ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਖ਼ਰ ਚੋਣਾਂ 'ਚ ਮੋਦੀ–ਲਹਿਰ ਦਾ ਅਕਾਲੀ ਦਲ ਨੂੰ ਕਿਉਂ ਨਹੀਂ ਪੁੱਜਾ ਕੋਈ ਲਾਭ?

ਆਖ਼ਰ ਚੋਣਾਂ 'ਚ ਮੋਦੀ–ਲਹਿਰ ਦਾ ਅਕਾਲੀ ਦਲ ਨੂੰ ਕਿਉਂ ਨਹੀਂ ਪੁੱਜਾ ਕੋਈ ਲਾਭ?

ਇਸ ਵੇਲੇ ਜਦੋਂ ਸਮੁੱਚੇ ਭਾਰਤ ਵਿੱਚ 'ਮੋਦੀ ਲਹਿਰ ਚੱਲ ਰਹੀ ਹੈ' ਅਤੇ ਜੇ ਇਹ ਆਖ ਲਿਆ ਜਾਵੇ ਕਿ ਐਤਕੀਂ ਤਾਂ ਮੋਦੀਝੱਖੜ ਹੀ ਝੁੱਲਿਆ ਸੀ, ਤਾਂ ਵੀ ਕੋਈ ਅਤਿਕਥਨੀ ਨਹੀਂ ਹੋਵੇਗੀ। ਚੋਣ ਨਤੀਜਿਆਂ ਨੂੰ ਵੇਖ ਕੇ ਇਹ ਗੱਲ ਸਹਿਜੇ ਹੀ ਆਖੀ ਜਾ ਸਕਦੀ ਹੈ

 

 

ਅਜਿਹੇ ਵੇਲੇ ਵੀ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਵਿੱਚ ਉਸ ਦੇ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੋਈ ਕਮਾਲ ਨਾ ਵਿਖਾ ਸਕਣ ਦਾ ਅਹਿਮ ਮੁੱਦਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਖ਼ੁਦ ਸ਼੍ਰੋਮਣੀ ਅਕਾਲੀ ਦਲ ਵੀ ਇਸ ਮਾਮਲੇ 'ਤੇ ਗ਼ੌਰ ਕਰ ਰਿਹਾ ਹੈ

 

 

ਉਂਝ ਭਾਵੇਂ ਹਾਰੇ ਹੋਏ ਅਕਾਲੀ ਉਮੀਦਵਾਰਾਂ ਨੇ ਇਹ ਦਾਅਵਾ ਕੀਤਾ ਕਿ ਉਨ੍ਹਾਂ ਦਾ ਵੋਟ ਬੈਂਕ ਇਸ ਵਾਰ ਵਧਿਆ ਹੈ। ਉਨ੍ਹਾਂ ਇਹ ਦਾਅਵਾ ਕੀਤਾ ਕਿ ਮੋਦੀ ਲਹਿਰ ਕਾਰਨ ਅਕਾਲੀਭਾਜਪਾ ਦੀਆਂ ਵੋਟਾਂ ਦੀ ਗਿਣਤੀ ਤਾਂ ਵਧੀ ਹੈ ਪਰ ਉਨ੍ਹਾਂ ਦਾ ਫ਼ਾਇਦਾ ਜਿੱਤਾਂ ਦੇ ਰੂਪ ਵਿੱਚ ਨਹੀਂ ਮਿਲ ਸਕਿਆ। ਕੱਲ੍ਹ ਚੰਡੀਗੜ੍ਹ ' ਪਾਰਟੀ ਆਗੂਆਂ ਨੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਹੋਈ ਇੱਕ ਮੀਟਿੰਗ ਦੌਰਾਨ ਇਨ੍ਹਾਂ ਸਾਰੀਆਂ ਗੱਲਾਂ ਦਾ ਜਾਇਜ਼ਾ ਲਿਆ ਗਿਆ

 

 

ਸਾਰੇ ਅਕਾਲੀ ਆਗੂਆਂ ਨੇ ਸ੍ਰੀ ਬਾਦਲ ਨੂੰ ਵੋਟਾਂ ਨਾਲ ਸਬੰਧਤ ਸਾਰੇ ਤੱਥ ਰੱਖੇ। ਮੀਟਿੰਗ ਦੌਰਾਨ ਇਹ ਦੱਸਿਆ ਗਿਆ ਕਿ ਪੰਜਾਬ ਦੇ 35 ਵਿਧਾਨ ਸਭਾ ਹਲਕਿਆਂ ' ਅਕਾਲੀ ਦਲ ਦੂਜੇ ਨੰਬਰ 'ਤੇ ਰਿਹਾ, ਜਦ ਕਿ ਪਹਿਲਾਂ ਉਹ ਤੀਜੇ ਨੰਬਰ 'ਤੇ ਸੀ।

 

 

ਅਕਾਲੀਭਾਜਪਾ ਗੱਠਜੋੜ ਦੀਆਂ ਵੋਟਾਂ ਵਿੱਚ 51 ਲੱਖ ਵੋਟਾਂ ਦਾ ਵਾਧਾ ਹੋਇਆ ਹੈ। ਸੀਨੀਅਰ ਆਗੂਆਂ ਨੇ ਸੁਝਾਅ ਦਿੱਤਾ ਕਿ ਪਾਰਟੀ ਦੇ ਵੱਖੋਵੱਖਰੇ ਵਿੰਗਾਂ ਵਿੱਚ ਨਵੀਂ ਭਰਤੀ ਕੀਤੀ ਜਾਵੇ ਤੇ ਇਹ ਭਰਤੀ ਸਿਰਫ਼ ਯੋਗ ਮੈਂਬਰਾਂ ਦੀ ਹੋਵੇ

 

 

ਇਸ ਮੌਕੇ ਸੀਨੀਅਰ ਅਕਾਲੀ ਆਗੂ ਬਲਵਿੰਦਰ ਸਿੰਘ ਭੂੰਦੜ ਦੀ ਅਗਵਾਈ ਹੇਠ 8–ਮੈਂਬਰੀ ਕਮੇਟੀ ਕਾਇਮ ਕੀਤੀ ਗਈ ਹੈ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Why Shiromani Akali Dal didn t get benefit of Modi wave in Punjab