ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੁਖਬੀਰ ਬਾਦਲ ਨੇ ਕੈਪਟਨ ਅਮਰਿੰਦਰ ਨੂੰ ਆਖਰ ਕਿਉਂ ਦਿੱਤੀ ਮੁਬਾਰਕਬਾਦ?

---ਵੋਟਾਂ ਤੋਂ ਪਹਿਲਾਂ ਹੀ ਜ਼ਿਮਨੀ ਚੋਣਾਂ ' ਕਾਂਗਰਸ ਦੀ ਹਾਰ ਮੰਨੀ ਮੁੱਖ ਮੰਤਰੀ ਨੇ -ਸੁਖਬੀਰ ਬਾਦਲ---

---ਕਿਹਾ ਕਿ ਲੋਕਾਂ ਵੱਲੋਂ ਚਾਰੇ ਕਾਂਗਰਸੀ ਉਮੀਦਵਾਰਾਂ ਨੂੰ ਨਕਾਰਿਆ ਜਾਵੇਗਾ ਅਤੇ ਭਾਈਚਾਰਕ ਸਾਂਝ ਜਿੱਤੇਗੀ---

 

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਵੋਟਾਂ ਤੋਂ ਪਹਿਲਾਂ ਹੀ ਇਹ ਸਵੀਕਾਰ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ ਹੈ ਕਿ ਰਹੀਆਂ ਜ਼ਿਮਨੀ ਚੋਣਾਂ ਵਿਚ ਕਾਂਗਰਸ ਪਾਰਟੀ ਹਾਰੇਗੀ।

 

ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਬਿਆਨ ਦੇ ਕੇ ਕਿ ਜ਼ਿਮਨੀ ਚੋਣਾਂ ਦੇ ਨਤੀਜੇ ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ ਉੱਤੇ ਲੋਕਮਤ ਨਹੀਂ ਹੋਣਗੇ, ਮੁੱਖ ਮੰਤਰੀ ਨੇ ਸਪੱਸ਼ਟ ਤੌਰ ਤੇ ਹਾਰ ਸਵੀਕਾਰ ਕਰ ਲਈ ਹੈ।

 

ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਨੇ ਇਹ ਵੀ ਸਵੀਕਾਰ ਕਰ ਲਿਆ ਹੈ ਕਿ ਉਹਨਾਂ ਦੀ ਪਾਰਟੀ ਵੱਲੋਂ ਅਮਲ ਵਿਚ ਲਿਆਂਦਾ ਗਿਆ ਡੰਡਾਤੰਤਰ ਲੋਕਾਂ ਦੇ ਰੋਹ ਅੱਗੇ ਨਾਕਾਮ ਸਾਬਿਤ ਹੋ ਰਿਹਾ ਹੈ।

 

ਉਹਨਾਂ ਕਿਹਾ ਕਿ ਪੰਜਾਬ ਦੇ ਬਹਾਦਰ ਲੋਕਾਂ ਨੇ ਕਦੇ ਵੀ ਜ਼ੁਲਮ ਅਤੇ ਅੱਤਿਆਚਾਰ ਅੱਗੇ ਗੋਡੇ ਨਹੀਂ ਟੇਕੇ ਹਨ। ਉਹ ਕਾਂਗਰਸ ਪਾਰਟੀ ਨੂੰ ਉਹਨਾਂ ਵਿਰੁੱਧ ਝੂਠੇ ਕੇਸ ਦਰਜ ਕਰਕੇ ਅਤੇ ਉਹਨਾਂ ਦੇ ਕੱਕਾਰਾਂ ਦਾ ਨਿਰਾਦਰ ਕਰਕੇ, ਜਿਵੇਂ ਕਿ ਦਾਖਾ ਵਿਚ ਇੱਕ ਮੰਤਰੀ ਵੱਲੋਂ ਕੀਤਾ ਗਿਆ ਹੈ, ਪੰਜਾਬੀਆਂ ਦੇ ਲੋਕਤੰਤਰੀ ਅਧਿਕਾਰਾਂ ਨੂੰ ਕੁਚਲਣ ਨਹੀਂ ਦੇਣਗੇ।

 

ਬਾਦਲ ਨੇ ਕਿਹਾ ਕਿ ਇਹ ਇਸ ਲਈ ਹੈ, ਕਿਉਂਕਿ ਉਹਨਾਂ ਨੇ ਕਾਂਗਰਸ ਪਾਰਟੀ ਨੂੰ ਨਕਾਰਨ ਦਾ ਮਨ ਬਣਾ ਲਿਆ ਹੈ। ਮੇਰੀ ਗੱਲ ਨੋਟ ਕਰ ਲਓ ਕਿ ਕਾਂਗਰਸ ਦੇ ਦੋਵੇਂ ਪੈਰਾਸ਼ੂਟ ਉਮੀਦਵਾਰ ਨਕਲੀ ਕਪਤਾਨ (ਸੰਦੀਪ ਸੰਧੂ) ਅਤੇ ਬਾਹਰਲਾ (ਰਮਿੰਦਰ ਅਲਵਾ) ਦੋਵੇਂ ਹਲਕਿਆਂ ਦਾਖਾ ਅਤੇ ਜਲਾਲਾਬਾਦ ਤੋਂ 24 ਅਕਤੂਬਰ ਨੂੰ ਬੁਰੀ ਤਰ੍ਹਾਂ ਹਾਰਨਗੇ। ਇਹੀ ਹਸ਼ਰ ਫਗਵਾੜਾ ਅਤੇ ਮੁਕੇਰੀਆਂ ਵਿਚ ਕਾਂਗਰਸੀ ਉਮੀਦਵਾਰਾਂ ਦਾ ਹੋਵੇਗਾ।

 

ਉਹਨਾਂ ਕਿਹਾ ਕਿ ਇਹ ਕਹਿ ਕੇ ਕਾਂਗਰਸ ਪਾਰਟੀ ਅਗਲੇ ਦੋ ਸਾਲਾਂ ਦੌਰਾਨ ਆਪਣੇ ਚੋਣ ਵਾਅਦੇ ਪੂਰੇ ਕਰੇਗੀ, ਮੁੱਖ ਮੰਤਰੀ ਨੇ ਇਹ ਵੀ ਸਵੀਕਾਰ ਕਰ ਲਿਆ ਹੈ ਕਿ ਹੁਣ ਤਕ ਲੋਕਾਂ ਨਾਲ ਕੀਤਾ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ ਹੈ। ਬਾਦਲ ਨੇ ਕੰਧਾਂ ਉੱਤੇ ਲਿਖੀ ਹਾਰ ਪੜ੍ਹਣ ਲਈ ਕੈਪਟਨ ਅਮਰਿੰਦਰ ਨੂੰ ਮੁਬਾਰਕਬਾਦ ਦਿੱਤੀ।

 

ਉਹਨਾਂ ਕਿਹਾ ਕਿ ਤਿੰਨੇ ਰੋਡ ਸ਼ੋਆਂ ਦੀ ਨਾਕਾਮੀ ਮਗਰੋਂ, ਜਿਹਨਾਂ ਵਿਚ ਲੋਕਾਂ ਦੀ ਥਾਂ ਸਿਰਫ ਸੁਰੱਖਿਆ ਅਮਲੇ ਦੇ ਕਰਮਚਾਰੀ ਹੀ ਸ਼ਾਮਿਲ ਹੋਏ ਸਨ, ਮੁੱਖ ਮੰਤਰੀ ਨੇ ਅਸਲੀਅਤ ਨੂੰ ਸਵੀਕਾਰ ਕਰ ਲਿਆ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Why Sukhbir Badal given congratulations to Captain Amarinder