ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਲੁਧਿਆਣਾ ’ਚ ਵੱਡੇ ਬਾਦਲ ਨੇ ਪਪੀਤਾ ਖਾਧਾ, ਅੰਗੂਰ ਕਿਉਂ ਨਹੀਂ ਖਾਧੇ…

ਲੁਧਿਆਣਾ ’ਚ ਵੱਡੇ ਬਾਦਲ ਨੇ ਪਪੀਤਾ ਖਾਧਾ, ਅੰਗੂਰ ਕਿਉਂ ਨਹੀਂ ਖਾਧੇ…

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸ੍ਰੀ ਪ੍ਰਕਾਸ਼ ਸਿੰਘ ਬਾਦਲ ਆਪਣੇ ਖਾਣ–ਪੀਣ ਦਾ ਪੂਰਾ ਖਿ਼ਆਲ ਰੱਖਦੇ ਹਨ।  91 ਵਰਿ੍ਹਆਂ ਦੀ ਉਮਰ ਨੂੰ ਢੁਕ ਚੁੱਕੇ ਸੀਨੀਅਰ ਬਾਦਲ ਲੁਧਿਆਣਾ ਦੇ ਇੱਕ ਹਸਪਤਾਲ ਵਿੱਚ ਆਪਣੇ ਇੱਕ ਪਾਰਟੀ ਕਾਰਕੁੰਨ ਦਾ ਹਾਲਚਾਲ ਪੁੱਛਣ ਲਈ ਆਏ। ਉਹ ਕਾਰਕੁੰਨ ਅੱਜ–ਕੱਲ੍ਹ ਇੱਥੇ ਦਾਖ਼ਲ ਹੈ।

 

 

ਪੰਜ ਵਾਰ ਮੁੱਖ ਮੰਤਰੀ ਬਣਨ ਦਾ ਮਾਣ ਖੱਟ ਚੁੱਕੇ ਵੱਡੇ ਬਾਦਲ ਜਦੋਂ ਲੁਧਿਆਣਾ ਦੇ ਹਸਪਤਾਲ ਪੁੱਜੇ, ਤਾਂ ਉਨ੍ਹਾਂ ਨੂੰ ਖਾਣ ਲਈ ਅੰਗੂਰ ਤੇ ਪਪੀਤਾ ਦਿੱਤੇ ਗਏ। ਉਨ੍ਹਾਂ ਨੇ ਪਪੀਤਾ ਤਾਂ ਖਾ ਲਿਆ ਪਰ ਅੰਗੂਰ ਨਹੀਂ ਖਾਧੇ।

 

 

ਇੱਕ ਸਮਰਥਕ ਨੇ ਜਦੋਂ ਬਾਦਲ ਸਾਹਿਬ ਨੂੰ ਪੁੱਛਿਆ ਕਿ ਉਨ੍ਹਾਂ ਅੰਗੂਰ ਕਿਉਂ ਨਹੀਂ ਖਾਧੇ; ਤਾਂ ਉਨ੍ਹਾਂ ਜਵਾਬ ਦਿੱਤਾ ਕਿ ਫਲ਼ ਉਨ੍ਹਾਂ ਲਈ ਠੀਕ ਨਹੀਂ ਹਨ। ‘ਅੰਗੂਰ ਮਿੱਠੇ ਹੁੰਦੇ ਹਨ ਤੇ ਮੈਨੂੰ ਸ਼ੂਗਰ ਰੋਗ ਹੈ।’ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸ਼੍ਰੋਮਣੀ ਅਕਾਲੀ ਦਲ ਵਿੱਚ ਵੱਡੇ ਬਾਦਲ ਦੀ ਭਰੋਸੇਯੋਗਤਾ ਉੱਤੇ ਛੇਤੀ ਕਿਤੇ ਕੋਈ ਕਿੰਤੂ–ਪ੍ਰੰਤੂ ਨਹੀਂ ਕਰ ਸਕਦਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Why Senior Badal ate Papaya not Grapes