ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਲੰਧਰ ’ਚ ਲੱਗਾ ਖ਼ਾਸ ਮੀਲ–ਪੱਥਰ ਆਖ਼ਰ ਕਿਉਂ ਖਿੱਚ ਰਿਹੈ ਸਭ ਦਾ ਧਿਆਨ?

ਜਲੰਧਰ ’ਚ ਲੱਗਾ ਖ਼ਾਸ ਮੀਲ–ਪੱਥਰ ਆਖ਼ਰ ਕਿਉਂ ਖਿੱਚ ਰਿਹੈ ਸਭ ਦਾ ਧਿਆਨ?

ਤਸਵੀਰ: ਪ੍ਰਦੀਪ ਪੰਡਿਤ, ਹਿੰਦੁਸਤਾਨ ਟਾਈਮਜ਼

 

 

ਇਸ ਹਕੀਕਤ ਤੋਂ ਸਾਰੇ ਹੀ ਵਾਕਫ਼ ਹਨ ਕਿ ਪੰਜਾਬ ਦੇ ਦੋਆਬਾ ਇਲਾਕੇ ’ਚ ਵਿਦੇਸ਼ ਜਾਣ ਵਾਲਿਆਂ ਦੀ ਗਿਣਤੀ ਪੰਜਾਬ ਦੇ ਬਾਕੀ ਇਲਾਕਿਆਂ ਮਾਲਵਾ, ਮਾਝਾ ਤੇ ਪੁਆਧ ਦੇ ਮੁਕਾਬਲੇ ਕਾਫ਼ੀ ਜ਼ਿਆਦਾ ਹੈ। ਦੋਆਬਾ ਦੇ ਹਰੇਕ ਦੂਜੇ ਘਰ ’ਚੋਂ ਕੋਈ ਨਾ ਕੋਈ ਵਿਦੇਸ਼ ਗਿਆ ਹੋਇਆ ਹੈ ਤੇ ਜਾਂ ਜਾਣ ਵਾਲਾ ਹੈ।

 

 

ਰੋਜ਼ੀ–ਰੋਟੀ ਲਈ ਵਿਦੇਸ਼ ਜਾਣ ਦੀ ਇੱਛਾ ਜਲੰਧਰ ਸ਼ਹਿਰ ਦੇ ਬਾਹਰਵਾਰ ਲੱਗੇ ਇੱਕ ਖ਼ਾਸ ਮੀਲ–ਪੱਥਰ ਤੋਂ ਸਾਫ਼ ਝਲਕਦੀ ਹੈ; ਜਿਸ ਉੱਤੇ ਲਿਖਿਆ ਹੈ ‘ਕੈਨੇਡਾ 10339 ਕਿਲੋਮੀਟਰ’।

 

 

ਨੌਜਵਾਨ ਬਹੁਤ ਚਾਅ ਨਾਲ ਅਕਸਰ ਇਸ ਮੀਲ–ਪੱਥਰ ਨਾਲ ਆਪਣੀ ਸੈਲਫ਼ੀਆਂ ਲੈਂਦੇ ਤੁਹਾਨੂੰ ਦਿਸ ਪੈਣਗੇ।

 

 

ਜੇ ਪਿਛਲੇ ਸਾਲ ਦੇ ਅੰਕੜਿਆਂ ਉੱਤੇ ਝਾਤ ਪਾਈਏ, ਤਾਂ ਕੈਨੇਡਾ ’ਚ ਪੀਆਰ (ਪਰਮਾਨੈਂਟ ਰੈਜ਼ੀਡੈਂਸੀ) ਹਾਸਲ ਕਰਨ ਵਾਲੇ ਇੱਕ–ਚੌਥਾਈ ਪ੍ਰਵਾਸੀ ਭਾਰਤ ਦੇ ਹੀ ਹਨ ਤੇ ਉਨ੍ਹਾਂ ਵਿੱਚੋਂ ਵੀ ਸਭ ਤੋਂ ਵੱਧ ਗਿਣਤੀ ਪੰਜਾਬੀਆਂ ਦੀ ਹੈ।

 

 

ਅੰਕੜਿਆਂ ਮੁਤਾਬਕ ਪਿਛਲੇ ਵਰ੍ਹੇ ਕੁੱਲ 3.41 ਲੱਖ ਵਿਦੇਸ਼ੀਆਂ ਨੂੰ ਕੈਨੇਡਾ ਦੀ PR ਮਿਲੀ ਸੀ; ਜਿਨ੍ਹਾਂ ਵਿੱਚੋਂ 85,585 ਭਾਰਤੀ ਸਨ।

 

 

ਪੰਜਾਬੀਆਂ ਦੀ ਕੈਨੇਡਾ ਜਾਂ ਕਿਸੇ ਹੋਰ ਪੱਛਮੀ ਦੇਸ਼ ’ਚ ਜਾ ਕੇ ਵੱਸਣ ਦੀ ਇਸੇ ਪੁਰਜ਼ੋਰ ਇੱਛਾ ਦਾ ਲਾਹਾ ਟ੍ਰੈਵਲ ਏਜੰਟ ਅਕਸਰ ਲੈਂਦੇ ਵਿਖਾਈ ਦਿੰਦੇ ਹਨ। ਨੌਜਵਾਨਾਂ ਨੂੰ ਕਦੇ ਕਿਸੇ ਅਣ–ਅਧਿਕਾਰਤ ਏਜੰਟ ਤੋਂ ਵਿਦੇਸ਼ ਜਾਣ ਦੀ ਸਲਾਹ ਨਹੀਂ ਲੈਣੀ ਚਾਹੀਦੀ।

 

 

ਹਰ ਦੇਸ਼ ਦੀ ਵੈੱਬਸਾਈਟ ਉੱਤੇ ਹਰ ਕਿਸਮ ਦੇ ਨਿਯਮ ਬਾਕਾਇਦਾ ਦਿੱਤੇ ਹੁੰਦੇ ਹਨ ਤੇ ਸਾਰੀਆਂ ਫ਼ੀਸਾਂ ਦਾ ਵੀ ਜ਼ਿਕਰ ਹੁੰਦਾ ਹੈ। ਅੱਜ–ਕੱਲ੍ਹ ਤਾਂ ਵੀਜ਼ਾ ਅਰਜ਼ੀਆਂ ਵੀ ਆੱਨਲਾਈਨ ਹੀ ਜਾਣ ਲੱਗ ਪਈਆਂ ਹਨ।

 

 

ਟ੍ਰੈਵਲ ਏਜੰਟਾਂ ਦੇ ਢਹੇ ਚੜ੍ਹ ਕੇ ਲੱਖਾਂ ਰੁਪਏ ਦੀ ਠੱਗੀ ਵੱਜਣ ਜਾਂ ਅਜਿਹੀਆਂ ਧੋਖਾਧੜੀਆਂ ਹੋਣ ਦੀਆਂ ਖ਼ਬਰਾਂ ਅਕਸਰ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਹਨ। ਇਸੇ ਲਈ ‘ਹਿੰਦੁਸਤਾਨ ਟਾਈਮਜ਼ ਪੰਜਾਬੀ’ ਦੀ ਨੌਜਵਾਨਾਂ ਨੂੰ ਸਲਾਹ ਹੈ ਕਿ ਉਹ ਵਿਦੇਸ਼ ਜਾਦ ਲਈ ਬਹੁਤ ਸੋਚ ਸਮਝ ਕੇ ਹੀ ਕਿਸੇ ਤੋਂ ਸਲਾਹ ਲੈਣ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Why a Special Milestone in Jalandhar attracting everyone