ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਖ਼ਰ ਕਿਉਂ ਨਹੀਂ ਵਧ ਰਹੀ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਦੀ ਗਿਣਤੀ?

ਆਖ਼ਰ ਕਿਉਂ ਨਹੀਂ ਵਧ ਰਹੀ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਦੀ ਗਿਣਤੀ?

ਕਰਤਾਰਪੁਰ ਸਾਹਿਬ ਲਾਂਘੇ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ ਦੇ ਦਰਸ਼ਨ ਖੁੱਲ੍ਹਿਆਂ ਇੱਕ ਮਹੀਨੇ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ ਪਰ ਹਾਲੇ ਤੱਕ ਸ਼ਰਧਾਲੂਆਂ ਦੀ ਗਿਣਤੀ ’ਚ ਕੋਈ ਵਾਧਾ ਨਹੀਂ ਹੋਇਆ। ਬਹੁਤ ਸਾਰੇ ਸ਼ਰਧਾਲੂ ਆੱਨਲਾਈਨ ਰਜਿਸਟ੍ਰੇਸ਼ਨ ਕਰਵਾਉਣ ਦੇ ਬਾਵਜੂਦ ਉੱਥੇ ਜਾ ਨਹੀਂ ਰਹੇ।

 

 

ਡੇਰਾ ਬਾਬਾ ਨਾਨਕ ਵਿਖੇ ਅਤਿ–ਆਧੁਨਿਕ ਯਾਤਰੀ ਟਰਮੀਨਲ ਵਿਖੇ ਤਾਇਨਾਤ ਕੁਝ ਸਰਕਾਰੀ ਅਧਿਕਾਰੀਆਂ ਨੇ ਦੱਸਿਆ ਕਿ ਸ਼ਰਧਾਲੂਆਂ ਦੀ ਘੱਟ ਗਿਣਤੀ ਦਾ ਇੱਕ ਵੱਡਾ ਕਾਰਨ ਇਹ ਵੀ ਹੈ ਕਿ ਉਨ੍ਹਾਂ ਨੂੰ ਨਿਰਧਾਰਤ ਤਰੀਕ ਤੋਂ ਸਿਰਫ਼ ਚਾਰ ਕੁ ਦਿਨ ਪਹਿਲਾਂ ਹੀ ਦੱਸਿਆ ਜਾਂਦਾ ਹੈ, ਜਿਸ ਕਾਰਨ ਬਹੁਤਿਆਂ ਦਾ ਪ੍ਰੋਗਰਾਮ ਰੱਦ ਹੋ ਜਾਂਦਾ ਹੈ।

 

 

ਭਾਰਤ ਤੇ ਪਾਕਿਸਤਾਨ ਨੇ ਆਪੋ–ਆਪਣੇ ਪਾਸੇ ਇਸ ਲਾਂਘੇ ਦਾ ਨਿਰਮਾਣ ਕੀਤਾ। ਪਾਕਿਸਤਾਨੀ ਪੰਜਾਬ ਦੇ ਨਾਰੋਵਾਲ ਜ਼ਿਲ੍ਹੇ ’ਚ ਸਥਿਤ ਕਰਤਾਰਪੁਰ ਸਾਹਿਬ ਦੇ ਗੁਰੂਘਰ ’ਚ ਜਾਣ ਲਈ ਵੀਜ਼ਾ ਲੈਣ ਦੀ ਤਾਂ ਭਾਵੇਂ ਕੋਹੀ ਜ਼ਰੂਰਤ ਨਹੀਂ ਹੈ ਪਰ ਪਾਸਪੋਰਟ ਜ਼ਰੂਰ ਚਾਹੀਦਾ ਹੈ। ਕਰਤਾਰਪੁਰ ਸਾਹਿਬ ਵਿਖੇ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਅੰਤਲੇ 18 ਵਰ੍ਹੇ ਬਿਤਾਏ ਸਨ।

 

 

ਰੋਜ਼ਾਨਾ 5,000 ਸ਼ਰਧਾਲੂਆਂ ਨੂੰ ਇੱਥੇ ਜਾਣ ਦੀ ਪ੍ਰਵਾਨਗੀ ਹਾਸਲ ਹੈ। ਜੇ ਪੂਰੀ ਗਿਣਤੀ ਇੱਥੇ ਜਾਂਦੀ, ਤਾਂ ਪਿਛਲੇ 31 ਦਿਨਾਂ ਦੌਰਾਨ ਹੁਣ ਤੱਕ 1,55,000 ਸ਼ਰਧਾਲੂ ਹੁਣ ਤੱਕ ਇਸ ਗੁਰੂ ਘਰ ਦੇ ਦਰਸ਼ਨ ਕਰ ਆਉਂਦੇ, ਪਰ ਹੁਣ ਤੱਕ ਸਿਰਫ਼ 17,760 ਸ਼ਰਧਾਲੂ ਹੀ ਉੱਥੇ ਜਾ ਕੇ ਆਏ ਹਨ।

 

 

ਪ੍ਰਾਪਤ ਜਾਣਕਾਰੀ ਮੁਤਾਬਕ ਸੋਮਵਾਰ ਨੂੰ 591 ਸ਼ਰਧਾਲੂਆਂ ਨੂੰ ਕਰਤਾਰਪੁਰ ਸਾਹਿਬ ਜਾਣ ਦੀ ਇਜਾਜ਼ਤ ਦਿੱਤੀ ਗਈ ਸੀ ਪਰ ਸਿਰਫ਼ 512 ਯਾਤਰੀ ਹੀ ਕੱਲ੍ਹ ਪੁੱਜੇ ਸਨ। ਇੰਝ ਹੀ ਬੀਤੇ ਸਨਿੱਚਰਵਾਰ ਨੂੰ 1,574 ਸ਼ਰਧਾਲੂਆਂ ਨੂੰ ਇਜਾਜ਼ਤ ਦਿੱਤੀ ਗਈ ਸੀ ਪਰ ਗਏ ਸਿਰਫ਼ 1,381 ਹੀ ਸਨ।

 

 

ਸ਼ਰਧਾਲੂਆਂ ਦਾ ਕਹਿਣਾ ਹੈ ਕਿ ਭਾਰਤ ਸਰਕਾਰ ਨੂੰ ਹੁਣ ਪਾਕਿਤਸਾਨ ਸਰਕਾਰ ਨੂੰ ਇਹ ਆਖਣਾ ਚਾਹੀਦਾ ਹੈ ਕਿ ਉਹ ਘੱਟੋ–ਘੱਟ 15 ਦਿਨ ਪਹਿਲਾਂ ਹਰੇਕ ਸ਼ਰਧਾਲੂ ਨੂੰ ਸੂਚਿਤ ਕਰੇ। ਦਰਅਸਲ, ਸ਼ਰਧਾਲੂਆਂ ਨੂੰ ਪੱਕਾ ਯਕੀਨ ਨਹੀਂ ਹੁੰਦਾ ਕਿ ਇਜਾਜ਼ਤ ਮਿਲੇਗੀ, ਇਸ ਲਈ ਉਹ ਕੋਈ ਅਗਾਊਂ ਇੰਤਜ਼ਾਮ ਨਹੀਂ ਕਰਦੇ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Why number of pilgrims for Kartarpur Sahib not increasing