ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਬੋਹਰ ਲਾਗਲੇ ਪਿੰਡ `ਚ ਬੀਐੱਸਐੱਫ਼ ਜਵਾਨ ਦੀ ਪਤਨੀ ਵੱਲੋਂ ‘ਖ਼ੁਦਕੁਸ਼ੀ`

ਅਬੋਹਰ ਲਾਗਲੇ ਪਿੰਡ `ਚ ਬੀਐੱਸਐੱਫ਼ ਜਵਾਨ ਦੀ ਪਤਨੀ ਵੱਲੋਂ ‘ਖ਼ੁਦਕੁਸ਼ੀ`

ਬੀਐੱਸਐੱਫ਼ ਦੇ ਇੱਕ ਜਵਾਨ ਦੀ ਪਤਨੀ ਨੇ ਸ਼ੱਕੀ ਹਾਲਾਤ `ਚ ਖ਼ੁਦਕੁਸ਼ੀ ਕਰ ਲਈ ਹੈ। ਇਹ ਵਾਰਦਾਤ ਪੰਜਾਬ ਦੇ ਅਬੋਹਰ ਜਿ਼ਲ੍ਹੇ ਦੇ ਪਿੰਡ ਪੰਜਕੋਸੀ ਦੀ ਹੈ। ਮ੍ਰਿਤਕਾ ਕੁਸਮ ਦੇ ਭਰਾ ਮਹਿੰਦਰ ਕੁਮਾਰ ਨੇ ਦੋਸ਼ ਲਾਇਆ ਹੈ ਕਿ ‘‘ਸਹੁਰੇ ਪਰਿਵਾਰ ਨੇ ਉਸ ਦੀ ਭੈਣ ਦਾ ਕਤਲ ਕੀਤਾ ਹੈ।`` ਥਾਣਾ ਖੁਈਆਂ ਸਰਵਰ ਦੀ ਪੁਲਿਸ ਨੇ ਲਾਸ਼ ਪੋਸਟ-ਮਾਰਟਮ ਲਈ ਭੇਜ ਦਿੱਤੀ ਹੈ। ਭਰਾ ਦੀ ਸਿ਼ਕਾਇਤ `ਤੇ ਪੁਲਿਸ ਨੇ ਪਤੀ, ਸੱਸ, ਸਹੁਰੇ ਤੇ ਦਿਓਰ ਵਿਰੁੱਧ ਕਤਲ ਦਾ ਕੇਸ ਦਰਜ ਕਰ ਲਿਆ ਹੈ।


ਪੁਲਿਸ ਨੂੰ ਦਿੱਤੀ ਸਿ਼ਕਾਇਤ ਵਿੱਚ ਰਾਜਸਥਾਨ ਦੇ ਪਿੰਡ ਧੌਲੀਪਾਲ ਦੇ ਰਹਿਣ ਵਾਲੇ ਮਹਿੰਦਰ ਕੁਮਾਰ ਨੇ ਦੱਸਿਆ ਕਿ ਉਸ ਨੇ ਆਪਣੀ 25 ਸਾਲਾ ਭੈਣ ਕੁਸਮ ਦਾ ਵਿਆਹ 5 ਵਰ੍ਹੇ ਪਹਿਲਾਂ ਪੰਜਕੋਸੀ `ਚ ਰਹਿੰਦੇ ਬੀਐੱਸਐੱਫ਼ ਦੇ ਇੱਕ ਜਵਾਨ ਸ਼੍ਰੀਰਾਮ ਪੁੱਤਰ ਕੈਲਾਸ਼ ਨਾਥ ਨਾਲ ਕੀਤਾ ਸੀ। ਸ਼੍ਰੀਰਾਮ ਇਸ ਵੇਲੇ ਜੰਮੂ-ਕਸ਼ਮੀਰ `ਚ ਤਾਇਨਾਤ ਹੈ। ਸ਼੍ਰੀਰਾਮ ਅੱਜ-ਕੱਲ੍ਹ 45 ਦਿਨਾਂ ਦੀ ਛੁੱਟੀ `ਤੇ ਘਰ ਆਇਆ ਹੋਇਆ ਹੈ। ਵਿਆਹ ਤੋਂ ਬਾਅਦ ਕੁਸਮ ਨੇ ਦੋ ਪੁੱਤਰਾਂ ਨੂੰ ਜਨਮ ਦਿੱਤਾ। ਲਗਭਗ ਇੱਕ ਸਾਲ ਤੋਂ ਸਹੁਰਾ ਪਰਿਵਾਰ ਕਥਿਤ ਤੌਰ `ਤੇ ਕੁਸਮ ਨੂੰ ਦਾਜ ਲਈ ਤੰਗ ਕਰ ਰਿਹਾ ਸੀ।


ਬੀਤੇ ਦਿਨੀਂ ਪਤੀ, ਸਹੁਰੇ ਤੇ ਦਿਓਰ ਨੇ ਕਥਿਤ ਤੌਰ `ਤੇ ਕੁਸਮ ਨਾਲ ਕੁੱਟਮਾਰ ਵੀ ਕੀਤੀ ਸੀ। ਉਸ ਕੁੱਟਮਾਰ ਬਾਰੇ ਉਸ ਨੇ ਫ਼ੋਨ `ਤੇ ਆਪਣੇ ਪੇਕੇ ਪਰਿਵਾਰ ਨੂੰ ਵੀ ਦੱਸਿਆ ਸੀ। ਫਿਰ ਪੰਚਾਇਤੀ ਤੌਰ `ਤੇ ਮਾਮਲਾ ਨਿਬੇੜਨ ਦਾ ਜਤਨ ਕੀਤਾ ਗਿਆ। ਸੋਮਵਾਰ ਸਵੇਰੇ ਲਗਭਗ 8 ਵਜੇ ਕੁਸਮ ਦੀ ਮੌਤ ਦੀ ਖ਼ਬਰ ਮਿਲੀ। ਉਹ ਪੰਚਕੋਸੀ ਪੁੱਜਿਆ, ਤਾਂ ਉਸ ਦੀ ਭੈਣ ਦੀ ਮ੍ਰਿਤਕ ਦੇਹ ਪੱਖੇ ਨਾਲ ਲਟਕੀ ਹੋਈ ਸੀ।


ਕੁਸਮ ਦੇ ਭਰਾ ਮਹਿੰਦਰ ਕੁਮਾਰ ਦੇ ਬਿਆਨ `ਤੇ ਪਤੀ ਸ਼੍ਰੀਰਾਮ, ਸਹੁਰੇ ਕੈਲਾਸ਼ ਨਾਥ, ਸੱਸ ਪਾਰਵਤੀ ਤੇ ਦਿਓਰ ਗਗਨਪ੍ਰੀਤ ਵਿਰੁੱਧ ਕਈ ਧਾਰਾਵਾਂ `ਚ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


ਕੁਸਮ ਪਹਿਲਾਂ ਆਪਣੇ ਪਤੀ ਸ਼੍ਰੀਰਾਮ ਨਾਲ ਤਿੰਨ ਸਾਲ ਦਿੱਲੀ `ਚ ਵੀ ਰਹੀ ਸੀ। ਪਿਛਲੇ ਦੋ ਵਰ੍ਹਿਆਂ ਤੋਂ ਪਿੰਡ `ਚ ਰਹਿਣ ਕਾਰਨ ਉਨ੍ਹਾਂ ਦਾ ਘਰੇਲੂ ਝਗੜਾ ਹੋਣ ਲੱਗ ਪਿਆ ਸੀ।     

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:wife of BSF Jawan commits suicide near Abohar