ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਨਰਲ ਜੇ.ਜੇ. ਸਿੰਘ ਨੇ ਅਕਾਲੀ ਦਲ ਤੋਂ ਕਿਉਂ ਦਿੱਤਾ ਅਸਤੀਫਾ, ਇੱਥੇ ਪੜ੍ਹੋ

1 / 3ਜਨਰਲ ਜੇ.ਜੇ. ਸਿੰਘ ਨੇ ਅਕਾਲੀ ਦਲ ਤੋਂ ਕਿਉਂ ਦਿੱਤਾ ਅਸਤੀਫਾ, ਇੱਥੇ ਪੜ੍ਹੋ

2 / 3ਜਨਰਲ ਜੇ.ਜੇ. ਸਿੰਘ ਨੇ ਅਕਾਲੀ ਦਲ ਤੋਂ ਕਿਉਂ ਦਿੱਤਾ ਅਸਤੀਫਾ, ਇੱਥੇ ਪੜ੍ਹੋਜਨਰਲ ਜੇ.ਜੇ. ਸਿੰਘ ਨੇ ਅਕਾਲੀ ਦਲ ਤੋਂ ਕਿਉਂ ਦਿੱਤਾ ਅਸਤੀਫਾ, ਇੱਥੇ ਪੜ੍ਹੋ

3 / 3ਜਨਰਲ ਜੇ.ਜੇ. ਸਿੰਘ ਨੇ ਅਕਾਲੀ ਦਲ ਤੋਂ ਕਿਉਂ ਦਿੱਤਾ ਅਸਤੀਫਾ, ਇੱਥੇ ਪੜ੍ਹੋ

PreviousNext

ਸ਼ੋ੍ਮਣੀ ਅਕਾਲੀ ਦਲ ਦੇ ਆਗੂ ਸਾਬਕਾ ਜਨਰਲ ਜੇ ਜੇ ਸਿੰਘ ਨੇ ਅੱਜ ਆਪਣੇ ਸਾਬਕਾ ਸੈਨਿਕ ਵਿੰਗ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਖ਼ਾਸ ਗੱਲ ਇਹ ਹੈ ਕਿ ਸਾਬਕਾ ਜਨਰਲ ਜੇ ਜੇ ਸਿੰਘ ਸ਼੍ਰੋਮਣੀ ਅਕਾਲੀ ਦਲ ਵਲੋਂ ਕੈਪਟਨ ਅਮਰਿੰਦਰ ਸਿੰਘ ਖਿਲਾਫ ਪਟਿਆਲਾ ਚ 2017 ਦੀਆਂ ਵਿਧਾਨ ਸਭਾ ਲੜ੍ਹ ਚੁੱਕੇ ਹਨ।

 

ਅਕਾਲੀ ਸਰਕਾਰ ਦੌਰਾਨ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਲਈ ਨਮੋਸ਼ੀ ਦਾ ਸਾਹਮਣਾ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਲਈ ਰਿਟਾਇਰ ਜਨਰਲ ਜੇ ਜੇ ਸਿੰਘ ਦਾ ਅਸਤੀਫਾ ਇੱਕ ਵੱਡਾ ਝੱਟਕਾ ਹੈ। ਹਾਲਾਂਕਿ ਜਨਰਲ ਜੇ ਜੇ ਸਿੰਘ ਨੇ ਆਪਣੇ ਨਿਜੀ ਕਾਰਨਾਂ ਦਾ ਹਵਾਲਾ ਦਿੰਦਿਆਂ ਆਪਣੇ ਅਸਤੀਫੇ ਦੀ ਗੱਲ ਕਹੀ ਹੈ।

 

ਇਸ ਤੋਂ ਬਾਅਦ ਜਨਰਲ ਜੇ ਜੇ ਸਿੰਘ ਦਾ ਪੰਜਾਬ ਵਾਸੀਆਂ ਦੇ ਨਾਂ ਇੱਕ ਸੰਦੇਸ਼ ਸਾਹਮਣੇ ਆਇਆ ਹੈ ਜਿਸ ਵਿਚ ਉਨ੍ਹਾਂ ਨੇ ਆਪਣੇ ਅਸਤੀਫੇ ਸਬੰਧੀ ਵਿਚਾਰ ਲਿਖੇ ਹਨ।

 

ਉਨ੍ਹਾਂ ਲਿਖਿਆ ਹੈ:  

 

ਪੰਜਾਬ ਦੇ ਲੋਕਾਂ ਲਈ ਸੰਦੇਸ਼

 

ਮੈਂ ਬੇਹੱਦ ਭਰੇ ਮਨ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਫੌਜੀ ਵਿੰਗ ਦੇ ਪ੍ਰਧਾਨ ਦੇ ਅਹੁਦੇ ਤੋਂ 11 ਦਸੰਬਰ 2018 ਨੂੰ ਅਸਤੀਫਾ ਦੇ ਦਿੱਤਾ ਹੈ। ਪਿਛਲੇ ਕੁੱਝ ਸਾਲਾਂ ਚ ਅਕਾਲੀ ਦਲ ਦੀ ਪ੍ਰਧਾਨਗੀ ਚ ਹੋ ਰਹੀਆਂ ਗਤੀਵਿਧੀਆਂ ਕਾਰਨ ਦੁਖੀ ਹਾਂ। ਜਿਵੇਂ ਕਿ ਸੋਸ਼ਲ ਮੀਡੀਆ, ਟੀਵੀ ਚੈਨਲ, ਧਰਨਾ ਪ੍ਰਦਰਸ਼ਨ ਅਤੇ ਵੱਖੋ ਵੱਖ ਮੋਰਚਿਆਂ ਚ ਚੁੱਕੇ ਗਏ ਮੁੱਦੇ। ਮੈਂ ਪਿਛਲੇ 3 ਸਾਲ ਤੋਂ ਆਰਮੀ ਚੀਫ਼ ਅਤੇ ਅਰੁਣਾਚਲ ਪ੍ਰਦੇਸ਼ ਦੇ ਸਾਢੇ 5 ਸਾਲ ਦੇ ਸੁਖੀ ਕਾਰਜਕਾਲ ਮਗਰੋਂ ਸਰਗਰਮ ਰਾਜਨੀਤੀ ਚ ਲੋਕਾਂ ਦੀ ਸੇਵਾ ਕਰਨ ਦੀ ਭਾਵਨਾ ਨਾਲ ਕਦਮ ਰੱਖਿਆ।

 

ਮੈਂ ਖਾਸ ਤੌਰ ਤੇ 2016 ਤੋਂ ਲੈ ਕੇ ਹੁਣ ਤੱਕ ਜੋ ਕੁਝ ਦੇਖਿਆ ਅਤੇ ਅਨੁਭਵ ਕੀਤਾ ਹੈ, ਉਸ ਤੋਂ  ਬਾਅਦ ਮੈਂ ਦਿਸ਼ਾਹੀਣ ਹਾਂ। ਇਸ ਤੋਂ ਬਾਅਦ ਲੋਕਾਂ ਦੀ ਸੇਵਾ ਕਰਨ ਲਈ ਮੇਰਾ ਮਿਸ਼ਨ ਇਸ ਫ਼ੈਸਲੇ ਤੋਂ ਪ੍ਰਭਾਵਿਤ ਨਹੀਂ ਹੋਵੇਗਾ

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Why the resignation of General J J Singh from Akali Dal