ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਕਾਂਗਰਸ ਦਾ ਪ੍ਰਧਾਨ ਮੰਤਰੀ ਬਣੇ, ਇਸ ਲਈ ਆਪਸੀ ਸਹਿਮਤੀ ਕਾਇਮ ਕਰਾਂਗੇ: ਆਜ਼ਾਦ

ਕਾਂਗਰਸ ਦਾ ਪ੍ਰਧਾਨ ਮੰਤਰੀ ਬਣੇ, ਇਸ ਲਈ ਆਪਸੀ ਸਹਿਮਤੀ ਕਾਇਮ ਕਰਾਂਗੇ: ਆਜ਼ਾਦ

ਰਾਜ ਸਭਾ ’ਚ ਵਿਰੋਧੀ ਧਿਰ ਦੇ ਆਗੂ ਗ਼ੁਲਾਮ ਨਬੀ ਆਜ਼ਾਦ ਨੇ ਕਿਹਾ ਹੈ ਕਿ ਕਾਂਗਰਸ ਸਾਰੀਆਂ ਖੇਤਰੀ ਪਾਰਟੀਆਂ ਨੂੰ ਇਹ ਮਨਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੇਗੀ ਕਿ ਉਹ ਉਨ੍ਹਾਂ ਦੇ ਪਾਰਟੀ ਆਗੂ (ਰਾਹੁਲ ਗਾਂਧੀ) ਨੂੰ ਅਗਲੇ ਪ੍ਰਧਾਨ ਮੰਤਰੀ ਦੇ ਉਮੀਦਵਾਰ ਵਜੋਂ ਪ੍ਰਵਾਨ ਕਰ ਲੈਣ। ਚੇਤੇ ਰਹੇ ਕਿ ਹਾਲੇ ਸਿਰਫ਼ ਇੱਕ ਦਿਨ ਪਹਿਲਾਂ ਹੀ ਉਨ੍ਹਾਂ ਦਾਅਵਾ ਕੀਤਾ ਸੀ ਕਿ ਉਹ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਦਬਾਅ ਨਹੀਂ ਪਾਵੇਗੀ।

 

 

ਮਾਲੇਰਕੋਟਲਾ ’ਚ ਇੱਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਗ਼ੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਉਨ੍ਹਾਂ ਦਾ ਬਿਆਨ ਅਸਲ ਵਿੱਚ ਕੁਝ ਗ਼ਲਤ ਤਰੀਕੇ ਪੇਸ਼ ਕੀਤਾ ਗਿਆ ਸੀ। ‘ਜੇ ਕੋਈ ਆਮ ਸਹਿਮਤੀ ਨਾ ਬਣੀ, ਤਾਂ ਅਸੀਂ ਕਿਸੇ ਖੇਤਰੀ ਆਗੂ ਨੂੰ ਪ੍ਰਧਾਨ ਮੰਤਰੀ ਵਜੋਂ ਪ੍ਰਵਾਨ ਕਰਨ ਤੋਂ ਝਿਜਕਾਂਗੇ ਨਹੀਂ। ਕਾਂਗਰਸ ਤੇ ਖੇਤਰੀ ਪਾਰਟੀਆਂ ਦਾ ਮੁੱਖ ਨਿਸ਼ਾਨਾ ਸਿਰਫ਼ ਨਰਿੰਦਰ ਮੋਦੀ ਨੂੰ ਦੂਜੀ ਵਾਰ ਸੱਤਾ ’ਚ ਆਉਣ ਤੋਂ ਰੋਕਣਾ ਹੈ।’
 

 

ਸ੍ਰੀ ਆਜ਼ਾਦ ਨਾਲ ਇਸ ਮੌਕੇ ਪੰਜਾਬ ਦੇ ਉੱਚ–ਸਿੱਖਿਆ ਮੰਤਰੀ ਰਜ਼ੀਆ ਸੁਲਤਾਨਾ ਤੇ ਪਾਰਟੀ ਦੇ ਸੰਗਰੂਰ ਤੋਂ ਉਮੀਦਵਾਰ ਕੇਵਲ ਸਿੰਘ ਢਿਲੋਂ ਵੀ ਮੌਜੂਦ ਸਨ।

 

 

ਸ੍ਰੀ ਆਜ਼ਾਦ ਨੇ ਇਸ ਤੋਂ ਪਹਿਲਾਂ ਮਰਕਜ਼ ਤਬਲੀਗ਼ੀ ਮਦਨੀ ਮਸਜਿਦ ’ਚ ਜੁੰਮੇ ਦੀ ਨਮਾਜ਼ ਅਤਾ ਕੀਤੀ ਤੇ ਫਿਰ ਜਮਾਤ–ਏ–ਇਸਲਾਮੀ ਹਿੰਦ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਕਾਂਗਰਸ ਦੇ ਉਮੀਦਵਾਰ ਨੂੰ ਹਮਾਇਤ ਦਾ ਭਰੋਸਾ ਦਿਵਾਇਆ।

 

 

ਸ੍ਰੀ ਆਜ਼ਾਦ ਨੇ ਕਿਹਾ ਕਿ ਕਾਂਗਰਸ ਪਾਰਟੀ ਐਤਕੀਂ ਮਜ਼ਬੂਤ ਸਥਿਤੀ ਵਿੱਚ ਹੈ ਤੇ ਘੱਟੋ–ਘੱਟ 273 ਸੀਟਾਂ ਹਾਸਲ ਕਰ ਲਵੇਗੀ। ‘ਜੇ ਸਾਨੂੰ ਘੱਟ ਸੀਟਾਂ ਮਿਲਦੀਆਂ ਹਨ ਤੇ ਅਸੀਂ ਆਮ ਸਹਿਮਤੀ ਕਾਇਮ ਕਰ ਲੈਂਦੇ ਹਾਂ, ਤਾਂ ਰਾਹੁਲ ਗਾਂਧੀ ਅਗਲੇ ਪ੍ਰਧਾਨ ਮੰਤਰੀ ਹੋਣਗੇ।’

 

 

ਸ੍ਰੀ ਆਜ਼ਾਦ ਨੇ ਕਿਹਾ ਕਿ ਸਾਨੂੰ ਇੱਕ ਅਜਿਹੀ ਸਰਕਾਰ ਦੀ ਜ਼ਰੂਰਤ ਹੈ, ਜੋ ਪੰਜ ਸਾਲਾਂ ਲਈ ਕੰਮ ਕਰ ਸਕੇ ਤੇ ਆਮ ਜਨਤਾ ਨੂੰ ਰੁਜ਼ਗਾਰ ਮੁਹੱਈਆ ਕਰਵਾ ਸਕੇ, ਉਦਯੋਗ ਕਾਇਮ ਕਰੇ ਤੇ ਔਰਤਾਂ ਲਈ ਸੁਰੱਖਿਅਤ ਮਾਹੌਲ ਯਕੀਨੀ ਬਣਾਵੇ। ਵੱਡੀ ਪਾਰਟੀ ਹੀ ਗੱਠਜੋੜ ਦੀ ਅਗਵਾਈ ਕਰੇਗੀ।

 

 

ਸ੍ਰੀ ਮੋਦੀ ਨੇ ਕਿਹਾ ਕਿ ਮੋਦੀ ਸਰਕਾਰ ਸਾਰੇ ਮੋਰਚਿਆਂ ਉੱਤੇ ਨਾਕਾਮ ਰਹੀ ਹੈ। ਇਹ ਸਰਕਾਰ ਕਿਸਾਨ–ਵਿਰੋਧੀ, ਮਜ਼ਦੂਰ–ਵਿਰੋਧੀ ਤੇ ਮਹਿਲਾ–ਵਿਰੋਧੀ ਹੈ। ਭਾਜਪਾ ਦਾ ਪੱਛਮੀ ਬੰਗਾਲ, ਉੱਤਰ–ਪੂਰਬ ਤੇ ਜੰਮੂ–ਕਸ਼ਮੀਰ ਵਿੱਚ ਕੋਈ ਆਧਾਰ ਨਹੀਂ ਹੈ ਪਰ ਉਸ ਨੇ ਇਨ੍ਹਾਂ ਸੂਬਿਆਂ ਵਿੱਚ ਜ਼ਬਰਦਸਤੀ ਸਰਕਾਰਾਂ ਬਣਾਉਣ ਦੇ ਜਤਨ ਕੀਤੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Will build consensus on Cong s PM candidate clarifies Ghulam Nabi Azad