ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਖ਼ਰ ਆਤਮਦਾਹ ਕਿਉਂ ਕਰਨਾ ਪਿਆ ਢਕੋਲੀ ਦੀ 15 ਸਾਲਾ ਕੁੜੀ ਨੂੰ?

ਆਖ਼ਰ ਆਤਮਦਾਹ ਕਿਉਂ ਕਰਨਾ ਪਿਆ ਢਕੋਲੀ ਦੀ 15 ਸਾਲਾ ਕੁੜੀ ਨੂੰ?

ਕੱਲ੍ਹ ਸ਼ਾਮੀਂ ਪੰਚਕੂਲਾ ਦੇ ਸੈਕਟਰ–7 ਦੇ ਇੱਕ ਪਾਰਕ ’ਚ 10ਵੀਂ ਜਮਾਤ ਦੀ ਜਿਹੜੀ 15 ਸਾਲਾ ਵਿਦਿਆਰਥਣ ਨੇ ਆਤਮਦਾਹ ਕਰ ਲਿਆ ਸੀ; ਉਸ ਸਬੰਧੀ ਪੁਲਿਸ ਨੇ ਅੱਜ ਅਣਪਛਾਤੇ ਵਿਅਕਤੀ ਵਿਰੁੱਧ ਉਸ ਕੁੜੀ ਨੂੰ ਖ਼ੁਦਕੁਸ਼ੀ ਕਰਨ ਲਈ ਮਜਬੂਰ ਕਰਨ ਦਾ ਕੇਸ ਦਰਜ ਕਰ ਲਿਆ ਹੈ।

 

 

ਇਹ ਕੁੜੀ ਪੰਚਕੂਲਾ ਦੇ ਇੱਕ ਪ੍ਰਾਈਵੇਟ ਸਕੂਲ ’ਚ ਪੜ੍ਹਦੀ ਸੀ ਤੇ ਜ਼ੀਰਕਪੁਰ ’ਚ ਢਕੋਲੀ ਵਿਖੇ ਰਹਿ ਰਹੀ ਸੀ। ਡੀਸੀਪੀ ਕਮਲ ਦੀਪ ਗੋਇਲ ਨੇ ਦੱਸਿਆ ਕਿ ਸੈਕਸ਼ਨ 305 ਅਧੀਨ ਕੇਸ ਦਰਜ ਕੀਤਾ ਗਿਆ ਹੈ।

 

 

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹੁਣ ਉਹ ਕਾਰਨ ਪਤਾ ਲਾਉਣ ਲਈ ਤਫ਼ਤੀਸ਼ ਜਾਰੀ ਹੈ ਕਿ ਆਖ਼ਰ ਇਸ ਕੁੜੀ ਨੂੰ ਇੰਝ ਕਰਨ ਦੀ ਕੀ ਜ਼ਰੂਰਤ ਪੈ ਗਈ ਸੀ। ਚੇਤੇ ਰਹੇ ਕਿ ਕੱਲ੍ਹ ਵੀਰਵਾਰ ਸ਼ਾਮੀਂ 8 ਕੁ ਵਜੇ ਕੁੜੀ ਨੇ ਖ਼ੁਦ ਨੂੰ ਅੱਗ ਲਾ ਲਈ ਸੀ। ਪਹਿਲਾਂ ਉਸ ਨੂੰ ਪੰਚਕੂਲਾ ਦੇ ਸਿਵਲ ਹਸਪਤਾਲ ਲਿਜਾਂਦਾ ਗਿਆ ਸੀ ਪਰ ਉਸ ਦੀ ਖ਼ਰਾਬ ਹਾਲਤ ਵੇਖ ਕੇ ਉਸ ਨੂੰ ਤੁਰੰਤ ਪੀਜੀਆਈ – ਚੰਡੀਗੜ੍ਹ ਭੇਜ ਦਿੱਤਾ ਗਿਆ ਸੀ ਪਰ ਉਹ ਉੱਥੇ ਦਮ ਤੋੜ ਗਈ।

 

 

ਕੁੜੀ ਦੇ ਮਾਪਿਆਂ ਨੂੰ ਕੱਲ੍ਹ ਰਾਤ ਸਮੇਂ ਹੀ ਸੂਚਿਤ ਕਰ ਦਿੱਤਾ ਗਿਆ ਸੀ ਪਰ ਮਾਪਿਆਂ ਵੱਲੋਂ ਹਾਲੇ ਤੱਕ ਉਸ ਕੁੜੀ ਬਾਰੇ ਕੋਈ ਹੋਰ ਜਾਣਕਾਰੀ ਨਹੀਂ ਦਿੱਤੀ ਗਈ ਹੈ। ਉਸ ਵਿਦਿਆਰਥਣ ਦੇ ਪਰਸ ’ਚੋਂ ਇੱਕ ਚਾਕੂ ਤੇ ਕੁਝ ਦਵਾਈਆਂ ਬਰਾਮਦ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਬੈਗ ਵਿੱਚੋਂ ਮਨਾਲੀ ਦੀਆਂ ਬੱਸ–ਟਿਕਟਾਂ ਵੀ ਬਰਾਮਦ ਹੋਈਆਂ ਹਨ।

 

 

ਕੱਲ੍ਹ ਪੁਲਿਸ ਨੇ ਦੱਸਿਆ ਸੀ ਕਿ ਪਹਿਲੀ ਨਜ਼ਰੇ ਇੰਝ ਜਾਪਦਾ ਹੈ ਕਿ ਕੁੜੀ ਨੇ ਆਤਮਦਾਹ ਕਰਨ ਲਈ ਪੈਟਰੋਲ ਦੀ ਵਰਤੋਂ ਕੀਤੀ ਸੀ। ਉਹ ਕੁੜੀ ਬੁੱਧਵਾਰ ਬਾਅਦ ਦੁਪਹਿਰ ਘਰੋਂ ਗਈ ਸੀ ਪਰ ਪਰਤੀ ਨਹੀਂ ਸੀ। ਉਸ ਦੀ ਮਾਂ ਨੇ ਉਸ ਦੀਆਂ ਸਾਰੀਆਂ ਸਹੇਲੀਆਂ ਤੇ ਹੋਰ ਜਾਣਕਾਰਾਂ ਨੂੰ ਫ਼ੋਨ ਕਰ ਕੇ ਪਤਾ ਕੀਤਾ ਸੀ ਪਰ ਕਿਤੋਂ ਕੁਝ ਪਤਾ ਨਹੀਂ ਸੀ ਚੱਲ ਸਕਿਆ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Why 15 year old Dhakoli girl committed suicide