ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਪਟਨ ਅਮਰਿੰਦਰ ਨੇ ਕੇਂਦਰੀ ਬਜਟ ਨੂੰ ਕਿਉਂ ਕਿਹਾ ‘ਜੁਮਲਾ ਬਜਟ‘ ਤੇ ਫਜ਼ੂਲ?

–––ਕਿਹਾ, ਕਿਸਾਨਾਂ ਦੀ ਖਿੱਲੀ ਉਡਾਉਣ ਦਾ ਜ਼ਰੀਆ ਹੈ ਇਹ ਬਜਟ

–––ਆਮ ਆਦਮੀ 'ਤੇ ਹੋਰ ਬੋਝ ਵਧੇਗਾ''

 

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਮੋਦੀ ਸਰਕਾਰ ਵਲੋਂ ਅੱਜ ਪੇਸ਼ ਕੀਤੇ ਗਏ ਅੰਤ੍ਰਿਮ ਬਜਟ 2019-20 ਨੂੰ ਮੋਦੀ ਸਰਕਾਰ ਦਾ ''ਜੁਮਲਾ ਬਜਟ'' ਕਰਾਰ ਦਿੱਤਾ ਹੈ। ਨਾਲ ਹੀ ਇਸ ਬਜਟ ਨੂੰ ਫਜ਼ੂਲ ਦੱਸਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਇਸ ਬਜਟ ਚ ਕਿਸਾਨਾਂ ਅਤੇ ਨੌਜਵਾਨਾਂ ਲਈ ਕੁਝ ਵੀ ਨਹੀਂ ਹੈ ਬਲਕਿ ਇਹ ਆਮ ਲੋਕਾਂ 'ਤੇ ਹੋਰ ਬੋਝ ਪਾਵੇਗਾ

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

ਕੈਪਟਨ ਅਮਰਿੰਦਰ ਸਿੰਘ ਨੇ ਬਜਟ 'ਤੇ ਬੋਲਦਿਆਂ ਕਿਹਾ ਕਿ ਇਹ 'ਜੁਮਲਾ ਸਰਕਾਰ' ਚੋਣਾਂ 'ਤੇ ਕੇਂਦਰਤ ਬਜਟ ਹੈ ਜਿਸ ਦਾ ਮਕਸਦ ਝੂਠੇ ਵਾਅਦਿਆਂ ਨਾਲ ਲੋਕਾਂ ਨੂੰ ਗੁੰਮਰਾਹ ਕਰਨਾ ਹੈ

 

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਭਾਵੇਂ ਇਹ ਢਕਵੰਜ ਦੇ ਰੂਪ ਲੋਕ ਲਭਾਉਣਾ ਹੈ ਪਰ ਇਹ ਆਖਰੀ ਮੁਕਾਮ 'ਤੇ ਖੜੀ ਸਰਕਾਰ ਦੇ ਬਜਟ ਦਾ ਇਕ ਨਮੂਨਾ ਹੈ ਜਿਸ ਭਾਰਤ ਦੇ ਲੋਕਾਂ ਨਾਲ ਝੂਠੇ ਵਾਅਦੇ ਕੀਤੇ ਗਏ ਹਨ

 

ਕੈਪਟਨ ਅਮਰਿੰਦਰ ਸਿੰਘ ਨੇ ਸੀਮਾਂਤ ਕਿਸਾਨਾਂ ਲਈ ਸਲਾਨਾ 6000 ਰੁਪਏ ਦੇ ਐਲਾਨ ਨੂੰ ਕੇਵਲ ਮੂੰਗਫਲੀ ਦੇ ਦਾਣਿਆਂ ਬਰਾਬਰ ਦੱਸਦੇ ਹੋਏ ਕਿਹਾ ਕਿ ਸੰਕਟ ਘਿਰੇ ਕਿਸਾਨਾਂ ਲਈ ਮਹੀਨੇ ਦੇ ਕੇਵਲ 500 ਰੁਪਏ ਦਾ ਐਲਾਨ ਕਰਕੇ ਮੋਦੀ ਸਰਕਾਰ ਨੇ ਇਸ ਸਮੱਸਿਆ ਦੀ ਡੂੰਘਿਆਈ ਨੂੰ ਕੋਈ ਮਾਨਤਾ ਨਹੀਂ ਦਿੱਤੀ ਕੈਪਟਨ ਨੇ ਇਸਨੂੰ ਕਿਸਾਨ ਭਾਈਚਾਰੇ ਦੇ ਹਿੱਤਾਂ ਦੀ ਖਿੱਲੀ ਉਡਾਉਣਾ ਦੱਸਿਆ ਹੈ

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

ਮੁੱਖ ਮੰਤਰੀ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਹਰੇਕ ਦੇ ਖਾਤੇ 15 ਲੱਖ ਰੁਪਏ ਪਾਉਣ ਦਾ ਵਾਅਦਾ ਯਾਦ ਕਰਵਾਉਂਦਿਆਂ ਕਿਹਾ ਕਿ ਕੇਂਦਰ ਸਰਕਾਰ ਹੁਣ ਆਪਣੇ ਕਾਲ ਦੇ ਅੰਤ ਤੱਕ 2 ਹੈਕਟੇਅਰ ਤੱਕ ਦੇ ਕਿਸਾਨਾਂ ਨੂੰ ਕੇਵਲ 6000 ਰੁਪਏ ਸਲਾਨਾ ਦੇਣ ਤੱਕ ਗਏ ਹਨ ਇਸ ਤੋਂ ਇਹ ਪ੍ਰਗਟਾਵਾ ਹੁੰਦਾ ਹੈ ਕਿ ਮੋਦੀ ਸਰਕਾਰ ਦੀ ਕਿਸਾਨ ਭਾਈਚਾਰੇ ਦੀ ਭਲਾਈ ਦੇ ਹਿੱਤਾਂ ਕੁਝ ਵੀ ਨਾ ਕਰਨ ਦੀ ਮਨਸਾ ਹੈ

 

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਤਪਾਦਨ ਲਾਗਤ ਤੋਂ 50 ਫੀਸਦੀ ਵੱਧ ਘੱਟੋ-ਘੱਟ ਸਮਰਥਨ ਮੁੱਲ ਲਈ ਕੇਂਦਰ ਸਰਕਾਰ ਨੇ ਕੁਝ ਨਹੀਂ ਕੀਤਾ ਉਨ੍ਹਾਂ ਕਿਹਾ ਕਿ ਅਜਿਹਾ ਕਰਕੇ ਕੇਂਦਰ ਸਰਕਾਰ ਨੇ ਕੇਵਲ ਅੱਖਾਂ ਪੂੰਝਣ ਦੀ ਕੋਸ਼ਿਸ਼ ਕੀਤੀ ਹੈ ਉਨ੍ਹਾਂ ਕਿਹਾ ਕਿ ਮੱਕੀ ਦਾ ਘੱਟੋ ਘੱਟ ਸਮਰਥਨ ਮੁੱਲ ਨਿਰਧਾਰਤ ਹੈ ਪਰ ਇਸ ਨੂੰ ਸਰਕਾਰ ਵੱਲੋਂ ਖਰੀਦਿਆ ਨਹੀਂ ਜਾਂਦਾ ਸਗੋਂ ਕਿਸਾਨਾਂ ਨੂੰ ਘੱਟ ਮੁੱਲ 'ਤੇ ਬਜ਼ਾਰ ਵਿੱਚ ਵੇਚਣ ਲਈ ਮਜ਼ਬੂਰ ਕੀਤਾ ਜਾਂਦਾ ਹੈ 

 

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਂ ਸਾਲਾਂ 5 ਟ੍ਰਿਲਿਅਨ ਅਮਰੀਕੀ ਡਾਲਰ ਅਰਥਚਾਰੇ ਦੀ ਗੱਲ ਕੀਤੀ ਜਾਂਦੀ ਸੀ ਅਤੇ ਅਗਲੇ 8 ਸਾਲਾਂ ਵਿਚ 10 ਟ੍ਰਿਲਿਅਨ ਅਮਰੀਕੀ ਡਾਲਰ ਅਰਥਚਾਰੇ ਦੀਆਂ ਬਾਤਾਂ ਪਾਈਆਂ ਜਾਂਦੀਆਂ ਸਨ ਪਰ ਇਹ ਸਮੁੱਚਾ ਬਜਟ ''ਭਵਿੱਖੀ ਤਣਾਅ'' ਵਾਲਾ ਹੈ ਇਸ ਤੋਂ ਪਿਛਲੇ ਪੰਜ ਸਾਲਾਂ ਦੌਰਾਨ ਭਾਜਪਾ ਦੀ ਅਗਵਾਈ ਵਾਲੀ ਐਨ.ਡੀ. ਸਰਕਾਰ ਦੀਆਂ ਪ੍ਰਾਪਤੀਆਂ ਦਾ ਝਲਕਾਰਾ ਮਿਲਦਾ ਹੈ 

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

ਉਨ੍ਹਾਂ ਕਿਹਾ ਕਿ ਚੋਣਾਂ ਨੂੰ ਧਿਆਨ ਵਿਚ ਰੱਖ ਕੇ ਭਵਿਖੀ ਰਿਆਇਤਾਂ ਦਾ ਐਲਾਨ ਕਰਕੇ ਸਿਹਤਮੰਦ ਸੰਵਿਧਾਨਕ ਪ੍ਰਾਥਮਿਕਤਾਵਾਂ ਦੇ ਨਿਯਮਾਂ ਦੀ ਉਲੰਘਣਾ ਕੀਤੀ ਗਈ ਹੈ ਜਦਕਿ ਇਸ ਵੇਲੇ ਖਰਚਾ ਬਿਲ ਪੇਸ਼ ਕੀਤੇ ਜਾਣ ਦੀ ਆਸ ਕੀਤੀ ਜਾ ਰਹੀ ਸੀ 

 

ਮੁੱਖ ਮੰਤਰੀ ਨੇ ਅੰਕੜਿਆਂ ਦੇ ਮਿਲਾਨ ਤੋਂ ਪਾਸਾ ਵੱਟਣ ਲਈ ਵੀ ਬਜਟ ਦੀ ਆਲੋਚਨਾ ਕੀਤੀ

 

ਉਨ੍ਹਾਂ ਕਿਹਾ ਕਿ ਇਕ ਲੱਖ ਕਰੋੜ ਰੁਪਏ ਦੀਆਂ ਰਿਆਇਤਾਂ ਦਿੱਤੀਆਂ ਗਈਆਂ ਹਨ ਜਿਸ ਦਾ ਵਾਧਾ-ਘਾਟਾ 0.5 ਫੀਸਦੀ ਬਣਦਾ ਹੈ ਪਰ ਸਰਕਾਰ ਨੇ ਵਾਧੂ ਘਾਟਾ ਕੇਵਲ 0.1 ਫੀਸਦੀ ਦਿਖਾਇਆ ਹੈ ਇਸ ਦਾ ਮਤਲਬ ਇਹ ਹੈ ਕਿ ਬਜਟ ਵਿਚ 80,000 ਕਰੋੜ ਰੁਪਏ ਦੇ ਟੈਕਸ ਲਾਏ ਜਾਣਗੇ ਜਿਸ ਦੇ ਨਾਲ ਆਉਂਦੇ ਦਿਨਾਂ ਵਿਚ ਆਮ ਲੋਕਾਂ 'ਤੇ ਹੋਰ ਬੋਝ ਪਵੇਗਾ 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:why Captain Amarinder called the Union Budget a Jumla Budget and waste