[ ਇਸ ਤੋਂ ਪਹਿਲਾ ਹਿੱਸਾ ਪੜ੍ਹਨ ਲਈ ਇਸ ਸਤਰ ਉੱਤੇ ਕਲਿੱਕ ਕਰੋ ]
ਡੇਰਾ ਬਾਬਾ ਨਾਨਕ ਦੇ ਤਹਿਸੀਲਦਾਰ ਕੁਲਦੀਪ ਸਿੰਘ ਨੇ ਦੱਸਿਆ ਕਿ ਲੋਕ ਇੱਥੇ ਹਾਈਵੇਅ ਲਾਗੇ ਜ਼ਮੀਨ ਖ਼ਰੀਦਣੀ ਤਾਂ ਚਾਹੁੰਦੇ ਹਨ ਤੇ ਉਹ ਮਾਲ ਮਹਿਕਮੇ ਦੇ ਦਫ਼ਤਰ ’ਚ ਆ ਕੇ ਉਨ੍ਹਾਂ ਨਾਲ ਸੰਪਰਕ ਵੀ ਕਰਦੇ ਹਨ। ਜ਼ਮੀਨਾਂ ਦੇ ਰੇਟ ਵੀ ਪੁੱਛਦੇ ਹਨ ਤੇ ਸਲਾਹ ਵੀ ਲੈਂਦੇ ਹਨ ਪਰ ਹਾਲੇ ਤੱਕ ਡੇਰਾ ਬਾਬਾ ਨਾਨਕ ਜ਼ਮੀਨ ਕੋਈ ਨਹੀਂ ਵਿਕੀ।
ਡੇਰਾ ਬਾਬਾ ਨਾਨਕ ਦੇ ਨਾਲ ਲੱਗਦੇ ਪਿੰਡ ਚੰਦੂ ਨੰਗਲ ਦੇ ਕਿਸਾਨ ਸੂਬਾ ਸਿੰਘ ਨੇ ਦੱਸਿਆ ਕਿ ਹਾਈਵੇਅ ਦੇ ਨਾਲ ਉਨ੍ਹਾਂ ਦੀ 70 ਏਕੜ ਜ਼ਮੀਨ ਪੈਂਦੀ ਹੈ। ਹਰ ਦੂਜੇ ਦਿਨ ਕੋਈ ਨਾ ਕੋਈ ਉਸ ਨੂੰ ਖ਼ਰੀਦਣ ਲਈ ਪੁੱਛਗਿੱਛ ਕਰਨ ਤਾਂ ਜ਼ਰੂਰ ਆਉ਼ਦਾ ਹੈ। ਦਿੱਲੀ ਤੇ ਮੁੰਬਈ ਤੱਕ ਤੋਂ ਵੀ ਕੁਝ ਲੋਕ ਆਏ ਸਨ। ਪਰ ਹਾਲੇ ਤੱਕ ਇਸ ਇਲਾਕੇ ’ਚ ਸੌਦਾ ਕੋਈ ਤੈਅ ਨਹੀਂ ਹੋਇਆ।
ਉਨ੍ਹਾਂ ਇਸ ਦਾ ਕਾਰਨ ਇਹੋ ਦੱਸਿਆ ਕਿ ਇਸ ਇਲਾਕੇ ਵਿੱਚ ਹਾਲੇ ਤੱਕ ਜ਼ਮੀਨਾਂ ਦੇ ਭਾਅ ਤੈਅ ਨਹੀਂ ਹੋਏ। ਕੋਈ ਵਿਅਕਤੀ ਆ ਕੇ ਕਿਸੇ ਕਿਸਾਨ ਨੂੰ ਉਸ ਦੀ ਜ਼ਮੀਨ ਦਾ ਮੁੱਲ 80 ਲੱਖ ਰੁਪਏ ਪ੍ਰਤੀ ਏਕੜ ਦੱਸਦਾ ਹੈ ਤੇ ਕੋਈ 1 ਕਰੋੜ 20 ਲੱਖ ਰੁਪਏ। ਇਸੇ ਲਈ ਕਿਸਾਨ ਦੋਚਿੱਤੀ ’ਚ ਪੈ ਜਾਂਦੇ ਹਨ।
ਸ੍ਰੀ ਸੂਬਾ ਸਿੰਘ ਨੇ ਇਹ ਵੀ ਦੱਸਿਆ ਕਿ ਹਾਲੇ ਕੁਝ ਅਜਿਹਾ ਵੀ ਡਰ ਹੈ ਕਿ ਹਾਈਵੇਅ ਲਾਗੇ ਵੱਡੀ ਕੰਧ ਉਸਾਰੀ ਜਾਵੇ; ਜਿਸ ਕਾਰਨ ਹੋਟਲ ਹਾਲੇ ਉਸਾਰੇ ਵੀ ਨਹੀਂ ਜਾ ਸਕਦੇ। ਹਾਲੇ ਤਾਂ ਲੋਕ ਸਹੀ ਵਕਤ ਆਉਣ ਦੀ ਉਡੀਕ ਕਰ ਰਹੇ ਹਨ।
[ ਇਸ ਤੋਂ ਅਗਲਾ ਹਿੱਸਾ ਪੜ੍ਹਨ ਲਈ ਇਸ ਸਤਰ ਉੱਤੇ ਕਲਿੱਕ ਕਰੋ ]