ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਹਾਈ ਅਲਰਟ` ਦੇ ਬਾਵਜੂਦ ਪੰਜਾਬ ਪੁਲਿਸ ਕਿਉਂ ਨਹੀਂ ਹੋਈ ਚੌਕਸ

‘ਹਾਈ ਅਲਰਟ` ਦੇ ਬਾਵਜੂਦ ਪੰਜਾਬ ਪੁਲਿਸ ਕਿਉਂ ਨਹੀਂ ਹੋਈ ਚੌਕਸ

ਅਜਿਹੇ ਵੇਲੇ ਜਦੋਂ ਪੰਜਾਬ, ਹਰਿਆਣਾ, ਦੇਸ਼ ਦੀ ਰਾਜਧਾਨੀ ਦਿੱਲੀ ਸਮੇਤ ਸਮੁੱਚੇ ਉੱਤਰੀ ਭਾਰਤ `ਚ ਪਿਛਲੇ ਕੁਝ ਦਿਨਾਂ ਤੋਂ ‘ਹਾਈ ਅਲਰਟ` ਜਾਰੀ ਕੀਤਾ ਜਾ ਚੁੱਕਾ ਸੀ; ਤਦ ਪੰਜਾਬ ਪੁਲਿਸ ਇੰਨੀ ਅਵੇਸਲੀ ਕਿਵੇਂ ਰਹੀ? ਅੱਜ ਰਾਜਾਸਾਂਸੀ, ਅੰਮ੍ਰਿਤਸਰ ਦੇ ਨਿਰੰਕਾਰੀ ਭਵਨ `ਚ ਹੋਏ ਗਰਨੇਡ ਧਮਾਕੇ ਦੀ ਵਾਰਦਾਤ ਤੋਂ ਬਾਅਦ ਇਹੋ ਸਭ ਤੋਂ ਵੱਡਾ ਸੁਆਲ ਸਭ ਦੇ ਸਾਹਮਣੇ ਆ ਰਿਹਾ ਹੈ।


ਭਾਰਤੀ ਫ਼ੌਜ ਦੇ ਮੁਖੀ ਜਨਰਲ ਬਿਪਿਨ ਰਾਵਤ ਵੀ ਪੰਜਾਬ `ਚ ਆ ਕੇ ਖ਼ੁਫ਼ੀਆ ਏਜੰਸੀਆਂ ਦੀਆਂ ਰਿਪੋਰਟਾਂ ਦੇ ਹਵਾਲੇ ਨਾਲ ਸਾਫ਼-ਸਾਫ਼ ਇਹ ਚੇਤਾਵਨੀ ਦੇ ਕੇ ਜਾਂਦੇ ਹਨ ਕਿ ਇਸ ਖੇਤਰ ਵਿੱਚ ਅੱਤਵਾਦ ਨੂੰ ਮੁੜ-ਸੁਰਜੀਤ ਕਰਨ ਦੇ ਜਤਨ ਚੱਲ ਰਹੇ ਹਨ। ਪਿਛਲੇ ਦਿਨੀਂ ਅਜਿਹੇ ਕੁਝ ਸ਼ੱਕੀ ਅੱਤਵਾਦੀਆਂ ਦੀਆਂ ਤਸਵੀਰਾਂ ਵੀ ਜੱਗ ਜ਼ਾਹਿਰ ਕੀਤੀਆਂ ਗਈਆਂ ਸਨ; ਜਿਨ੍ਹਾਂ ਦੇ ਪੰਜਾਬ ਤੇ ਦਿੱਲੀ `ਚ ਦਾਖ਼ਲ ਹੋਣ ਦਾ ਖ਼ਦਸ਼ਾਾ ਹੈ। ਉਹ ਅੱਤਵਾਦੀ ਕਿਸੇ ਵੀ ਸਮੇਂ ਹਿੰਸਕ ਕਾਰਵਾਈ ਨੂੰ ਅੰਜਾਮ ਦੇ ਸਕਦੇ ਹਨ।


ਕੈਨੇਡਾ ਸਰਕਾਰ ਦੀ ਰਿਪੋਰਟ ਵਿੱਚ ਵੀ ਇਹ ਖ਼ੁਲਾਸਾ ਬੀਤੇ ਦਿਨੀਂ ਕੀਤਾ ਜਾ ਚੁੱਕਾ ਹੈ ਕਿ ਪੰਜਾਬ `ਚ ਹੁਣ ਵੱਖਵਾਦ ਮੁੜ ਸਿਰ ਚੁੱਕ ਰਿਹਾ ਹੈ। ‘ਹਿੰਦੁਸਤਾਨ ਟਾਈਮਜ਼ ਪੰਜਾਬੀ` ਨੇ ਵੀ ਆਈਏਐੱਨਐੱਸ ਦੀ ਇਹ ਵਿਸਤ੍ਰਿਤ ਰਿਪੋਰਟ ਅੱਜ ਹੀ ਪ੍ਰਕਾਸਿ਼ਤ ਕੀਤੀ ਹੈ।


ਉਂਝ ਵੀ ਪਿਛਲੇ ਕੁਝ ਸਮੇਂ ਤੋਂ ਕੁਝ ਅੱਤਵਾਦੀ ਅਨਸਰਾਂ ਦੇ ਫੜੇ ਜਾਣ ਦੀਆਂ ਖ਼ਬਰਾਂ ਵੀ ਆਉਂਦੀਆਂ ਰਹੀਆਂ ਹਨ।


ਜਦੋਂ ਅਜਿਹੇ ਕਿੰਨੇ ਸਪੱਸ਼ਟ ਚਿੰਨ੍ਹ ਸਭ ਦੇ ਸਾਹਮਣੇ ਹੋਣ, ਤਦ ਕੀ ਪੁਲਿਸ ਦਾ ਫ਼ਰਜ਼ ਨਹੀਂ ਬਣਦਾ ਸੀ ਕਿ ਉਹ ਸਾਰੇ ਪ੍ਰਮੁੱਖ ਧਾਰਮਿਕ ਅਸਥਾਨਾਂ ਨੂੰ ਯੋਗ ਸੁਰੱਖਿਆ ਮੁਹੱਈਆ ਕਰਵਾਏ।


1980ਵਿਆਂ `ਚ ਵੀ ਪੰਜਾਬ ਦਾ ਮਾਹੌਲ ਨਿਰੰਕਾਰੀ ਮੁਖੀ ਗੁਰਬਚਨ ਸਿੰਘ ਹੁਰਾਂ ਦੇ ਕਤਲ ਤੋਂ ਬਾਅਦ ਹੀ ਖ਼ਰਾਬ ਹੋਣਾ ਸ਼ੁਰੂ ਹੋਇਆ ਸੀ। ਉਹ ਕਤਲ 24 ਅਪ੍ਰੈਲ, 1980 `ਚ ਹੋਇਆ ਸੀ।


ਅੱਜ ਇੱਕ ਵਾਰ ਫਿਰ ਨਿਰੰਕਾਰੀ ਸਤਿਸੰਗ `ਤੇ ਹਮਲਾ ਕੀਤਾ ਗਿਆ ਹੈ; ਜੋ ਦੇਸ਼ ਨੂੰ ਫਿਰਕੂ ਲੀਹਾਂ `ਤੇ ਵੰਡਣ ਦੀ ਬਹੁਤ ਹੀ ਸੋਚੀ-ਸਮਝੀ ਸਾਜਿ਼ਸ਼ ਹੈ। ਅਜਿਹੀਆਂ ਸਾਜਿ਼ਸ਼ਾਂ ਨੂੰ ਸਿਰਫ਼ ਆਪਸੀ ਏਕਤਾ ਤੇ ਫਿਰਕੂ ਇੱਕਜੁੱਟਤਾ ਨਾਲ ਨਾਕਾਮ ਕੀਤਾ ਜਾ ਸਕਦਾ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Why Punjab Police heedless inspite of high alert