ਭਾਰਤੀ ਚੋਣ ਕਮਿਸ਼ਨ ਨੇ ਅੱਜ ਇਕ ਹੁਕਮ ਜਾਰੀ ਕਰ ਕੇ ਜੋਬਨ ਸਿੰਘ, ਡੀ.ਐਸ.ਪੀ. (DSP - ਇਨਵੈਸਟੀਗੇਸ਼ਨ), ਮੋਹਾਲੀ ਦਾ ਤਬਾਦਲਾ ਕਰ ਦਿੱਤਾ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫਸਰ, ਪੰਜਾਬ ਡਾ. ਐਸ. ਕਰੁਣਾ ਰਾਜੂ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੇ ਹੁਕਮਾਂ ਅਨੁਸਾਰ ਡੀ.ਐਸ.ਪੀ ਜੋਬਨ ਸਿੰਘ ਨੂੰ ਅਜਿਹੀ ਥਾਂ ਲਗਾਇਆ ਜਾਵੇ ਜੋ ਚੋਣਾਂ ਨਾਲ ਸਬੰਧਤ ਨਾ ਹੋਵੇ ਅਤੇ ਉਸ ਦੀ ਥਾਂ ਕਿਸੇ ਹੋਰ ਯੋਗ ਅਧਿਕਾਰੀ ਨੂੰ ਲਗਾਇਆ ਜਾਵੇ।
ਪਤਾ ਲੱਗਾ ਹੈ ਕਿ ਡੀਐੱਸਪੀ ਸ੍ਰੀ ਜੋਬਨ ਸਿੰਘ ਨੇ ਵ੍ਹਟਸਐਪ ਗਰੁੱਪਾਂ ਵਿੱਚ ਬਾਦਲਾਂ ਦੀ ਕੋਈ ਤਸਵੀਰ ਤੇ ਆਡੀਓ ਸ਼ੇਅਰ ਕਰ ਦਿੱਤੀ ਸੀ। ਉਨ੍ਹਾਂ ਵਿਰੁੱਧ ਇਹ ਕਾਰਵਾਈ ਇਸੇ ਕਰ ਕੇ ਹੋਈ ਹੈ।