ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਤਨੀ ਨੇ ਘਰ ਵਾਪਸ ਜਾਣ ਤੋਂ ਨਾਂਹ ਕੀਤੀ ਤਾਂ ਗੋਲੀ ਚਲਾ ਦਿੱਤੀ, 3 ਫੱਟੜ

ਪਤਨੀ ਨੇ ਘਰ ਵਾਪਸ ਜਾਣ ਤੋਂ ਨਾਂਹ ਕੀਤੀ ਤਾਂ ਗੋਲੀ ਚਲਾ ਦਿੱਤੀ, 3 ਫੱਟੜ

ਅੰਮ੍ਰਿਤਸਰ ਸ਼ਹਿਰ ਦੇ ਕੋਟ ਖ਼ਾਲਸਾ ਇਲਾਕੇ `ਚ ਇੱਕ ਧਾਰਮਿਕ ਸਥਾਨ ਨੇੜੇ ਗੋਲੀ ਚੱਲਣ ਨਾਲ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ। ਇਹ ਵਾਰਦਾਤ ਇੱਕ ਪਤੀ ਤੇ ਪਤਨੀ ਵਿਚਾਲੇ ਝਗੜੇ ਦੌਰਾਨ ਵਾਪਰੀ।


ਪੁਲਿਸ ਅਨੁਸਾਰ ਮੁੱਖ ਮੁਲਜ਼ਮ ਸਾਗਰ ਦਾ ਵਿਆਹ ਪਿਛਲੇ ਵਰ੍ਹੇ 26 ਸਾਲਾਂ ਦੀ ਇੱਕ ਔਰਤ ਨਾਲ ਹੋਇਆ ਸੀ। ਉਸ ਦੀ ਪਤਨੀ ਕਿਸੇ ਬੀਮਾਰੀ ਤੋਂ ਪੀੜਤ ਹੈ, ਜਿਸ ਕਾਰਨ ਸਾਗਰ ਨੇ ਉਸ ਤੋਂ ਛੁਟਕਾਰਾ ਪਾਉਣ ਦਾ ਫ਼ੈਸਲਾ ਕਰ ਲਿਆ ਸੀ ਤੇ ਉਸ ਨੂੰ ਘਰ `ਚ ਰੱਖਣ ਤੋਂ ਇਨਕਾਰ ਕਰਦਿਆਂ ਉਸ ਨੂੰ ਉਸ ਦੇ ਪੇਕੇ ਘਰ ਭੇਜ ਦਿੱਤਾ ਸੀ।


ਔਰਤ ਦੇ ਮਾਪਿਆਂ ਨੇ ਉਸ ਦਾ ਇਲਾਜ ਕਰਵਾ ਦਿੱਤਾ ਤੇ ਉਹ ਪੂਰੀ ਤਰ੍ਹਾਂ ਠੀਕ ਹੋ ਗਈ। ਤਦ ਉਸ ਦਾ ਪਤੀ ਉਸ ਨੂੰ ਵਾਪਸ ਘਰ ਚੱਲਣ ਲਈ ਜ਼ੋਰ ਪਾਉਣ ਲੱਗਾ ਪਰ ਤਦ ਉਸ ਔਰਤ ਨੇ ਆਪਣੇ ਪਤੀ ਨਾਲ ਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਉਸ ਦੇ ਇਸ ਫ਼ੈਸਲੇ `ਚ ਉਸ ਦੇ ਮਾਪਿਆਂ (ਸਾਗਰ ਦੇ ਸਹੁਰੇ ਪਰਿਵਾਰ) ਨੇ ਵੀ ਸਾਥ ਦਿੱਤਾ। ਔਰਤ ਦੇ ਮਾਪਿਆਂ ਨੇ ਸਪੱਸ਼ਟ ਆਖਿਆ ਕਿ ਉਹ ਆਪਣੀ ਧੀ ਅਜਿਹੇ ਕਿਸੇ ਵਿਅਕਤੀ ਨਾਲ ਨਹੀਂ ਭੇਜਣਗੇ, ਜਿਸ ਨੇ ਉਸ ਨੂੰ ਉਦੋਂ ਛੱਡ ਦਿੱਤਾ ਸੀ, ਜਦੋਂ ਉਸ ਨੂੰ ਕਿਸੇ ਸਹਾਰੇ ਦੀ ਜ਼ਰੂਰਤ ਸੀ।


ਉਸ ਤੋਂ ਬਾਅਦ ਸਾਗਰ ਨੇ ਆਪਣੀ ਪਤਨੀ ਨੂੰ ਘਰ ਲਿਆਉਣ ਦੇ ਬਹੁਤ ਜਤਨ ਕੀਤੇ ਪਰ ਹਰ ਵਾਰ ਨਾਕਾਮ ਹੀ ਰਿਹਾ। ਇਸ ਦੌਰਾਨ 15 ਕੁ ਦਿਨ ਪਹਿਲਾਂ ਉਸ ਦੀ ਆਪਣੇ ਮਾਮੇ-ਸਹੁਰੇ ਧਰਮਿੰਦਰ ਨਾਲ ਲੜਾਈ ਵੀ ਹੋ ਗਈ ਸੀ।


ਪੁਲਿਸ ਦੇ ਵਧੀਕ ਕਮਿਸ਼ਨਰ ਜਗਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਧਾਰਮਿਕ ਸਥਾਨ ਨੇੜੇ ਇੱਕ ਧਾਰਮਿਕ ਤਿਉਹਾਰ ਦਾ ਜਸ਼ਨ ਮਨਾਇਆ ਜਾ ਰਿਹਾ ਸੀ ਕਿ ਸਾਗਰ ਆਪਣੇ ਕੁਝ ਸਾਥੀਆਂ ਨਾਲ ਉੱਥੇ ਪੁੱਜ ਗਿਆ। ਉੱਥੇ ਧਰਮਿੰਦਰ ਤੇ ਉਨ੍ਹਾਂ ਦੇ ਸਾਥੀ ਪਹਿਲਾਂ ਤੋਂ ਹੀ ਮੌਜੂਦ ਸਨ। ਸਾਗਰ ਉਨ੍ਹਾਂ ਨਾਲ ਜਾ ਕੇ ਝਗੜ ਪਿਆ ਤੇ ਆਪਣੀ ਪਤਨੀ ਨੂੰ ਨਾਲ ਲਿਜਾਣ ਦੀ ਜਿ਼ੱਦ ਕਰਨ ਲੱਗਾ।


‘ਤਦ ਸਾਗਰ ਤੇ ਉਸ ਦੇ ਸਾਥੀਆਂ ਨੇ ਧਰਮਿੰਦਰ ਤੇ ਉਨ੍ਹਾਂ ਦੇ ਜਾਣਕਾਰਾਂ `ਤੇ ਗੋਲੀਆਂ ਚਲਾ ਦਿੱਤੀਆਂ। ਜਿਸ ਕਾਰਨ ਧਰਮਿੰਦਰ, ਗੋਲੀ ਤੇ ਗੌਰਵ ਸ਼ਰਮਾ ਜ਼ਖ਼ਮੀ ਹੋ ਗਏ। ਗੋਲੂ ਦੀ ਹਾਲਤ ਕੁਝ ਗੰਭੀਰ ਦੱਸੀ ਜਾਂਦੀ ਹੈ। ਸਾਗਰ ਤੇ ਉਸ ਦੇ ਕੁਝ ਅਣਪਛਾਤੇ ਦੋਸਤਾਂ ਖਿਲਾਫ਼ ਕੇਸ ਦਰਜ ਕਰ ਲਿਆ ਾਹਹੈ।`


ਗੋਲੀਆਂ ਚਲਾਉਣ ਤੋਂ ਬਾਅਦ ਹਮਲਾਵਰ ਘਟਨਾ ਸਥਾਨ ਤੋਂ ਫ਼ਰਾਰ ਹੋ ਗਏ। ਪੁਲਿਸ ਦੀਆਂ ਟੀਮਾਂ ਉਨ੍ਹਾਂ ਦੀ ਭਾਲ਼ ਕਰ ਰਹੀਆਂ ਹਨ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:wife refused to return home husband fired 3 injured