ਅਗਲੀ ਕਹਾਣੀ

ਪਤਾ ਨਹੀਂ ਲੋਕ ਅਫ਼ੀਮ ਦੀ ਕਾਸ਼ਤ ਦੇ ਹੱਕ `ਚ ਕਿਉਂ ਬੋਲ ਰਹੇ ਨੇ: ਖੇਡ ਮੰਤਰੀ

ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ

ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਹੈ ਕਿ ਕੈਮੀਕਲ ਡ੍ਰੱਗਜ਼ (ਰਸਾਇਣਕ ਨਸਿ਼ਆਂ) ਤੋਂ ਪੀੜਤਾਂ ਨੂੰ ਇੱਕ ਨਸ਼ਾ ਛੁਡਾ ਕੇ ਅਫ਼ੀਮ ਜਿਹੇ ਕਿਸੇ ਹੋਰ ਨਸ਼ੇ `ਤੇ ਲਾ ਦੇਣਾ ਗ਼ਲਤ ਹੋਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਹੈਰਾਨੀ ਹੁੰਦੀ ਹੈ ਕਿ ਲੋਕ ਆਖ਼ਰ ਅਫ਼ੀਮ ਦੀ ਕਾਸ਼ਤ ਦੇ ਹੱਕ `ਚ ਕਿਉਂ ਬੋਲ ਰਹੇ ਹਨ। ‘ਅਫ਼ੀਮ ਖੇਡਾਂ `ਚ ਕੰਮ ਨਹੀਂ ਕਰਦੀ... ਨੌਜਵਾਨ ਬੀਅਰ ਦਾ ਇੱਕ ਗਿਲਾਸ ਤਾਂ ਲੈ ਸਕਦੇ ਹਨ ਪਰ ਉਨ੍ਹਾਂ ਨੂੰ ਅਫ਼ੀਮ ਨਹੀਂ ਲੈਣੀ ਚਾਹੀਦੀ। ਕੈਮੀਕਲ ਡ੍ਰੱਗਜ਼ ਜਾਂ ਓਿੱਟੇ ਦੀ ਥਾਂ ਅਫ਼ੀਮ ਨੂੰ ਫਿ਼ੱਟ ਨਹੀਂ ਕਰ ਦੇਣਾ ਚਾਹੀਦਾ।`


ਦਰਅਸਲ, ਖੇਡ ਮੰਤਰੀ ਤੋਂ ਪੁੱਛਿਆ ਗਿਆ ਸੀ ਕਿ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਅਫ਼ੀਮ ਦੀ ਕਾਸ਼ਤ ਦੇ ਹੱਕ `ਚ ਬੋਲ ਰਹੇ ਹਨ ਤੇ ਉਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਮੁਅੱਤਲ ਵਿਧਾਇਕ ਡਾ. ਧਰਮਵੀਰ ਗਾਂਧੀ ਤੇ ਸੀਨੀਅਰ ਅਕਾਲੀ ਆਗੂ ਸ੍ਰੀ ਸੁਖਦੇਵ ਸਿੰਘ ਢੀਂਡਸਾ ਵੀ ਅਜਿਹੇ ਬਿਆਨ ਪਹਿਲਾਂ ਦੇ ਚੁੱਕੇ ਹਨ।


ਅੱਜ ਜਦੋਂ ਸ੍ਰੀ ਸਿੱਧੂ ਤੋਂ ਅਫ਼ੀਮ ਦੀ ਖੇਤੀ ਬਾਰੇ ਸੁਆਲ ਪੁੱਛਿਆ ਗਿਆ, ਤਾਂ ਉਹ ਇਸ ਮਾਮਲੇ `ਚ ਕੁਝ ਵੀ ਨਹੀਂ ਬੋਲੇ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:why people are in favour of Opium cultivation Sports Min