ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਕੀਲ ਦੀ ਪਤਨੀ ਵੱਲੋਂ ਚੰਡੀਗੜ੍ਹ ਅਦਾਲਤ ਦੀ ਚੌਥੀ ਮੰਜਿ਼ਲ ਤੋਂ ਛਾਲ਼ ਮਾਰ ਕੇ ਖ਼ੁਦਕੁਸ਼ੀ

ਵਕੀਲ ਦੀ ਪਤਨੀ ਵੱਲੋਂ ਚੰਡੀਗੜ੍ਹ ਅਦਾਲਤ ਦੀ ਚੌਥੀ ਮੰਜਿ਼ਲ ਤੋਂ ਛਾਲ਼ ਮਾਰ ਕੇ ਖ਼ੁਦਕੁਸ਼ੀ

ਇੱਕ ਵਕੀਲ ਦੀ ਪਤਨੀ ਨੇ ਚੰਡੀਗੜ੍ਹ ਜਿ਼ਲ੍ਹਾ ਅਦਾਲਤ ਕੈਂਪਸ ਦੀ ਚੌਥੀ ਮੰਜਿ਼ਲ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਉਸ ਦੀ ਸ਼ਨਾਖ਼ਤ ਸਿੰਮੀ (45) ਪਤਨੀ ਸੁਨੀਲ ਕੁਮਾਰ ਵਜੋਂ ਹੋਈ ਹੈ; ਜੋ ਸੈਕਟਰ 45 `ਚ ਆਪਣੇ ਪਤੀ ਨਾਲ ਰਹਿ ਰਹੀ ਸੀ। ਐਡਵੋਕੇਟ ਸੁਨੀਲ ਕੁਮਾਰ ਸਾਲ 2013 ਦੌਰਾਨ ਜਿ਼ਲ੍ਹਾ ਬਾਰ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਵੀ ਰਹਿ ਚੁੱਕੇ ਹਨ।


ਸਿੰਮੀ ਦੇ ਹੈਂਡ-ਬੈਗ `ਚੋਂ ਖ਼ੁਦਕੁਸ਼ੀ ਨੋਟ ਮਿਲਿਆ ਹੈ ਤੇ ਵਾਰਦਾਤ ਵਾਲੀ ਥਾਂ ਤੋਂ ਉਸ ਦੀਆਂ ਜੁੱਤੀਆਂ ਤੇ ਮੋਬਾਇਲ ਫ਼ੋਨ ਵੀ ਬਰਾਮਦ ਹੋਏ ਹਨ। ਪੁਲਿਸ ਅਨੁਸਾਰ ਖ਼ੁਦਕੁਸ਼ੀ ਨੋਟ ਤੋਂ ਪਤਾ ਲੱਗਦਾ ਹੈ ਕਿ ਪਤੀ ਤੇ ਪਤਨੀ ਵਿਚਾਲੇ ਕੋਈ ਝਗੜਾ ਚੱਲ ਰਿਹਾ ਸੀ। ਸਿੰਮੀ ਦਾ ਦੋਪਹੀਆ ਵਾਹਨ ਵੀ ਵਕੀਲਾਂ ਦੇ ਚੈਂਬਰਾਂ ਵਾਲੀ ਇਮਾਰਤ ਲਾਗੇ ਖੜ੍ਹਾ ਮਿਲਿਆ।


ਪੁਲਿਸ ਮੁਤਾਬਕ ਸਿੰਮੀ ਵਕੀਲਾਂ ਦੇ ਚੈਂਬਰਾਂ ਵੱਲ ਸ਼ਾਮੀਂ 7:30 ਵਜੇ ਗਈ ਸੀ। ਫਿਰ ਉਸ ਨੂੰ ਰਾਤੀਂ 9:30 ਵਜੇ ਪੌੜੀਆਂ ਚੜ੍ਹਦੀ ਨੂੰ ਵੇਖਿਆ ਗਿਆ ਤੇ ਛੇਤੀ ਹੀ ਮਗਰੋਂ ਉਸ ਨੇ ਚੌਥੀ ਮੰਜਿ਼ਲ ਤੋਂ ਛਾਲ਼ ਮਾਰ ਦਿੱਤੀ। ਜਦੋਂ ਤੱਕ ਪੁਲਿਸ ਮੌਕੇ `ਤੇ ਪੁੱਜੀ, ਤਦ ਤਦ ਉਹ ਦਮ ਤੋੜ ਚੁੱਕੀ ਸੀ।


ਜ੍ਰਿਲ੍ਹਾ ਤੇ ਸੈਸ਼ਨਜ਼ ਜੱਜ ਬਲਬੀਰ ਸਿੰਘ ਤੇ ਚੰਡੀਗੜ੍ਹ ਦੇ ਐੱਸਐੱਸਪੀ ਨੀਲਾਂਬਰੀ ਵਿਜੇ ਜਗਦੇਲ ਵੀ ਮੌਕੇ `ਤੇ ਪੁੱਜੇ। ਫ਼ਾਰੈਂਸਿਕ ਟੀਮ ਨੁੰ ਵੀ ਸੱਦਿਆ ਗਿਆ। ਅੱਜ ਬੁੱਧਵਾਰ ਨੂੰ ਸਿੰਮੀ ਦੀ ਮ੍ਰਿਤਕ ਦੇਹ ਦਾ ਪੋਸਟ-ਮਾਰਟਮ ਕੀਤਾ ਗਿਆ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:wife of advocate commits suicide chandigarh court