ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਖ਼ਰ ਮੋਹਾਲੀ, ਚੰਡੀਗੜ੍ਹ ਤੇ ਪੰਚਕੂਲਾ ਕਿਉਂ ਬਣਦੇ ਜਾ ਰਹੇ ਨੇ ਗੈਂਗਸਟਰਾਂ ਦੇ ਅੱਡੇ?

ਆਖ਼ਰ ਮੋਹਾਲੀ, ਚੰਡੀਗੜ੍ਹ ਤੇ ਪੰਚਕੂਲਾ ਕਿਉਂ ਬਣਦੇ ਜਾ ਰਹੇ ਨੇ ਗੈਂਗਸਟਰਾਂ ਦੇ ਅੱਡੇ?

ਪਿਛਲੇ ਕੁਝ ਸਮੇਂ ਦੌਰਾਨ ਮੋਹਾਲੀ, ਚੰਡੀਗੜ੍ਹ ਤੇ ਪੰਚਕੂਲਾ ਸ਼ਹਿਰਾਂ ਦੀ ਤਿਕੜੀ (ਟ੍ਰਾਈ–ਸਿਟੀ – Tri-City) ਵਿੱਚ ਗੈਂਗਸਟਰਾਂ ਦੀ ਮੌਜੂਦਗੀ ਦੇ ਸਬੂਤ ਮਿਲੇ ਹਨ। ਅਜਿਹਾ ਕਿਉਂ ਹੈ ਕਿ ਇਹ ਗ਼ੈਰ–ਸਮਾਜਕ ਅਨਸਰ ਇਨ੍ਹਾਂ ਤਿੰਨੇ ਸ਼ਹਿਰਾਂ ਨੂੰ ਕਿਉਂ ਪਸੰਦ ਕਰ ਰਹੇ ਹਨ। ਆਖ਼ਰ ਉਹ ਕਿਹੜੇ ਕਾਰਨ ਹਨ ਕਿ ਇਹ ਤਿੰਨੇ ਸ਼ਹਿਰ ਗੈਂਗਸਟਰਾਂ ਦੇ ਅੱਡੇ ਬਣਦੇ ਜਾ ਰਹੇ ਹਨ – ਇਹ ਸੁਆਲ ਹਰੇਕ ਨਾਗਰਿਕ ਦੇ ਮਨ ਵਿੱਚ ਉੱਠਣਾ ਸੁਭਾਵਕ ਹੈ।

 

 

ਸਭ ਤੋਂ ਵੱਡਾ ਕਾਰਨ, ਜਿਹੜਾ ਸਭ ਤੋਂ ਪਹਿਲਾ ਸਪੱਸ਼ਟ ਕਾਰਨ ਸਾਹਮਣੇ ਆਉਂਦਾ ਹੈ, ਉਹ ਇਹ ਹੈ ਕਿ ਮੋਹਾਲੀ, ਚੰਡੀਗੜ੍ਹ ਤੇ ਪੰਚਕੂਲਾ ਨਾਲ ਤਿੰਨ ਸੂਬਿਆਂ ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਦੀਆਂ ਸਰਹੱਦਾਂ ਲੱਗਦੀਆਂ ਹਨ। ਚੰਡੀਗੜ੍ਹ ਵਿੱਚ ਰਹਿ ਕੇ ਗੈਂਗਸਟਰਾਂ ਲਈ ਨਸ਼ੇ ਤੇ ਹਥਿਆਰਾਂ ਦੀਆਂ ਖੇਪਾਂ ਦੀ ਸਪਲਾਈ ਕਰ ਕੇ ਪੁਲਿਸ ਤੇ ਸੁਰੱਖਿਆ ਬਲਾਂ ਤੋਂ ਬਚਣ ਲਈ ਤੁਰੰਤ ਕੁਝ ਮਿੰਟਾਂ ਵਿੱਚ ਹੀ ਕਿਸੇ ਹੋਰ ਸੂਬੇ ਵਿੱਚ ਚਲੇ ਜਾਣਾ ਬਹੁਤ ਸੁਖਾਲ਼ਾ ਹੈ।

 

 

ਇਹੋ ਕਾਰਨ ਹੈ ਕਿ ਇਨ੍ਹਾਂ ਤਿਕੜੀ ਸ਼ਹਿਰਾਂ – ਮੋਹਾਲੀ, ਚੰਡੀਗੜ੍ਹ ਤੇ ਪੰਚਕੂਲਾ – ਵਿੱਚ ਪਿਛਲੇ ਕੁਝ ਸਮੇਂ ਤੋਂ ਕਾਰਾਂ, ਮੋਟਰ ਸਾਇਕਲ ਚੋਰੀ ਕਰਨ, ਹਥਿਆਰਬੰਦ ਲੁੱਟਾਂ–ਖੋਹਾਂ, ਫਿਰੌਤੀਆਂ ਵਸੂਲਣ ਲਈ ਧਮਕੀਆਂ ਤੇ ਨਾਈਟ–ਕਲੱਬਾਂ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਵਿੱਚ ਚੋਖਾ ਵਾਧਾ ਹੋਇਆ ਹੈ। ਅਜਿਹੀਆਂ ਵਾਰਦਾਤਾਂ ਤੋਂ ਅਜਿਹੇ ਗ਼ਲਤ ਅਨਸਰਾਂ ਦੀ ਮੌਜੂਦਗੀ ਦੇ ਸਪੱਸ਼ਟ ਸਬੂਤ ਮਿਲਦੇ ਹਨ।

 

 

ਚੰਡੀਗੜ੍ਹ ਵਿੱਚ ਇੱਕ ਤਾਂ ਵਿਦਿਆਰਥੀਆਂ ਦੀ ਸਿਆਸਤ ਚੱਲਦੀ ਹੈ, ਉਹ ਛੇਤੀ ਗੈਂਗਸਟਰਾਂ ਦੇ ਢਹੇ ਚੜ੍ਹ ਸਕਦੇ ਹਨ। ਇਸ ਤੋਂ ਇਲਾਵਾ ਇਨ੍ਹਾਂ ਸ਼ਹਿਰਾਂ ਵਿੱਚ ਉੱਚ–ਪੱਧਰ ਦੇ ਮਾੱਲ ਮੌਜੂਦ ਹਨ; ਜਿੱਥੇ ਅਮੀਰ ਲੋਕ ਆਸਾਨੀ ਨਾਲ ਉਪਲਬਧ ਹੋ ਜਾਂਦੇ ਹਨ ਤੇ ਉਨ੍ਹਾਂ ਤੋਂ ਫ਼ਿਰੌਤੀਆਂ ਵਸੂਲਣੀਆਂ ਸੁਖਾਲੀਆਂ ਹੋ ਜਾਂਦੀਆਂ ਹਨ।

 

 

ਪੰਜਾਬ ਯੂਨੀਵਰਸਿਟੀ, ਬਹੁਤ ਸਾਰੀਆਂ ਪ੍ਰਾਈਵੇਟ ਅਕਾਦਮੀਆਂ ਤੇ ਹੋਰ ਵਿਦਿਅਕ ਅਦਾਰਿਆਂ ਦੀ ਭਰਮਾਰ ਇਨ੍ਹਾਂ ਤਿੰਨੇ ਸ਼ਹਿਰਾਂ ਵਿੱਚ ਹੈ, ਜਿਸ ਕਾਰਨ ਵਿਦਿਆਰਥੀ ਪੇਇੰਗ–ਗੈਸਟ ਬਣ ਕੇ ਰਹਿੰਦੇ ਹਨ ਤੇ ਬਹੁਤ ਸਾਰੇ ਲੋਕਾਂ ਨੇ ਆਪੋ–ਆਪਣੇ ਘਰਾਂ ਅੰਦਰ ਹੀ ਗ਼ੈਰ–ਕਾਨੂੰਨੀ ਪੀ.ਜੀ. ਵੀ ਖੋਲ੍ਹੇ ਹੋਏ ਹਨ। ਇੰਝ ਇਨ੍ਹਾਂ ਤਿੰਨੇ ਸ਼ਹਿਰਾਂ ਵਿੱਚ ਗੈਂਗਸਟਰਾਂ ਲਈ ਵਿਦਿਆਰਥੀਆਂ ਦੇ ਭੇਸ ਵਿੱਚ ਕਿਰਾਏ ਉੱਤੇ ਮਕਾਨ ਲੈਣਾ ਬਹੁਤ ਸੁਖਾਲ਼ਾ ਹੈ।

 

 

ਚੰਡੀਗੜ੍ਹ ਦੇ ਡੀਜੀਪੀ ਸੰਜੇ ਬੈਨੀਵਾਲ ਨੇ ਕਿਹਾ ਕਿ ਤਿੰਨੇ ਸ਼ਹਿਰਾਂ ਵਿੱਚ ਕਿਰਾਏਦਾਰਾਂ ਤੇ ਘਰੇਲੂ ਨੌਕਰਾਂ ਦਾ ਤਾਜ਼ਾ ਅਪਡੇਟਡ ਰਿਕਾਰਡ ਰੱਖਣਾ ਬਹੁਤ ਜ਼ਰੂਰੀ ਹੈ।

 

 

ਬੀਤੇ ਦਿਨੀਂ ਜ਼ੀਰਕਪੁਰ ਦੇ ਪੀਰ ਮੁਛੱਲਾ ਇਲਾਕੇ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਨੇੜਲਾ ਸਾਥੀ ਲਾਰੈਂਸ ਬਿਸ਼ਨੋਈ ਮੋਹਾਲੀ ਪੁਲਿਸ ਨਾਲ ਮੁਕਾਬਲੇ ਵਿੱਚ ਮਾਰਿਆ ਗਿਆ ਹੈ। ਇਹੋ ਨਹੀਂ ਦਿਲਪ੍ਰੀਤ ਸਿੰਘ ਬਾਬਾ, ਸੰਪਤ ਨਹਿਰਾ, ਅੰਕਿਤ ਭਾਦੂ ਤੇ ਹੈਰੀ ਚੀਮਾ ਜਿਹੇ ਗੈਂਗਸਟਰ ਵੀ ਮੋਹਾਲੀ, ਚੰਡੀਗੜ੍ਹ ਤੇ ਪੰਚਕੂਲਾ ਦੇ ਹੋਟਲਾਂ, ਸ਼ਾਪਿੰਗ ਮਾਲਜ਼ ਤੇ ਸਿਨੇਮਾ ਘਰਾਂ ਵਿੱਚ ਬਿਨਾ ਕਿਸੇ ਡਰ ਦੇ ਸ਼ਰੇਆਮ ਜਾਂਦੇ ਰਹੇ ਹਨ। ਅਪ੍ਰੈਲ 2018 ਵਿੱਚ ਮੋਹਾਲੀ ਵਿਖੇ ਪੰਜਾਬੀ ਗਾਇਕ ਪਰਮੀਸ਼ ਵਰਮਾ ਉੱਤੇ ਹਿੰਸਕ ਹਮਲਾ ਹੁੰਦਾ ਹੈ। ਦਸੰਬਰ 2018 ਵਿੱਚ ਗੈਂਗਸਟਰ ਹਰਜੋਤ ਸਿੰਘ ਚੀਮਾ ਚੰਡੀਗੜ੍ਹ ਦੇ ਇੱਕ ਹੋਟਲ ਦੀ ਛੱਤ ਤੋਂ ਛਾਲ਼ ਮਾਰ ਕੇ ਮਰ ਜਾਂਦਾ ਹੈ ਕਿਉਂਕਿ ਪੁਲਿਸ ਬਲਾਤਕਾਰ ਦੇ ਇੱਕ ਮਾਮਲੇ ਵਿੱਚ ਉਸ ਨੂੰ ਗ੍ਰਿਫ਼ਤਾਰ ਕਰਨਾ ਚਾਹੁੰਦੀ ਸੀ।

 

 

ਮੋਹਾਲੀ ਦੇ ਐੱਸਐੱਸਪੀ ਕੁਲਦੀਪ ਸਿੰਘ ਚਾਹਲ ਨੇ ਕਿਹਾ ਕਿ ਹੁਣ ਅਪਾਰਟਮੈਂਟ ਸਭਿਆਚਾਰ ਕਾਰਨ ਪਤਾ ਹੀ ਨਹੀਂ ਲੱਗਦਾ ਕਿ ਗੁਆਂਢ ਵਿੱਚ ਕੌਣ ਰਹਿ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Why Mohali Chandigarh Panchkula are becoming dens of Gangsters