ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਿਰਫ਼ ਲੁਧਿਆਣਾ ਤੋਂ ਹੀ ਸੰਸਦੀ ਚੋਣ ਲੜਾਂਗਾ: ਰਵਨੀਤ ਸਿੰਘ ਬਿੱਟੂ

ਸਿਰਫ਼ ਲੁਧਿਆਣਾ ਤੋਂ ਹੀ ਸੰਸਦੀ ਚੋਣ ਲੜਾਂਗਾ: ਰਵਨੀਤ ਸਿੰਘ ਬਿੱਟੂ

ਇਸ ਵਾਰ ਸ੍ਰੀ ਰਵਨੀਤ ਸਿੰਘ ਬਿੱਟੂ ਭਾਵੇਂ ਇੱਕ ਵਾਰ ਫਿਰ ਲੁਧਿਆਣਾ ਲੋਕ ਸਭਾ ਹਲਕੇ ਤੋਂ ਹੀ ਕਾਂਗਰਸ ਦੀ ਟਿਕਟ ਚਾਹ ਰਹੇ ਹਨ ਪਰ ਆਲੋਚਕਾਂ ਵੱਲੋਂ ਆਖਿਆ ਜਾ ਰਿਹਾ ਹੈ ਕਿ ਇਸ ਮਹਾਂਨਗਰ ’ਚ ਪ੍ਰਦੂਸ਼ਣ ਦੀ ਚਿਰੋਕਣੀ ਸਮੱਸਿਆ ਨੂੰ ਸ੍ਰੀ ਬਿੱਟੂ ਹੱਲ ਨਹੀਂ ਕਰ ਸਕੇ।

 

 

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ੍ਰੀ ਬੇਅੰਤ ਸਿੰਘ ਦੇ ਦੇ ਪੋਤਰੇ ਰਵਨੀਤ ਸਿੰਘ ਬਿੱਟੂ ਨੂੰ ਪੂਰਾ ਭਰੋਸਾ ਹੈ ਕਿ ਲੁਧਿਆਣਾ ਲੋਕ ਸਭਾ ਹਲਕੇ ਤੋਂ ਉਨ੍ਹਾਂ ਨੂੰ ਹੀ ਟਿਕਟ ਮਿਲੇਗੀ। ਉਹ ਸਾਲ 2009 ਦੌਰਾਨ ਆਨੰਦਪੁਰ ਸਾਹਿਬ ਤੋਂ ਐੱਮਪੀ ਸਨ ਤੇ ਬਾਅਦ ਵਿੱਚ 2014 ਦੌਰਾਨ ਉਹ ਲੁਧਿਆਣਾ ਸ਼ਿਫ਼ਟ ਕਰ ਗਏ ਸਨ; ਕਿਉ਼ਕਿ ਤਦ ਕਾਂਗਰਸੀ ਆਗੂ ਸ੍ਰੀ ਮਨੀਸ਼ ਤਿਵਾੜੀ ਨੇ ਸਿਹਤ ਕਾਰਨਾਂ ਕਰ ਕੇ ਲੁਧਿਆਣਾ ਤੋਂ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਸੀ। ਸਾਲ 2014 'ਚ ਸ੍ਰੀ ਬਿੱਟੂ ਨੇ ਆਮ ਆਦਮੀ ਪਾਰਟੀ ਦੇ ਸ੍ਰੀ ਐੱਚਐੱਸ ਫੂਲਕਾ ਨੂੰ ਹਰਾਇਆ ਸੀ।

 

 

ਸ੍ਰੀ ਬਿੱਟੂ ਦਾ ਕਹਿਣਾ ਹੈ ਕਿ ਪਿਛਲੀ ਵਾਰ ਜਦੋਂ ਲੁਧਿਆਣਾ ’ਚ ਯੋਗ ਉਮੀਦਵਾਰ ਲੱਭਿਆ ਜਾ ਰਿਹਾ ਸੀ, ਤਦ ਉਨ੍ਹਾਂ ਨੇ ਹੀ ਔਖੇ ਵੇਲੇ ਪਾਰਟੀ ਨੂੰ ਬਚਾਇਆ ਸੀ। ਉਨ੍ਹਾਂ ਕਿਹਾ ਕਿ ਉਹ ਇਸ ਵਾਰ ਸਿਰਫ਼ ਤੇ ਸਿਰਫ਼ ਲੁਧਿਆਣਾ ਤੋਂ ਹੀ ਚੋਣ ਲੜਨਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:will contest only from Ludhiana Ravneet Bittu