ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫ਼ਾਜ਼ਿਲਕਾ ਦੇ DC ਤੇ SSP ਦਾ ਕਿਉਂ ਹੋਇਆ ਤਬਾਦਲਾ, ਇੱਥੇ ਪੜ੍ਹੋ…

ਫ਼ਾਜ਼ਿਲਕਾ ਦੇ DC ਤੇ SSP ਦਾ ਕਿਉਂ ਹੋਇਆ ਤਬਾਦਲਾ, ਇੱਥੇ ਪੜ੍ਹੋ…

ਫ਼ਾਜ਼ਿਲਕਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ (DC) ਅਤੇ ਐੱਸਐੱਸਪੀ (SSP) ਦਾ ਤਬਾਦਲਾ ਬੀਤੇ ਦਿਨੀਂ ਹੋ ਗਿਆ ਹੈ। ਇਸ ਤਬਾਦਲੇ ਪਿੱਛੇ ਵੀ ਕੋਈ ਕਾਰਨ ਹੈ।

 

 

ਫ਼ਾਜ਼ਿਲਕਾ ਦਰਅਸਲ, ਪੰਜਾਬ ਕਾਂਗਰਸ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਦਾ ਆਪਣਾ ਜੱਦੀ ਜ਼ਿਲ੍ਹਾ ਹੈ; ਇਸੇ ਲਈ ਸੱਤਾ ਦੇ ਗਲਿਆਰਿਆਂ ’ਚ ਇਨ੍ਹਾਂ ਦੋਵੇਂ ਤਬਾਦਲਿਆਂ ਦੀ ਚੁੰਝ–ਚਰਚਾ ਵੀ ਹੁੰਦੀ ਰਹੀ ਹੈ।

 

 

ਅੰਦਰਖਾਤੇ ਦੀਆਂ ਖ਼ਬਰਾਂ ਤੇ ਕਾਨਾਫ਼ੂਸੀਆਂ ਦੇ ਹਵਾਲੇ ਨਾਲ ਇੰਨਾ ਕੁ ਜ਼ਰੂਰ ਪਤਾ ਲੱਗਾ ਹੈ ਕਿ ਬੀਤੇ ਦਿਨੀਂ ਜਲਾਲਾਬਾਦ ਤੋਂ ਨਵੇਂ ਚੁਣੇ ਗਏ ਵਿਧਾਇਕ ਰਵਿੰਦਰ ਆਵਲਾ ਅਤੇ ਸ੍ਰੀ ਜਾਖੜ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਖ਼ਾਸ ਮੁਲਾਕਾਤ ਕੀਤੀ ਸੀ।

 

 

ਇਸ ਮੀਟਿੰਗ ਦੇ ਵੇਰਵੇ ਤੁਰੰਤ ਉਪਲਬਧ ਨਹੀਂ ਹੋ ਸਕੇ ਪਰ ਇੰਨਾ ਜ਼ਰੂਰ ਪਤਾ ਲੱਗਾ ਹੈ ਕਿ ਸੱਤਾਧਾਰੀ ਪਾਰਟੀ ਕਾਂਗਰਸ ਦੇ ਆਗੂ ਜ਼ਿਲ੍ਹਾ ਅਧਿਕਾਰੀਆਂ ਤੋਂ ਸੰਤੁਸ਼ਟ ਨਹੀਂ ਹਨ ਕਿਉਂਕਿ ਪਹਿਲਾਂ ਉਨ੍ਹਾਂ ਦੀਆਂ ਕੁਝ ਸ਼ਿਕਾਇਤਾਂ ਦੂਰ ਨਹੀਂ ਕੀਤੀਆਂ ਗਈਆਂ ਸਨ।

 

 

ਇਸੇ ਲਈ ਮੰਨਿਆ ਜਾ ਰਿਹਾ ਹੈ ਕਿ DC ਤੇ SSP ਦੇ ਤਬਾਦਲਿਆਂ ਨਾਲ ਸੱਤਾਧਾਰੀ ਧਿਰ ਦੀ ਉਹ ਪਿਛਲੀ ਨਾਰਾਜ਼ਗੀ ਜੁੜੀ ਹੋਈ ਹੋ ਸਕਦੀ ਹੈ ਪਰ ‘ਹਿੰਦੁਸਤਾਨ ਟਾਈਮਜ਼’ ਇਸ ਕਾਰਨ ਦੀ ਕੋਈ ਪੁਸ਼ਟੀ ਨਹੀਂ ਕਰਦਾ ਕਿਉਂਕਿ ਇਹ ਸਿਰਫ਼ ਸੱਤਾ ਦੇ ਗਲਿਆਰਿਆਂ ’ਚ ਹੋਣ ਵਾਲੀ ਚੁੰਝ–ਚਰਚਾ ਉੱਤੇ ਆਧਾਰਤ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Why Fazilka DC and SSP transferred know here