ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ’ਚ ਇਸ ਕਰ ਕੇ ਨਹੀਂ ਚੱਲ ਸਕਿਆ ਮੋਦੀ ਦੇ ‘ਰਾਸ਼ਟਰਵਾਦ ਦਾ ਪੱਤਾ’

ਪੰਜਾਬ ’ਚ ਇਸ ਕਰ ਕੇ ਨਹੀਂ ਚੱਲ ਸਕਿਆ ਮੋਦੀ ਦੇ ‘ਰਾਸ਼ਟਰਵਾਦ ਦਾ ਪੱਤਾ’

ਸਾਬਕਾ ਫ਼ੌਜੀ ਅਤੇ ਫ਼ੌਜੀ ਇਤਿਹਾਸ ਬਾਰੇ ਕਿਤਾਬਾਂ ਲਿਖ ਚੁੱਕੇ ਕੈਪਟਨ ਅਮਰਿੰਦਰ ਸਿੰਘ ਜਨਤਾ ਦੀ ਨਬਜ਼ ਫੜਨੀ ਚੰਗੀ ਤਰ੍ਹਾਂ ਆਉਂਦੀ ਹੈ। ਪ੍ਰਧਾਨ ਮੰਤਰੀ ਮੋਦੀ ਜਦੋਂ ਰਾਸ਼ਟਰੀ ਸੁਰੱਖਿਆ ਦੀ ਗੱਲ ਕਰਦਿਆਂ ਪਾਕਿਸਤਾਨ ਉੱਤੇ ਹਮਲਾ ਕਰਨ ਦੀਆਂ ਗੱਲਾਂ ਕਰਦੇ ਸਨ, ਅਜਿਹੇ ਵੇਲੇ ਕੈਪਟਨ ਅਮਰਿੰਦਰ ਸਿੰਘ ਇਹ ਤੱਥ ਚੰਗੀ ਤਰ੍ਹਾਂ ਜਾਣਦੇ ਸਨ ਕਿ ਕਈ ਵਾਰ ਜੰਗ ਦੀ ਮਾਰ ਝੱਲ ਚੁੱਕੇ ਪੰਜਾਬ ਵਿੱਚ ਪ੍ਰਧਾਨ ਮੰਤਰੀ ਦੇ ਇਸ ਦਾਅ ਦਾ ਮੁਕਾਬਲਾ ਕਿਵੇਂ ਕਰਨਾ ਹੈ।

 

 

ਪੰਜਾਬ ਇੱਕ ਸਰਹੱਦੀ ਸੂਬਾ ਹੋਣ ਕਾਰਨ ਇਸ ਨੂੰ 1965 ਤੇ 1971 ਦੌਰਾਨ ਪਾਕਿਸਤਾਨ ਨਾਲ ਹੋਈ ਜੰਗ ਦੇ ਵੱਡੇ ਸੰਤਾਪ ਝੱਲਣੇ ਪਏ ਸਨ। ਅਜਿਹੇ ਹਾਲਾਤ ਵਿੱਚ ਪੰਜਾਬ ਦੇ ਨਿਵਾਸੀ ਪਾਕਿਸਤਾਨ ਨਾਲ ਜੰਗ ਦੀ ਹਮਾਇਤ ਕਿਵੇਂ ਕਰ ਸਕਦੇ ਸਨ।

 

 

ਬੀਤੇ ਮਾਰਚ ਮਹੀਨੇ ਦੌਰਾਨ ‘ਹਿੰਦੁਸਤਾਨ ਟਾਈਮਜ਼’ ਨਾਲ ਗੱਲਬਾਤ ਦੌਰਾਨ ਹੀ ਕੈਪਟਨ ਅਮਰਿੰਦਰ ਸਿੰਘ ਨੇ ਆਖ ਦਿੱਤਾ ਸੀ – ‘ਮੋਦੀ ਦਾ ਰਾਸ਼ਟਰਵਾਦ ਦਾ ਪੱਤਾ ਪੰਜਾਬ ’ਚ ਨਹੀਂ ਚੱਲੇਗਾ।’ ਹੁਣ ਪੰਜਾਬ ਦੇ ਚੋਣ ਨਤੀਜਿਆਂ ਨੇ ਮੁੱਖ ਮੰਤਰੀ ਦੇ ਉਸੇ ਤੱਥ ਨੂੰ ਬਿਲਕੁਲ ਸਹੀ ਸਿੱਧ ਕਰ ਦਿੱਤਾ ਹੈ। ਇਸ ਪੱਤੇ ਨੇ ਬਹੁਤ ਸੀਮਤ ਹੱਦ ਤੱਕ ਕੰਮ ਕੀਤਾ, ਉਹ ਵੀ ਸਿਰਫ਼ ਪੰਜਾਬ ਦੀਆਂ ਵਧੇਰੇ ਹਿੰਦੂ ਆਬਾਦੀ ਵਾਲੀਆਂ ਪੱਟੀਆਂ ’ਚ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Why Modi s Nationalism Card couldn t work in Punjab during polls