ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਹਰਸਿਮਰਤ ਕੌਰ ਬਾਦਲ ਨੂੰ ਗੁੱਸਾ ਕਿਉਂ ਆਉਂਦਾ ਹੈ?

ਹਰਸਿਮਰਤ ਕੌਰ ਬਾਦਲ ਅਤੇ ਪ੍ਰੀਤੀ ਸੂਦਨ

ਕੇਂਦਰੀ ਫ਼ੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਅੱਜ–ਕੱਲ੍ਹ ਅਕਸਰ ਪੰਜਾਬ ਦੀ ਕਾਂਗਰਸ ਸਰਕਾਰ ਉੱਤੇ ਵਰ੍ਹਦੇ ਰਹਿੰਦੇ ਹਨ। ਬੀਤੇ ਦਿਨੀਂ ਵੀ ਕੁਝ ਇੰਝ ਹੀ ਹੋਇਆ। ਮਾਮਲਾ ਸੀ ਸ੍ਰੀਮਤੀ ਬਾਦਲ ਦੇ ਆਪਣੇ ਸੰਸਦੀ ਹਲਕੇ ਬਠਿੰਡਾ ’ਚ ਸਥਾਪਤ ਹੋਏ ‘ਆਲ ਇੰਡੀਆ ਇੰਸਟੀਚਿਊਟ ਆੱਫ਼ ਮੈਡੀਕਲ ਸਾਇੰਸਜ਼’ (AIIMS) ਦੇ ਸ਼ੁਰੂ ਹੋਣ ਵਿੱਚ ਹੋਣ ਵਾਲੀ ਦੇਰੀ ਦਾ।

 

 

AIIMS ਦੀ ਸ਼ੁਰੂਆਤ ਇੱਕ ਸਾਲ ਤੋਂ ਵੀ ਵੱਧ ਸਮਾਂ ਪਹਿਲਾਂ ਹੋ ਜਾਣੀ ਚਾਹੀਦੀ ਸੀ ਪਰ ਹਰ ਵਾਰ ਉਸ ਨੂੰ ਨਵੀਂ ਡੈੱਡਲਾਈਨ ਹੀ ਮਿਲਦੀ ਰਹੀ ਹੈ।

 

 

ਦਰਅਸਲ, ਬੀਤੇ ਦਿਨੀਂ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਸਕੱਤਰ ਸ੍ਰੀਮਤੀ ਪ੍ਰੀਤੀ ਸੂਦਨ ਨੇ ਪੰਜਾਬ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੂੰ ਇੱਕ ਚਿੱਠੀ ਲਿਖ ਕੇ ਇੱਕ ਤਰ੍ਹਾਂ ਸ਼ਿਕਾਇਤ ਕੀਤੀ ਸੀ 2000 ਕਿਲੋ–ਵੋਲਟ ਐਂਪੀਅਰ (KVA) ਬਿਜਲੀ ਕੁਨੈਕਸ਼ਨ ਮੁਹੱਈਆ ਕਰਵਾਉਣ ਵਿੱਚ ਦੇਰੀ ਕੀਤੀ ਜਾ ਰਹੀ ਹੈ। ਇਹ ਦੇਰੀ PSPCL ਦੇ ਆਪਰੇਸ਼ਨ ਤੇ ਰੱਖ–ਰਖਾਅ ਦੀ ਸਮੱਸਿਆ ਕਾਰਨ ਹੋ ਰਹੀ ਹੈ।

 

 

ਜਿਵੇਂ ਹੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੂੰ ਇਸ ਬਾਰੇ ਪਤਾ ਲੱਗਾ, ਤਾਂ ਉਨ੍ਹਾਂ ਤੁਰੰਤ ਸ੍ਰੀਮਤੀ ਪ੍ਰੀਤੀ ਸੂਦਨ ਦੀ ਉਹ ਚਿੱਠੀ ਸੋਸ਼ਲ ਮੀਡੀਆ ਉੱਤੇ ਪੋਸਟ ਕਰ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ AIIMS – ਬਠਿੰਡਾ ਦੀ ਸ਼ੁਰੂਆਤ ਦੇ ਰਾਹ ਵਿੱਚ ਹੁਣ ਇੱਕ ਹੋਰ ਅੜਿੱਕਾ ਡਾਹ ਦਿੱਤਾ ਹੈ।

 

 

ਸ੍ਰੀਮਤੀ ਪ੍ਰੀਤੀ ਸੂਦਨ ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਇਹ ਮਸਲਾ ਤੁਰੰਤ ਹੱਲ ਕਰਨ ਦੀ ਬੇਨਤੀ ਕੀਤੀ ਹੈ, ਤਾਂ ਜੋ ਸਤੰਬਰ ਮਹੀਨੇ ਦੇ ਅੰਤ ਤੱਕ AIIMS ਬਠਿੰਡਾ ਵਿੱਚ OPD (ਓਪੀਡੀ – ਬਾਹਰਲੇ ਮਰੀਜ਼ਾਂ ਦੀ ਮੈਡੀਕਲ ਜਾਂਚ) ਸ਼ੁਰੂ ਹੋ ਸਕੇ।

 

 

ਉੱਧਰ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੇ ਆਪਣੇ ਵੱਲੋਂ ਅਜਿਹੀ ਕਿਸੇ ਵੀ ਦੇਰੀ ਤੋਂ ਇਨਕਾਰ ਕੀਤਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Why ydoes Harsimrat Kaur badal get angry