ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਹੁਣ ਇੱਕੋ ਜਿਹੇ ਕਿਉਂ ਵਿਖਾਈ ਦਿੰਦੇ ਹਨ ਸਾਰੇ ਗੁਰੂਘਰ? ਕੌਣ ਕਰਦੈ ਗੁਰੂਘਰਾਂ ’ਤੇ ਕਬਜ਼ਾ?

​​​​​​​ਹੁਣ ਇੱਕੋ ਜਿਹੇ ਕਿਉਂ ਵਿਖਾਈ ਦਿੰਦੇ ਹਨ ਸਾਰੇ ਗੁਰੂਘਰ? ਕੌਣ ਕਰਦੈ ਗੁਰੂਘਰਾਂ ’ਤੇ ਕਬਜ਼ਾ?

ਬੀਤੇ ਦਿਨੀਂ ਗੁਰਦੁਆਰਾ ਤਰਨ ਤਾਰਨ ਸਾਹਿਬ ਵਿਖੇ ਕਾਰ ਸੇਵਾ ਵਾਲੇ ਇੱਕ ਬਾਬੇ ਦੇ ਸੈਂਕੜੇ ਵਿਅਕਤੀਆਂ ਵੱਲੋਂ ਰਾਤੋ–ਰਾਤ ਢਾਹੀ ਗਈ ਦਰਸ਼ਨੀ ਡਿਓਢੀ ਦੇ ਮੁੱਦੇ ਉੱਤੇ ‘ਹਿੰਦੁਸਤਾਨ ਟਾਈਮਜ਼’ ਨੇ ਵੱਖੋ–ਵੱਖਰੇ ਸਬੰਧਤ ਮਾਹਿਰਾਂ ਨਾਲ ਗੱਲਬਾਤ ਕੀਤੀ।

 

 

ਕੰਜ਼ਰਵੇਸ਼ਨ ਆਰਕੀਟੈਕਟ ਗੁਰਮੀਤ ਸੰਘਾ ਰਾਏ, ਜੋ ਇੰਟਰਨੈਸ਼ਨਲ ਕੌਂਸਲ ਆਨ ਮੌਨੂਮੈਂਟ ਐਂਡ ਸਾਈਟਸ ਦੇ ਭਾਰਤ ਦੇ ਰਾਸ਼ਟਰਪਤੀ ਚੈਪਟਰ ਦੀ ਅਗਵਾਈ ਕਰ ਰਹੇ ਹਨ, ਮੁਤਾਬਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਵਿਰਾਸਤ ਤੇ 10 ਗੁਰੂ ਸਾਹਿਬਾਨ ਨਾਲ ਸਬੰਧਤ ਅਸਥਾਨਾਂ ਦੀ ਰਾਖੀ ਕਰਨ ਤੋਂ ਨਾਕਾਮ ਰਹੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਕਾਰ–ਸੇਵਾ ਲਈ ਮਾਹਿਰਾਂ ਦੀਆਂ ਸੇਵਾਵਾਂ ਲੈਣੀਆਂ ਚਾਹੀਦੀਆਂ ਹਨ, ਬਲੂ–ਪ੍ਰਿੰਟ ਤਿਆਰ ਕਰਵਾਉਣੇ ਚਾਹੀਦੇ ਹਨ, ਕਾਰ–ਸੇਵਾ ਕਰਨ ਵਾਲੇ ਮੁਖੀਆਂ ਨੂੰ ਇਸ ਬਾਰੇ ਦੱਸਣਾ ਚਾਹੀਦਾ ਹੈ।

 

 

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਦਾ ਕਹਿਦਾ ਹੈ ਕਿ ਸਾਰੇ 10 ਗੁਰੂ ਸਾਹਿਬਾਨ ਨਾਲ ਸਬੰਧਤ ਗੁਰੂਘਰ ਵੇਖਣ ਨੂੰ ਇੱਕੋ ਜਿਹੇ ਜਾਪਦੇ ਹਨ। ਅਜਿਹਾ ਸਿਰਫ਼ ‘ਕਾਰ–ਸੇਵਾ’ ਕਾਰਨ ਹੈ।

 

 

ਇੱਥੇ ਵਰਨਣਯੋਗ ਹੈ ਕਿ ਸਿੱਖ ਕੌਮ ਤੇ ਧਰਮ ਵਿੱਚ ‘ਕਾਰ–ਸੇਵਾ’ ਦਾ ਆਪਣਾ ਇੱਕ ਵੱਖਰਾ ਮਹੱਤਵ ਹੈ ਕਿਉਂਕਿ ਇਸ ਵਿੱਚ ਧਾਰਮਿਕ ਅਹਿਮੀਅਤ ਵਾਲੇ ਅਸਥਾਨਾਂ ਨੂੰ ਬਹਾਲ ਕਰਨ ਤੇ ਗੁਰੂ–ਘਰਾਂ ਦੇ ਨਿਰਮਾਣ ਦੇ ਕਾਰਜ ਸ਼ਾਮਲ ਹੁੰਦੇ ਹਨ। ਇਸ ਕੰਮ ਲਈ ਕਰੋੜਾਂ ਰੁਪਏ ਦਾਨ ਕੀਤੇ ਜਾਂਦੇ ਹਨ।

 

 

ਕਾਰ–ਸੇਵਾ ਕਰਨ ਵਾਲੀਆਂ ਜੱਥੇਬੰਦੀਆਂ ਦੇ ਮੁਖੀ ਗੁਰੂਘਰਾਂ ਤੇ ਇਤਿਹਾਸਕ ਮਹੱਤਵ ਵਾਲੇ ਅਸਥਾਨਾਂ ਉੱਤੇ ਬਹੁਤ ਜਲਦਬਾਜ਼ੀ ਵਿੱਚ ਸੰਗਮਰਮਰ ਦੀਆਂ ਟਾਈਲਾਂ ਲਗਵਾ ਦਿੰਦੇ ਹਨ। ਇੰਝ ਕਰਦਿਆਂ ਅਸਲ ਧਾਰਮਿਕ ਵਿਰਾਸਤ ਅੱਖੋਂ–ਪ੍ਰੋਖੇ ਰਹਿ ਜਾਂਦੀ ਹੈ। ਕਾਰ–ਸੇਵਾ ਲਈ ਬੇਹਿਸਾਬਾ ਦਾਨ ਇਕੱਠਾ ਹੁੰਦਾ ਹੈ।

 

 

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਕਿਰਨਜੋਤ ਕੌਰ ਨੇ ਕਿਹਾ ਕਿ ਸਿੱਖ ਚਾਹੁੰਦੇ ਹਨ ਪੁਰਾਣੇ ਧਾਰਮਿਕ ਅਸਥਾਨਾਂ ਦੀ ਪੂਰੀ ਸਾਂਭ–ਸੰਭਾਲ ਹੋਵੇ। ‘ਕਾਰ ਸੇਵਾ ਕਰਨ ਵਾਲੀਆਂ ਜੱਥੇਬੰਦੀਆਂ ਗੁਰਦੁਆਰਾ ਸਾਹਿਬਾਨ ਦੀਆਂ ਜਾਇਦਾਦਾਂ ਉੱਤੇ ਕਬਜ਼ੇ ਕਰ ਰਹੀਆਂ ਹਨ ਤੇ ਅਜਿਹਾ ਕੁਝ ਸਿਆਸੀ ਸਰਪ੍ਰਸਤੀ ਤੋਂ ਬਿਨਾ ਸੰਭਵ ਨਹੀਂ ਹੈ।’

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Why all the gurudwaras look same who are encroaching gurughars