ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

SIT ਨੇ ਚਰਨਜੀਤ ਸ਼ਰਮਾ ਤੋਂ ਕੀ–ਕੁਝ ਹੋਰ ਜਾਣਨ ਲਈ ਅਦਾਲਤ ਤੋਂ ਮੰਗਿਆ 5 ਦਿਨਾ ਰਿਮਾਂਡ?

SIT ਨੇ ਚਰਨਜੀਤ ਸ਼ਰਮਾ ਤੋਂ ਕੀ–ਕੁਝ ਹੋਰ ਜਾਣਨ ਲਈ ਅਦਾਲਤ ਤੋਂ ਮੰਗਿਆ 5 ਦਿਨਾ ਰਿਮਾਂਡ?

ਮੋਗਾ ਦਾ Ex-SSP ਚਰਨਜੀਤ ਸ਼ਰਮਾ ਦਾ 3 ਦਿਨਾ ਪੁਲਿਸ ਰਿਮਾਂਡ

 

ਜੁਡੀਸ਼ੀਅਲ ਮੈਜਿਸਟ੍ਰੇਟ ਚੇਤਨ ਸ਼ਰਮਾ ਦੀ ਅਦਾਲਤ ਨੇ ਅੱਜ ਬਹਿਬਲ ਕਲਾਂ ਗੋਲੀਕਾਂਡ ਨਾਲ ਸਬੰਧਤ ਮਾਮਲੇ ਦੀ ਸੁਣਵਾਈ ਕਰਦਿਆਂ ਮੋਗਾ ਦੇ ਸਾਬਕਾ ਐੱਸਐੱਸਪੀ ਚਰਨਜੀਤ ਸਿੰਘ ਸ਼ਰਮਾ ਨੂੰ ਤਿੰਨ ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ। ਚਰਨਜੀਤ ਸ਼ਰਮਾ ਨੂੰ ਬੀਤੀ 27 ਜਨਵਰੀ ਨੂੰ ਹੁਸ਼ਿਆਰਪੁਰ ਸਥਿਤ ਉਸ ਦੀ ਆਪਣੀ ਮਹਿਲਨੁਮਾ ਰਿਹਾਇਸ਼ਗਾਹ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਇਹ ਗ੍ਰਿਫ਼ਤਾਰੀ SIT (Special Investigation Team – ਵਿਸ਼ੇਸ਼ ਜਾਂਚ ਟੀਮ) ਵੱਲੋਂ ਕੀਤੀ ਗਈ ਸੀ। ਉਸੇ ਰਾਤ ਫ਼ਰੀਦਕੋਟ ਦੀ ਅਦਾਲਤ ਨੇ ਉਸ ਦਾ 8 ਦਿਨਾ ਪੁਲਿਸ ਰਿਮਾਂਡ ਦੇ ਦਿੱਤਾ ਸੀ ਤੇ ਅੱਜ SIT ਨੇ ਪੰਜ ਦਿਨਾਂ ਦਾ ਰਿਮਾਂਡ ਹੋਰ ਮੰਗਿਆ ਸੀ। ਇੰਝ ਚਰਨਜੀਤ ਸਿੰਘ ਸ਼ਰਮਾ ਨੂੰ ਹੁਣ ਆਉਂਦੀ 7 ਫ਼ਰਵਰੀ ਨੂੰ ਅਦਾਲਤ ਵਿੱਚ ਦੋਬਾਰਾ ਪੇਸ਼ ਕੀਤਾ ਜਾਵੇਗਾ।

 

 

SIT ਦੇ ਮੈਂਬਰ ਤੇ ਐੱਸਐੱਸਪੀ ਸਤਿੰਦਰ ਸਿੰਘ ਅੱਜ ਅਦਾਲਤ ਵਿੱਚ ਮੌਜੂਦ ਰਹੇ, ਜਦ ਕਿ ਅਸਿਸਟੈਂਟ ਡਿਪਟੀ ਅਟਾਰਨੀ ਪੰਕਜ ਤਨੇਜਾ ਨੇ ਸਰਕਾਰ ਦਾ ਪੱਖ ਪੇਸ਼ ਕਰਦਿਆਂ ਚਰਨਜੀਤ ਸਿੰਘ ਸ਼ਰਮਾ ਦਾ ਪੰਜ ਦਿਨਾਂ ਦਾ ਪੁਲਿਸ ਰਿਮਾਂਡ ਹੋਰ ਮੰਗਿਆ ਪਰ ਅਦਾਲਤ ਨੇ ਸਿਰਫ਼ ਤਿੰਨ ਦਿਨਾਂ ਦਾ ਹੀ ਰਿਮਾਂਡ ਪ੍ਰਵਾਨ ਕੀਤਾ।

 

 

ਸ੍ਰੀ ਪੰਕਜ ਤਨੇਜਾ ਨੇ ਦਲੀਲ ਰੱਖੀ ਸੀ ਕਿ ਸਬੂਤਾਂ ਨਾਲ ਛੇੜਖਾਨੀ ਕਿਵੇਂ ਤੇ ਕਦੋਂ ਹੋਈ, ਇਸ ਦੀ ਜਾਂਚ ਕਰਨੀ ਬਹੁਤ ਜ਼ਰੂਰੀ ਹੈ ਤੇ ਹਾਲੇ .12 ਬੋਰਡ ਦਾ ਉਹ ਹਥਿਆਰ ਵੀ ਬਰਾਮਦ ਕਰਨਾ ਬਾਕੀ ਹੈ, ਜਿਸ ਦੇ ਛੱਰਿਆਂ ਦੇ ਨਿਸ਼ਾਨ ਚਰਨਜੀਤ ਸਿੰਘ ਸ਼ਰਮਾ ਦੀ ਐਸਕਾਰਟ ਜਿਪਸੀ ਉੱਤੇ ਪਾਏ ਗਏ ਸਨ।

 

 

ਬਚਾਅ ਪੱਖ ਭਾਵ ਚਰਨਜੀਤ ਸਿੰਘ ਸ਼ਰਮਾ ਦੇ ਵਕੀਲ ਨੇ ਅਦਾਲਤ ਨੂੰ ਕਿਹਾ ਕਿ SIT ਨੇ 8 ਦਿਨਾਂ ਦਾ ਪੁਲਿਸ ਰਿਮਾਂਡ ਪਹਿਲਾਂ ਹੀ ਲੈ ਲਿਆ ਸੀ; ਇਸ ਸਮੇਂ ਦੌਰਾਨ ਜਾਂਚ ਕਰ ਲਈ ਗਈ ਹੈ। ਵਕੀਲ ਨੇ ਅਦਾਲਤ ਨੂੰ ਚਰਨਜੀਤ ਸ਼ਰਮਾ ਦੀਆਂ ਮੈਡੀਕਲ ਸਮੱਸਿਆਵਾਂ ਦੀ ਵੀ ਦੁਹਾਈ ਦਿੱਤੀ। ਇਸ ਦੇ ਜਵਾਬ ਵਿੱਚ ਪੰਜਾਬ ਸਰਕਾਰ ਦੇ ਵਕੀਲ ਨੇ ਅਦਾਲਤ ਨੂੰ ਭਰੋਸਾ ਦਿਵਾਇਆ ਕਿ ਚਰਨਜੀਤ ਸ਼ਰਮਾ ਨੂੰ ਕਾਨੂੰਨ ਮੁਤਾਬਕ ਹਰ ਤਰ੍ਹਾਂ ਦੀ ਮੈਡੀਕਲ ਸਹੂਲਤ ਦਿੱਤੀ ਜਾ ਰਹੀ ਹੈ ਅਤੇ ਉਸ ਦਾ ਨਿਯਮਤ ਆਧਾਰ ਉੱਤੇ ਲਗਾਤਾਰ ਮੈਡੀਕਲ ਨਿਰੀਖਣ ਵੀ ਕਰਵਾਇਆ ਜਾ ਰਿਹਾ ਹੈ।

 

 

ਐੱਸਐੱਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਹਾਲੇ ਜਾਂਚ ਤੇ ਕਾਨੂੰਨੀ ਕਾਰਵਾਈਆਂ ਦੇ ਪੂਰੇ ਵੇਰਵੇ ਜੱਗ–ਜ਼ਾਹਿਰ ਨਹੀਂ ਕੀਤੇ ਜਾ ਸਕਦੇ। ਬਹਿਬਲ ਕਲਾਂ ਗੋਲੀਕਾਂਡ ਦੇ ਮੁਲਜ਼ਮ ਇੰਸਪੈਕਟਰ ਪ੍ਰਦੀਪ ਸਿੰਘ ਦੀ ਵਾਇਰਲ ਹੋਈ ਵਿਡੀਓ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਸ੍ਰੀ ਸਤਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਉਹ ਵਿਡੀਓ ਵੇਖੀ ਤੇ ਸੁਣੀ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਜਾਂਚ ਅਧੀਨ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Why SIT asked for Charanjit Sharma s 5 days remand