀ ਕੀਤੇ ਗਏ।

 

 

ਚੇਤੇ ਰਹੇ ਕਿ ਸੰਗਰੂਰ ਜ਼ਿਲ੍ਹੇ ਦੇ ਪਿੰਡ ਭਗਵਾਨਪੁਰਾ ਫ਼ਤਿਹਵੀਰ ਸਿੰਘ ਨੂੰ ਛੇਵੇਂ ਦਿਨ ਬੋਰਵੈੱਲਚੋਂ 11 ਜੂਨ ਨੂੰ ਸਵੇਰੇ ਬਾਹਰ ਕੱਢ ਗਿਆ ਸੀ ਉਹ 6 ਜੂਨ ਨੂੰ ਖੇਡਦਾਖੇਡਦਾ 150 ਫ਼ੁੱਟ ਡੂੰਘੇ ਬੋਰਵੈੱਲ ਡਿੱਗ ਪਿਆ ਸੀ ਤੇ 120ਵੇਂ ਫੁੱਟ ਉੱਤੇ ਫਸ ਗਿਆ ਸੀ

 

 

ਡਾਕਟਰਾਂ ਮੁਤਾਬਕ ਲਾਸ਼ ਬਹੁਤ ਬੁਰੀ ਤਰ੍ਹਾਂ ਸੜੀ ਪਈ ਸੀ, ਜਿਸ ਦਾ ਮਤਲਬ ਹੈ ਕਿ ਉਸ ਨੂੰ ਮਰਿਆਂ 3 ਤੋਂ 4 ਦਿਨ ਬੀਤ ਚੁੱਕੇ ਸਨ। ਡਾਕਟਰਾਂ ਮੁਤਾਬਕ ਮੈਡੀਕਲ ਵਿਗਿਆਨ ਵਿੱਚ ਮੌਤ ਦਾ ਸਹੀ ਸਮਾਂ ਦੱਸਣਾ ਬਹੁਤ ਔਖਾ ਹੁੰਦਾ ਹੈ

 

 

ਪ੍ਰਾਪਤ ਜਾਣਕਾਰੀ ਮੁਤਾਬਕ ਰੇਤੇ ਦਾ ਇੱਕ ਥੈਲਾ ਵੀ ਬੱਚੇ ਨਾਲ ਡਿੱਗਿਆ ਸੀ ਤੇ ਸ਼ਾਇਦ ਉਸ ਕਾਰਨ ਵੀ ਉਸ ਦਾ ਸਾਹ ਘੁਟ ਗਿਆ ਹੋਵੇ

 

 

ਪੀਜੀਆਈਐੱਮਈਆਰ (PGIMER – ਪੋਸਟ ਗ੍ਰੈਜੂਏਟ ਇੰਸਟੀਚਿਊਟ ਐਂਡ ਮੈਡੀਕਲ ਐਜੂਕੇਸ਼ਨਲ ਰਿਸਰਚ) ਦੇ ਡਾਕਟਰਾਂ ਨੇ ਬੱਚੇ ਫ਼ਤਿਹਵੀਰ ਬਾਰੇ ਆਪਣੀ ਰਿਪੋਰਟ ਲਿਖਿਆ ਸੀ ਕਿ – ‘ਫ਼ਤਿਹਵੀਰ ਸਿੰਘ ਦੀ ਮੌਤ ਕੁਝ ਦਿਨ ਪਹਿਲਾਂ ਹੀ ਹੋ ਚੁੱਕੀ ਸੀ ਉਸ ਨੂੰ ਦਾਖ਼ਲ ਕਰਨ ਸਮੇਂ ਉਸ ਦੀ ਨਬਜ਼ ਨਹੀਂ ਚੱਲ ਰਹੀ ਸੀ, ਸਾਹ ਨਹੀਂ ਚੱਲ ਰਿਹਾ ਸੀ, ਉਸ ਦੇ ਦਿਲ ਵਿੱਚ ਕੋਈ ਧੜਕਣ ਜਾਂ ਗਤੀਵਿਧੀ ਨਹੀਂ ਸੀ ਇਸੇ ਲਈ ਉਸ ਨੂੰਮ੍ਰਿਤਕ ਹਾਲਤ ਵਿੱਚ ਲਿਆਂਦਾ ਗਿਆਕਰਾਰ ਦਿੱਤਾ ਗਿਆ

 

 

ਪੁਲਿਸ ਨੇ PGI ਦੇ ਫ਼ਾਰੈਂਸਿਕ ਮੈਡੀਸਨ ਵਿਭਾਗ ਨੂੰ ਬੱਚੇ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਨਿਰੀਖਣ ਕਰਨ ਦੀ ਬੇਨਤੀ ਕੀਤੀ ਸੀ। ਇਹ ਪੋਸਟਮਾਰਟਮ ਸਵੇਰੇ 11:15 ਵਜੇ ਡਾਕਟਰਾਂ ਦੇ ਇੱਕ ਪੈਨਲ ਵੱਲੋਂ ਕੀਤਾ ਗਿਆ। ਇਸ ਪੈਨਲ ਵਿੱਚ ਪ੍ਰੋ. ਅਤੇ ਹੈੱਡ ਡਾ. ਵਾਈਐੱਸ ਬਾਂਸਲ ਅਤੇ ਅਸਿਸਟੈਂਟ ਪ੍ਰੋਫ਼ੈਸਰ ਡਾ. ਸੇਂਥਿਲ ਕੁਮਾਰ ਨੇ ਕੀਤਾ ਸੀ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Who was the responsible for Fatehveer Singh s death High Court questions Punjab Govt