ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕੀ ਰਾਸ਼ਟਪਤੀਆਂ ਦੇ ਭਾਰਤ ਆਉਣ 'ਤੇ ਹਿੰਸਕ ਘਟਨਾਵਾਂ ਕਿਉਂ ਹੁੰਦੀਆਂ ਹਨ?: ਜੱਥੇਦਾਰ ਹਰਪ੍ਰੀਤ ਸਿੰਘ

ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪਾਕਿਸਤਾਨ ਤੋਂ ਵਾਪਸ ਪਰਤਣ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਜਦ ਭਾਰਤ ਆਏ ਸਨ ਤਾਂ ਉਸ ਵੇਲੇ ਚਿੱਟੀ ਸਿੰਘਪੁਰਾ ਵਿਖੇ 36 ਸਿੱਖਾਂ ਦਾ ਕਤਲੇਆਮ ਹੋਇਆ। ਹੁਣ ਅਮਰੀਕੀ ਰਾਸ਼ਟਰਪਤੀ ਟਰੰਪ ਆਏ ਹਨ ਤਾਂ ਦਿੱਲੀ 'ਚ ਬੀਤੇ ਚਾਰ ਦਿਨਾਂ ਤੋਂ ਹਿੰਸਕ ਘਟਨਾਵਾਂ 'ਚ 20 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ। ਉਨ੍ਹਾਂ ਸਵਾਲ ਕੀਤਾ ਕਿ ਅਮਰੀਕੀ ਰਾਸ਼ਟਰਪਤੀਆਂ ਦੇ ਭਾਰਤ ਆਉਣ 'ਤੇ ਕਿਉਂ ਘੱਟਗਿਣਤੀਆਂ ਨੂੰ ਮਾਰਿਆ ਜਾਂਦਾ ਹੈ?
 

ਵਿਵਾਦਤ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ਬਾਰੇ ਉਨ੍ਹਾਂ ਕਿਹਾ ਕਿ ਉਹ ਨਕਲੀ ਨਿਰੰਕਾਰੀਆਂ ਵਾਲੇ ਰਸਤੇ ਵੱਲ ਵੱਧ ਰਹੇ ਹਨ। ਇਸ ਪਿੱਛੇ ਕੁੱਝ ਤਾਕਤਾਂ ਦੇ ਹੋਣ ਦਾ ਖਦਸ਼ਾ ਹੈ। ਸਿੱਖ ਕੌਮ ਦੇ ਜੱਥੇਦਾਰ ਟੀਵੀ 'ਤੇ ਬਹਿਸ ਨਹੀਂ ਕਰਦੇ। ਉਨ੍ਹਾਂ ਨੂੰ ਧਾਰਮਿਕ ਸਮਾਗਮ ਬੰਦ ਕਰਨ ਦੀ ਥਾਂ ਅਕਾਲ ਤਖ਼ਤ ਵਲੋਂ ਬਣਾਈ ਗਈ ਕਮੇਟੀ ਅੱਗੇ ਪੇਸ਼ ਹੋ ਕੇ ਗੱਲਬਾਤ ਕਰਨੀ ਚਾਹੀਦੀ ਹੈ।
 

ਉਨ੍ਹਾਂ ਡੇਰਾ ਸੌਦਾ ਸਾਧ ਨੂੰ ਦਿੱਤੀ ਗਈ ਮਾਫ਼ੀ ਬਾਰੇ ਸਾਬਕਾ ਜੱਥੇਦਾਰ ਗੁਰਬਚਨ ਸਿੰਘ ਵਲੋਂ ਦਿੱਤੇ ਬਿਆਨ ਬਾਰੇ ਕੁੱਝ ਵੀ ਕਹਿਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹ ਇਸ ਬਾਰੇ ਕੁੱਝ ਨਹੀਂ ਆਖਣਗੇ।
 

ਸਾਕਾ ਨਨਕਾਣਾ ਸਾਹਿਬ ਦੀ ਸ਼ਤਾਬਦੀ ਦੀ ਵਿਸ਼ਵ ਦੇ ਸਿੱਖਾਂ ਨਾਲ ਮਿਲ ਕੇ ਮਨਾਈ ਜਾਵੇਗੀ। ਭਾਈ ਮਨੀ ਸਿੰਘ ਤੇ ਭਾਈ ਮਤੀ ਦਾਸ ਜੀ ਦੀ ਯਾਦ ਵਿੱਚ ਇਮਾਰਤ ਬਣਾਈ ਜਾਵੇਗੀ ਪਰ ਪਹਿਲਾਂ ਬਣੀ ਵਿਰਾਸਤ ਨੂੰ ਜਿਉਂ ਦਾ ਤਿਉਂ ਰੱਖਿਆ ਜਾਵੇਗਾ। ਇਸ ਬਾਰੇ ਗੱਲਬਾਤ ਸਬੰਧਤ ਧਿਰਾਂ ਨਾਲ ਪਾਕਿਸਤਾਨ ਵਿੱਚ ਕਰ ਲਈ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Why Violence happens in India when US Presidents came here Jathedar Harpreet Singh