ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੰਵਰ ਸੰਧੂ ਨੂੰ ਕਿਉਂ ਸੋਚਣਾ ਪਿਆ ਜਵਾਬ ਦਿੰਦਿਆਂ...

ਕੰਵਰ ਸੰਧੂ ਨੂੰ ਕਿਉਂ ਸੋਚਣਾ ਪਿਆ ਜਵਾਬ ਦਿੰਦਿਆਂ...

ਪੱਤਰਕਾਰੀ ਤੋਂ ਸਿਆਸਤ `ਚ ਗਏ ਆਮ ਆਦਮੀ ਪਾਰਟੀ ਦੇ ਆਗੂ ਤੇ ਖਰੜ ਹਲਕੇ ਤੋਂ ਵਿਧਾਇਕ ਕੰਵਰ ਸੰਧੂ ਨੂੰ ਪੱਤਰਕਾਰਾਂ ਦੇ ਇੱਕ ਸੁਆਲ ਦਾ ਜੁਆਬ ਦੇਣ ਸਮੇਂ ਥੋੜ੍ਹਾ ਸੋਚਣਾ ਪਿਆ ਕਿਉਂਕਿ ਬਿਲਕੁਲ ਅਜਿਹੀ ਗੱਲ ਪਹਿਲਾਂ ਉਹ ਪਾਰਟੀ ਦੀ ਪੰਜਾਬ ਇਕਾਈ ਦੇ ਸਹਿ-ਪ੍ਰਧਾਨ ਡਾ. ਬਲਬੀਰ ਸਿੰਘ ਬਾਰੇ ਆਖ ਚੁੱਕੇ ਸਨ।


ਗੱਲ 2 ਅਗਸਤ ਦੀ ਬਠਿੰਡਾ ਰੈਲੀ/ਕਨਵੈਨਸ਼ਨ ਤੋਂ ਦੋ ਦਿਨ ਪਹਿਲਾਂ ਦੀ ਹੈ, ਜਦੋਂ ਵਿਧਾਨ ਸਭਾ `ਚ ਵਿਰੋਧੀ ਧਿਰ ਦੇ ਸਾਬਕਾ ਆਗੂ ਸੁਖਪਾਲ ਸਿੰਘ ਖਹਿਰਾ ਨੇ ਚੰਡੀਗੜ੍ਹ `ਚ ਆਪਣੀ ਸਰਕਾਰੀ ਰਿਹਾਇਸ਼ਗਾਹ `ਤੇ ਇੱਕ ਪ੍ਰੈੱਸ ਕਾਨਫ਼ਰੰਸ ਸੱਦੀ ਸੀ। ਪੱਤਰਕਾਰਾਂ ਨੇ ਤਦ ਸੁਆਲਾਂ ਦੀ ਝੜੀ ਲਾ ਦਿੱਤੀ ਸੀ ਕਿਉਂਕਿ ਉਹ ਸਾਰੇ ਆਮ ਆਦਮੀ ਪਾਰਟੀ ਦੇ ‘ਬਾਗ਼ੀ` ਸਮੂਹ ਦੀ ਅਗਲੇਰੀਆਂ ਗਤੀਵਿਧੀਆਂ ਬਾਰੇ ਵੱਧ ਤੋਂ ਵੱਧ ਜਾਣਨਾ ਚਾਹੁੰਦੇ ਸਨ।


ਜਦੋਂ ਕੰਵਰ ਸੰਧੂ ਹੁਰਾਂ ਤੋਂ ਪੁੱਛਿਆ ਗਿਆ ਕਿ ਨਾਰਾਜ਼ ਵਿਧਾਇਕ ਕਿਸ ਲਈ ਖ਼ੁਦਮੁਖ਼ਤਿਆਰੀ ਮੰਗ ਰਹੇ ਹਨ - ਸੂਬਾ ਇਕਾਈ ਲਈ ਜਾਂ ਵਿਧਾਇਕ ਪਾਰਟੀ ਲਈ; ਤਦ ਉਨ੍ਹਾਂ ਜਵਾਬ ਦਿੱਤਾ ਸੀ ਕਿ ‘ਸੂਬਾ ਇਕਾਈ ਲਈ।`


ਆਮ ਆਦਮੀ ਪਾਰਟੀ ਦੀ ਸੂਬਾ ਇਕਾਈ ਦੇ ਸਹਿ-ਪ੍ਰਧਾਨ ਬਾਰੇ ਪੁੱਛੇ ਸੁਆਲ ਦੇ ਜੁਆਬ `ਚ ਕੰਵਰ ਸੰਧੂ ਨੇ ਆਖਿਆ ਕਿ ਉਨ੍ਹਾਂ ਦੀ ਨਿਯੁਕਤੀ ਕੇਂਦਰੀ ਲੀਡਰਸਿ਼ਪ ਨੇ ਬਿਨਾ ਕਿਸੇ ਸਲਾਹ-ਮਸ਼ਵਰੇ ਦੇ ਕੀਤੀ ਸੀ।


ਤਦ ਪੱਤਰਕਾਰਾਂ ਨੇ ਅਗਲਾ ਸੁਆਲ ਦਾਗਿ਼ਆ ਕਿ ਉਨ੍ਹਾਂ (ਕੰਵਰ ਸੰਧੂ) ਦੀ ਆਪਣੀ ਨਿਯੁਕਤੀ ਆਮ ਆਦਮੀ ਪਾਰਟੀ ਦੀ ਵਿਧਾਇਕ ਪਾਰਟੀ ਦੇ ਬੁਲਾਰੇ ਵਜੋਂ ਨਿਯੁਕਤੀ ਕਿਵੇਂ ਹੋਈ ਸੀ; ਤਦ ਉਨ੍ਹਾਂ ਜਵਾਬ ਦਿੱਤਾ,‘ਮੇਰੀ ਨਿਯੁਕਤੀ ਇਸ ਲਈ ਕੀਤੀ ਗਈ ਸੀ ਕਿਉਂਕਿ ਜਦੋਂ ਕਦੇ ਖਹਿਰਾ ਮੌਜੂਦ ਨਹੀਂ ਹੁੰਦੇ ਸਨ, ਤਦ ਸਾਡੇ `ਚੋਂ ਕਿਸੇ ਨਾ ਕਿਸੇ ਨੂੰ ਤਾਂ ਪ੍ਰੈੱਸ ਨਾਲ ਗੱਲ ਕਰਨੀ ਪੈਂਦੀ ਸੀ। ਇਹ ਨਿਯੁਕਤੀ ਵਿਰੋਧੀ ਧਿਰ ਦੇ ਆਗੂ ਦੀ ਮਰਜ਼ੀ ਨਾਲ ਹੀ ਹੋਈ ਸੀ।`


ਚੇਤੇ ਰਹੇ ਕਿ ਜਦੋਂ ਸੁਖਪਾਲ ਸਿੰਘ ਖਹਿਰਾ ਨੂੰ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਲਾਂਭੇ ਕਰ ਦਿੱਤਾ ਗਿਆ ਸੀ, ਤਦ ਕੰਵਰ ਸੰਧੂ ਨੇ ਵੀ ਬੁਲਾਰੇ (ਤਰਜਮਾਨ) ਦੇ ਅਹੁਦੇ ਤੋਂ ਤੁਰੰਤ ਅਸਤੀਫ਼ਾ ਦੇ ਦਿੱਤਾ ਸੀ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Why kanwar Sandhu had to think before reply