ਪਿਛਲੇ ਵਿੱਤੀ ਵਰ੍ਹੇ ਦੌਰਾਨ ਹਰਿਆਣਾ ਤੋਂ ਸਮੱਗਲ ਹੋ ਕੇ ਪੰਜਾਬ ਦੇ ਬਠਿੰਡਾ ਜ਼ਿਲ੍ਹੇ ’ਚ ਪੁੱਜਣ ਵਾਲੀ ਸ਼ਰਾਬ ਦੀ ਮਾਤਰਾ ਬਹੁਤ ਜ਼ਿਆਦਾ ਵਧੀ ਹੈ। ਦਰਅਸਲ, ਪੰਜਾਬ ਜਿਹੜੀ ਸ਼ਰਾਬ 800 ਰੁਪਏ ਦੀ ਮਿਲਦੀ ਹੈ, ਉਹੀ ਸ਼ਰਾਬ ਪੰਜਾਬ ਵਿੱਚ 2,500 ਰੁਪਏ ਦੀ ਮਿਲਦੀ ਹੈ। ਬਠਿੰਡਾ ਜ਼ਿਲ੍ਹੇ ਦੀ ਹੱਦ ਵੀ ਕਿਉਂਕਿ ਹਰਿਆਣਾ ਨਾਲ ਲੱਗਦੀ ਹੈ, ਇਸ ਲਈ ਹੁਣ ਇਹ ਜ਼ਿਲ੍ਹਾ ਸ਼ਰਾਬ ਦੀ ਸਮੱਗਲਿੰਗ ਦਾ ਧੁਰਾ ਬਣ ਗਿਆ ਹੈ।
ਸ਼ਰਾਬ ਦੇ ਕਾਰੋਬਾਰ ਨਾਲ ਜੁੜੇ ਸ੍ਰੀ ਹਰੀਸ਼ ਕੁਮਾਰ ਨੇ ਦੱਸਿਆ ਕਿ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੇ ਸਮੱਗਲਰ ਬਹੁਤ ਆਸਾਨੀ ਨਾਲ ਜ਼ਮਾਨਤ ’ਤੇ ਜੇਲ੍ਹ ’ਚੋਂ ਰਿਹਾਅ ਹੋ ਜਾਂਦੇ ਹਨ। ਕੁਝ ਲੋਕਾਂ ਉੱਤੇ ਤਾਂ ਸ਼ਰਾਬ ਦੀ ਸਮੱਗਲਿੰਗ ਦੇ 15 ਤੋਂ ਵੀ ਵੱਧ ਮਾਮਲੇ ਦਰਜ ਹਨ ਪਰ ਫਿਰ ਵੀ ਉਹ ਲਗਾਤਾਰ ਇਹੋ ਕੰਮ ਕਰ ਰਹੇ ਹਨ।
ਨਾਜਾਇਜ਼ ਸਮੱਗਲਿੰਗ ਨਾਲ ਜਿੱਕੇ ਪੰਜਾਬ ਦੇ ਸ਼ਰਾਬ ਕਾਰੋਬਾਰੀਆਂ ਦਾ ਆਰਥਿਕ ਨੁਕਸਾਨ ਹੋ ਰਿਹਾ ਹੈ, ਉੱਥੇ ਸਰਕਾਰ ਨੂੰ ਹੋਣ ਵਾਲੀ ਆਮਦਨ ਦਾ ਵੀ ਡਾਢਾ ਨੁਕਸਾਨ ਹੋ ਰਿਹਾ ਹੈ।
ਬਠਿੰਡਾ ਦੇ ਅਸਿਸਟੈਂਟ ਐਕਸਾਈਜ਼ ਅਤੇ ਟੈਕਸੇਸ਼ਨ ਕਮਿਸ਼ਨਰ ਆਰ.ਕੇ. ਮਲਹੋਤਰਾ ਨੇ ਦੱਸਿਆ ਕਿ ਸ਼ਰਾਬ ਦੇ ਕਾਰੋਬਾਰੀਆਂ ਨੇ ਸ਼ਰਾਬ ਦੀਆਂ ਵੱਖੋ–ਵੱਖਰੀਆਂ ਫ਼ੈਕਟਰੀਆਂ (ਡਿਸਟਿਲਰੀਜ਼) ਤੋਂ ਨਿਸ਼ਚਤ ਕੋਟੇ ਅਧੀਨ ਮਾਲ ਖ਼ਰੀਦਣਾ ਹੁੰਦਾ ਹੈ। ਜੇ ਸਮੱਗਲਿੰਗ ਨਾ ਹੋਵੇ, ਤਾਂ ਯਕੀਨੀ ਤੌਰ ਉੱਤੇ ਉਨ੍ਹਾਂ ਨੂੰ ਵੱਧ ਕੀਮਤ ਉੱਤੇ ਸ਼ਰਾਬ ਖ਼ਰੀਦਣੀ ਪਵੇਗੀ, ਜਿਸ ਦਾ ਸਿੱਧਾ ਲਾਭ ਸਰਕਾਰ ਨੂੰ ਹੋਵੇਗਾ।
ਸ੍ਰੀ ਮਲਹੋਤਰਾ ਨੇ ਕਿਹਾ ਕਿ ਦੋਵੇਂ ਸੂਬਿਆਂ ਵਿੱਚ ਜੇ ਸ਼ਰਾਬ ਦੀ ਕੀਮਤ ਇੱਕਸਮਾਨ ਕਰ ਦਿੱਤੀ ਜਾਵੇ, ਤਾਂ ਯਕੀਨੀ ਤੌਰ ਉੱਤੇ ਸਮੱਗਲਿੰਗ ਰੁਕ ਸਕਦੀ ਹੈ।