ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਖ਼ਰ ਕਿਉਂ ਚੁਣਿਆ ਗਿਆ ‘ਸੰਗਰੂਰ’ ਭਾਰਤ ਦਾ ‘ਸੁਪਰ ਜ਼ਿਲ੍ਹਾ’

ਆਖ਼ਰ ਕਿਉਂ ਚੁਣਿਆ ਗਿਆ ‘ਸੰਗਰੂਰ’ ਭਾਰਤ ਦਾ ‘ਸੁਪਰ ਜ਼ਿਲ੍ਹਾ’

ਸੰਗਰੂਰ ਜ਼ਿਲ੍ਹਾ ਭਾਰਤ ਦੇ ਉਨ੍ਹਾਂ 60 ‘ਸੁਪਰ’ ਜ਼ਿਲ੍ਹਿਆਂ ਵਿੱਚੋਂ ਇੱਕ ਚੁਣਿਆ ਗਿਆ ਹੈ, ਜਿਨ੍ਹਾਂ ਨੇ ‘ਸਵੱਛ ਭਾਰਤ ਮਿਸ਼ਨ ਗ੍ਰਾਮੀਣ’ ਨੂੰ ਸਫ਼ਲਤਾਪੂਰਬਕ ਲਾਗੂ ਕਰ ਕੇ ਵਿਖਾਇਆ ਹੈ।

 

 

ਡਿਪਟੀ ਕਮਿਸ਼ਨਰ ਸ੍ਰੀ ਘਣਸ਼ਿਆਮ ਥੋੜੀ ਨੇ ਦੱਸਿਆ ਕਿ ਸੰਗਰੂਰ ਜ਼ਿਲ੍ਹੇ ਲਈ ਇਹ ਬੇਹੱਦ ਮਾਣ ਵਾਲੀ ਗੱਲ ਹੈ ਕਿਉਂਕਿ ਪੰਜਾਬ ਵਿੱਚੋਂ ਸਿਰਫ਼ ਜ਼ਿਲ੍ਹਾ ਸੰਗਰੂਰ ਹੀ ਭਾਰਤ ਦੇ 60 ਜ਼ਿਲ੍ਹਿਆਂ ਵਿੱਚ ਚੁਣਿਆ ਗਿਆ ਹੈ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

 

ਡੀਸੀ ਨੇ ਦੱਸਿਆ ਕਿ ਕੇਂਦਰੀ ਪੇਅਜਲ ਤੇ ਸਵੱਛਤਾ ਮੰਤਰਾਲੇ ਨੇ ਦੇਸ਼ ਦੇ ਉਹ ਪਹਿਲੇ 60 ਜ਼ਿਲ੍ਹੇ ਚੁਣੇ ਹਨ, ਜਿਨ੍ਹਾਂ ਨੇ ‘ਸਵੱਛ ਭਾਰਤ ਮਿਸ਼ਨ’ ਨੂੰ ਸਫ਼ਲ ਬਣਾਉਣ ਵਿੱਚ ਆਪਣਾ ਵਡੇਰਾ ਯੋਗਦਾਨ ਪਾਇਆ ਹੈ। ਇਸੇ ਲਈ ਸੰਗਰੂਰ ਜ਼ਿਲ੍ਹੇ ਨੂੰ ਚੋਟੀ ਦੇ 60 ਜ਼ਿਲ੍ਹਿਆਂ ਵਿੱਚ ਚੁਣਿਆ ਗਿਆ ਹੈ। ਇਨ੍ਹਾਂ ਸਾਰੇ ਜ਼ਿਲ੍ਹਿਆਂ ਨੇ ‘ਸਵੱਛ ਮਿਸ਼ਨ ਗ੍ਰਾਮੀਣ’ ਨੂੰ ਪੂਰੇ ਸਮਰਪਣ ਦੀ ਭਾਵਨਾ ਨਾਲ ਲਾਗੂ ਕੀਤਾ ਹੈ।

 

 

ਡਿਪਟੀ ਕਮਿਸ਼ਨਰ ਨੇ ਕਿਹਾ,‘ਸੰਗਰੂਰ ਜ਼ਿਲ੍ਹੇ ਦੀਆਂ ਸਵੱਛਤਾ ਟੀਮਾਂ ਨੇ ਦਿਹਾਤੀ ਇਲਾਕਿਆਂ ਵਿੱਚ ਖ਼ਾਸ ਜਾਗਰੂਕਤਾ ਪ੍ਰੋਗਰਾਮ ਕਰ–ਕਰ ਕੇ ਲੋਕਾਂ ਨੂੰ ਖੁੱਲ੍ਹੇ ਵਿੱਚ ਮਲ–ਮੂਤਰ ਲਈ ਨਾ ਜਾਣ ਲਈ ਉਤਸ਼ਾਹਿਤ ਕੀਤਾ ਸੀ। ਇਸ ਸਭ ਵਿੱਚ ਪਿੰਡ ਦੀਆਂ ਪੰਚਾਇਤਾਂ ਦੀ ਵੀ ਬੇਹੱਦ ਅਹਿਮ ਭੂਮਿਕਾ ਰਹੀ ਹੈ।’

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

 

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ‘ਸਵੱਛ ਸੁੰਦਰ ਸ਼ੌਚਾਲਯ’ ਪਹਿਲਕਦਮੀ ਅਧੀਨ 6085 ਨਵੇਂ ਪਖਾਨੇ ਬਣਵਾਏ ਗਏ ਸਨ। ਉਨ੍ਹਾਂ ਨੂੰ ਨਵੀਂ ਦਿੱਖ ਪ੍ਰਦਾਨ ਕਰਨ ਲਈ ਰੰਗ–ਬਿਰੰਗੀਆਂ ਪੇਂਟਿੰਗਜ਼ ਵੀ ਬਣਾਈਆਂ ਗਈਆਂ ਹਨ।

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Why Sangrur is India s Super District