ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PU ਸਿੰਡੀਕੇਟ ਮੈਂਬਰਾਂ ਤੇ ਵਾਈਸ–ਚਾਂਸਲਰ ਵਿਚਾਲੇ 3 ਘੰਟੇ ਕਿਉਂ ਚੱਲੀ ਬਹਿਸ?

PU ਸਿੰਡੀਕੇਟ ਮੈਂਬਰਾਂ ਤੇ ਵਾਈਸ–ਚਾਂਸਲਰ ਵਿਚਾਲੇ 3 ਘੰਟੇ ਕਿਉਂ ਚੱਲੀ ਬਹਿਸ?

ਪੰਜਾਬ ਯੂਨੀਵਰਸਿਟੀ (PU – Punjab University) ਸਿੰਡੀਕੇਟ ਨੇ ਵਾਈਸ–ਚਾਂਸਲਰ ਸ੍ਰੀ ਰਾਜ ਕੁਮਾਰ ਨੂੰ ਹਦਾਇਤ ਕੀਤੀ ਹੈ ਕਿ ਉਹ ਡੀਨ–ਖੋਜ ਦੇ ਅਹੁਦੇ ਲਈ ਸਿਰਫ਼ ਸਭ ਤੋਂ ਵੱਧ ਸੀਨੀਅਰ ਪ੍ਰੋਫ਼ੈਸਰ ਹੀ ਨਿਯੁਕਤ ਕਰਨ। ਇਹ ਅਹੁਦਾ ਬੀਤੇ ਨਵੰਬਰ ਮਹੀਨੇ ਤੋਂ ਖ਼ਾਲੀ ਪਿਆ ਹੈ। ਇਸੇ ਮੁੱਦੇ ਨੂੰ ਲੈ ਕੇ ਵਾਈਸ–ਚਾਂਸਲਰ ਤੇ ਸਿੰਡੀਕੇਟ ਮੈਂਬਰਾਂ ਵਿਚਾਲੇ ਲਗਭਗ ਤਿੰਨ ਘੰਟੇ ਬਹਿਸ ਚੱਲਦੀ ਰਹੀ ਤੇ ਰੇੜਕਾ ਪਿਆ ਰਿਹਾ।

 

 

ਇਸ ਤੋਂ ਪਹਿਲਾਂ 8 ਦਸੰਬਰ ਨੂੰ ਸਿੰਡੀਕੇਟ ਨੇ ਸ੍ਰੀ ਐੱਸਕੇ ਤੋਮਰ ਨੂੰ ਇਸ ਅਹੁਦੇ ਤੋਂ ਹਟਾ ਦਿੱਤਾ ਸੀ, ਜਿਨ੍ਹਾਂ ਦੀ ਨਿਯੁਕਤੀ ਵਾਈਸ–ਚਾਂਸਲਰ ਨੇ ਅਸਥਾਈ ਆਧਾਰ ਉੱਤੇ ਕੀਤੀ ਸੀ। ਡੀਨ–ਖੋਜ ਸਿਰਫ਼ ਸੀਨੀਆਰਤਾ ਦੇ ਆਧਾਰ ’ਤੇ ਹੀ ਨਿਯੁਕਤ ਕੀਤਾ ਜਾਂਦਾ ਹੈ। ਵਾਈਸ–ਚਾਂਸਲਰ ਨੇ ਬੀਤੇ ਨਵੰਬਰ ਮਹੀਨੇ ਇਹ ਅਹੁਦਾ ਪੁਨਰ–ਸੁਰਜੀਤ ਕਰਨ ਲਈ ਖੋਜ–ਪ੍ਰੋਤਸਾਹਨ–ਸੈੱਲ (RPC) ਨੂੰ ਭੰਗ ਕੀਤਾ ਸੀ।

 

 

ਪੰਜਾਬ ਯੂਨੀਵਰਸਿਟੀ ਟੀਚਰਜ਼’ ਐਸੋਸੀਏਸ਼ਨ (PUTA) ਨੇ ਵੀ ਵਾਈਸ–ਚਾਂਸਲਰ ਨੂੰ ਸ੍ਰੀ ਐੱਸਕੇ ਤੋਮਰ ਦੀ ਅਸਥਾਈ ਨਿਯੁਕਤੀ ਵਿਰੁੱਧ ਚਿੱਠੀ ਲਿਖੀ ਸੀ ਤੇ ਇਹ ਮੁੱਦਾ ਚੁੱਕਿਆ ਸੀ ਕਿ ਇਹ ਨਿਯੁਕਤੀ ਕਰਦੇ ਸਮੇਂ ਉਨ੍ਹਾਂ ਸੀਨੀਆਰਤਾ ਨੂੰ ਅੱਖੋਂ ਪ੍ਰੋਖੇ ਕੀਤਾ ਸੀ।

 

 

ਸਿੰਡੀਕੇਟ ਨੇ ਵਾਈਸ–ਚਾਂਸਲਰ ਨੂੰ ਪਹਿਲਾਂ ਦਸੰਬਰ ਮਹੀਨੇ ਵੀ ਇਹ ਆਖਿਆ ਸੀ ਕਿ ਡੀਨ–ਖੋਜ ਦੀ ਨਿਯੁਕਤੀ ਸੀਨੀਆਰਤਾ ਦੇ ਆਧਾਰ ਉੱਤੇ ਕੀਤੀ ਜਾਵੇ। ਸੂਤਰਾਂ ਅਨੁਸਾਰ ਸਿੰਡੀਕੇਟ ਮੈਂਬਰਾਂ ਨੇ ਵਾਈਸ–ਚਾਂਸਲਰ ਤੋਂ ਅੱਜ ਇਹ ਵੀ ਪੁੱਛਿਆ ਕਿ ਉਨ੍ਹਾਂ ਨੇ ਇਹ ਨਿਯੁਕਤੀ ਕਿਉਂ ਨਹੀਂ ਕੀਤੀ ਸੀ। ਇਹ ਆਸਾਮੀ ਦੋ ਮਹੀਨਿਆਂ ਤੋਂ ਖ਼ਾਲੀ ਪਈ ਹੈ। ਸਿੰਡੀਕੇਟ ਮੈਂਬਰਾਂ ਨੇ ਇਸ ਨੂੰ ਕਾਰਜਕਾਰਨੀ ਇਕਾਈ ਦੀ ‘ਬੇਇਜ਼ਤੀ’ ਕਰਾਰ ਦਿੱਤਾ।

 

 

ਸੂਤਰਾਂ ਮੁਤਾਬਕ ਵਾਈਸ–ਚਾਂਸਲਰ ਪਹਿਲਾਂ ਅੜੇ ਰਹੇ ਤੇ ਇਹ ਦੱਸਣ ਦਾ ਨਾਕਾਮ ਜਤਨ ਕੀਤਾ ਕਿ ਉਨ੍ਹਾਂ ਨੇ ਇਸ ਮਾਮਲੇ ਬਾਰੇ ਇੱਕ ਕਮੇਟੀ ਕਾਇਮ ਕੀਤੀ ਸੀ ਤੇ ਇਸ ਬਾਰੇ ਵਿਸਤ੍ਰਿਤ ਦਿਸ਼ਾ–ਨਿਰਦੇਸ਼ ਤਿਆਰ ਕੀਤੇ ਜਾ ਰਹੇ ਹਨ। ਪਰ ਮੈਂਬਰਾਂ ਨੇ ਮੰਗ ਕੀਤੀ ਕਿ ਨਿਯੁਕਤੀ ਛੇਤੀ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਖੋਜ–ਦਫ਼ਤਰ ਪ੍ਰਭਾਵਿਤ ਹੋ ਰਿਹਾ ਹੈ।

 

 

ਸਿੰਡੀਕੇਟ ਵਾਈਸ–ਚਾਂਸਲਰ ਉੱਤੇ ਇਸ ਲਈ ਵੀ ਸੁਆਲ ਕੀਤੇ ਕਿ ਸਿੰਡੀਕੇਟ ਦੇ ਫ਼ੈਸਲੇ ਦੇ ਬਾਵਜੂਦ ਉਨ੍ਹਾਂ ਇੰਨਾ ਲੰਮਾ ਸਮਾਂ ਆਸਾਮੀ ਖ਼ਾਲੀ ਕਿਉਂ ਰੱਖੀ। ਮੈਂਬਰਾਂ ਨੇ ਕਿਹਾ ਕਿ ਇੰਝ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Why argumentation went on among PU Syndicate Members and VC