ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੌਕਡਾਊਨ ਖੋਲ੍ਹਣ ਦਾ ਫ਼ੈਸਲਾ ਮਾਹਰ ਕਮੇਟੀ ਦੀ ਸਲਾਹ ਅਤੇ ਜ਼ਮੀਨੀ ਸਥਿਤੀ 'ਤੇ ਨਿਰਭਰ: ਕੈਪਟਨ 

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਲੌਕਡਾਊਨ ਖੋਲ੍ਹਣ ਦਾ ਫ਼ੈਸਲਾ ਸੂਬੇ ਨੂੰ ਇਸ ਸਥਿਤੀ 'ਚੋਂ ਬਾਹਰ ਕੱਢਣ ਲਈ ਰਣਨੀਤੀ ਘੜਨ ਵਾਸਤੇ ਬਣਾਈ ਮਾਹਰ ਕਮੇਟੀ ਦੀ ਸਲਾਹ ਦੇ ਨਾਲ ਹੀ ਕਰਨਗੇ। ਉੱਘੇ ਉਦਯੋਗਪਤੀਆਂ, ਮਾਹਰ ਅਰਥ ਸਾਸ਼ਤਰੀਆਂ ਅਤੇ ਵੱਖ-ਵੱਖ ਦੇਸ਼ਾਂ ਦੇ ਰਾਜਦੂਤਾਂ ਨਾਲ ਵੈਬ ਉੱਤੇ ਵਿਚਾਰ ਚਰਚਾ (ਵੈਬੀਨਾਰ) ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਲੌਕਡਾਊਨ/ਕਰਫਿਊ ਨੂੰ ਖੋਲ੍ਹਣ ਦਾ ਫ਼ੈਸਲਾ 20 ਮੈਂਬਰੀ ਮਾਹਰ ਕਮੇਟੀ ਦੀਆਂ ਸਿਫਾਰਸ਼ਾਂ ਉੱਤੇ ਆਧਾਰਤ ਹੋਵੇਗੀ। ਉਨ੍ਹਾਂ ਕਿਹਾ ਕਿ ਸੰਭਾਵਨਾ ਹੈ ਕਿ ਇਹ ਕਮੇਟੀ ਸ਼ਨਿੱਚਰਵਾਰ ਨੂੰ ਆਪਣੀ ਰਿਪੋਰਟ ਸੌਂਪ ਦੇਵੇਗੀ।


ਪੰਜਾਬੀਆਂ ਦੀਆਂ ਜਾਨਾਂ ਬਚਾਉਣ ਦੀ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ 'ਮੇਰੇ ਪੰਜਾਬੀਆਂ ਦੀ ਜਾਨ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਫੈਕਟਰੀਆਂ ਮੁੜ ਸ਼ੁਰੂ ਕੀਤੀਆਂ ਜਾ ਸਕਦੀਆਂ ਹਨ ਪਰ ਅਸੀਂ ਲੋਕਾਂ ਨੂੰ ਨਹੀਂ ਵਾਪਸ ਨਹੀਂ ਲਿਆ ਸਕਦੇ।


ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਜੇ ਮਾਹਰ ਕਮੇਟੀ ਜਿਸ ਵਿੱਚ ਮੈਡੀਕਲ ਮਾਹਰ ਤੇ ਡਾਕਟਰ ਵੀ ਸ਼ਾਮਲ ਹਨ, ਅੰਸ਼ਿਕ ਰੂਪ ਜਾਂ ਪੂਰਾ ਖੋਲ੍ਹਣ ਦੀ ਸਿਫਾਰਸ਼ ਕਰਨਗੇ ਤਾਂ ਅਸੀ ਅਜਿਹਾ ਹੀ ਕਰਾਂਗੇ। 

 

ਉਨ੍ਹਾਂ ਐਲਾਨ ਕੀਤਾ ਕਿ ਮੈਂ ਉਨ੍ਹਾਂ ਦੀ ਸਲਾਹ ਦੇ ਨਾਲ ਜਾਵਾਂਗਾ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਲੋਕਾਂ ਦੀ ਸਿਹਤ ਉਨ੍ਹਾਂ ਦੀ ਸਭ ਤੋਂ ਵੱਡੀ ਤਰਜੀਹ ਹੈ ਹਾਲਾਂਕਿ ਸੂਬਾ ਸਰਕਾਰ ਇਸ ਗੱਲ ਤੋਂ ਜਾਣੂ ਹੈ ਕਿ ਲੌਕਡਾਊਨ ਨੂੰ ਅਣਮਿੱਥੇ ਸਮੇਂ ਲਈ ਨਹੀਂ ਰੱਖਿਆ ਜਾ ਸਕਦਾ।


ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨੇ ਪਿਛਲੇ 40 ਦਿਨਾਂ ਵਿੱਚ ਕੋਵਿਡ ਦੀਆਂ ਤਿੰਨ ਸਿਖਰਾਂ ਦੇਖੀਆਂ ਹਨ। ਉਨ੍ਹਾਂ ਕਿਹਾ ਕਿ ਸ਼ਾਇਦ ਇਹ ਸੰਭਵ ਨਹੀਂ ਹੈ ਕਿ ਮੁਕੰਮਲ ਲੌਕਡਾਊਨ ਨੂੰ ਕੁਝ ਹੋਰ ਸਮੇਂ ਲਈ ਹਟਾ ਲਿਆ ਜਾਵੇ ਪਰ ਫੇਰ ਵੀ ਸੂਬਾ ਸਰਕਾਰ ਮਾਹਰ ਕਮੇਟੀ ਦੀਆਂ ਸਿਫਾਰਸ਼ਾਂ ਅਤੇ ਜ਼ਮੀਨੀ ਹਕੀਕਤਾਂ ਦੇਖ ਕੇ ਪੜਤਾਲ ਕਰੇਗੀ। 

 

ਪੰਜਾਬ ਵਿੱਚ 22 ਜ਼ਿਲ੍ਹਿਆਂ ਵਿੱਚੋਂ 5 ਜ਼ਿਲ੍ਹੇ ਗਰੀਨ ਜ਼ੋਨ ਵਿੱਚ ਹਨ। ਪ੍ਰਧਾਨ ਮੰਤਰੀ ਨੇ ਵੀ ਸੋਮਵਾਰ ਨੂੰ ਵੀਡਿਓ ਕਾਨਫਰੰਸਿੰਗ ਰਾਹੀਂ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਲੌਕਡਾਊਨ ਖੋਲ੍ਹਣ ਦੇ ਮੁੱਦੇ ਬਾਰੇ ਵਿਚਾਰ ਵਟਾਂਦਰਾ ਕਰਨਾ ਹੈ।

 

ਵੈਬੀਨਾਰ ਦੌਰਾਨ ਮੁੱਖ ਮੰਤਰੀ ਨੇ ਇਤਾਲਵੀ ਰਾਜੂਦਤ ਵਿਨਸੈਂਜੋ ਡੀ ਲੂਕਾ ਨਾਲ ਉਨ੍ਹਾਂ ਦੇ ਮੁਲਕ ਵਿੱਚ ਕੋਵਿਡ ਦੀ ਮਹਾਮਾਰੀ ਕਾਰਨ ਵੱਡੀ ਗਿਣਤੀ ਵਿੱਚ ਮੌਤਾਂ ਹੋ ਜਾਣ 'ਤੇ ਦੁੱਖ ਸਾਂਝਾ ਵੀ ਕੀਤਾ। ਰਾਜਦੂਤ ਨੇ ਵੀ ਕਰੋਨਾਵਾਇਰਸ ਵਿਰੁੱਧ ਲੜਾਈ ਵਿੱਚ ਪੰਜਾਬ ਦੇ ਲੋਕਾਂ ਨਾਲ ਇਕਮੁੱਠਤਾ ਦਾ ਪ੍ਰਗਟਾਵਾ ਕੀਤਾ।

 

ਰਾਜਦੂਤ ਨੇ ਇਹ ਦੱਸਦਿਆਂ ਦੁਨੀਆ ਦੇ ਸਭ ਤੋਂ ਵੱਧ ਪ੍ਰਭਾਵਿਤ ਮੁਲਕਾਂ ਵਿੱਚ ਸ਼ਾਮਲ ਇਟਲੀ ਵਿੱਚ ਇਕ ਲੱਖ ਪੰਜਾਬੀ ਰਹਿ ਰਹੇ ਹਨ, ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਇਤਾਲਵੀ ਕੰਪਨੀਆਂ ਵੱਲੋਂ ਸੂਬੇ ਵਿੱਚ ਨਿਵੇਸ਼ ਲਈ ਖਾਸ ਤੌਰ 'ਤੇ ਫੂਡ ਪ੍ਰੋਸੈਸਿੰਗ ਅਤੇ ਖੇਤੀ ਮਸ਼ੀਨਰੀ ਦੇ ਨਿਰਮਾਣ ਲਈ ਨਿਵੇਸ਼ ਕਰਨ ਦੀਆਂ ਸੰਭਾਵਨਾਵਾਂ ਤਲਾਸ਼ੀਆਂ ਜਾਣ। ਇਸ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਨਿਵੇਸ਼ ਪੰਜਾਬ ਨੂੰ ਇਸ ਬਾਰੇ ਇਤਾਲਵੀ ਟੀਮ ਨਾਲ ਵਿਚਾਰ-ਵਟਾਂਦਰਾ ਕਰਕੇ ਉਨ੍ਹਾਂ ਲਈ ਨਿਵੇਸ਼ ਦੇ ਮੌਕੇ ਲੱਭੇ ਜਾਣ ਦੇ ਹੁਕਮ ਦਿੱਤੇ।

 

ਇੱਥੋਂ ਤੱਕ ਕਿ ਡੈਨਮਾਰਕ ਦੇ ਰਾਜਦੂਤ ਫਰੈਡੀ ਸਵਾਨੇ ਨੇ ਵੀ ਪੰਜਾਬ ਵਿੱਚ ਨਿਵੇਸ਼ ਦੀਆਂ ਸੰਭਾਵਨਾਵਾਂ ਤਲਾਸ਼ਣ ਵਿੱਚ ਦਿਲਚਸਪੀ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੂੰ ਭਾਰਤ ਸਰਕਾਰ ਕੋਲ ਲੰਬਿਤ ਪਈਆਂ ਕੁਝ ਪ੍ਰਵਾਨਗੀਆਂ ਦਾ ਮੁੱਦਾ ਉਠਾਉਣ ਦੀ ਅਪੀਲ ਕੀਤੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:WILL GO BY EXPERT COMMITTEE ADVICE AND GROUND SITUATION IN DECIDING ON LOCKDOWN LIFTING SAYS CAPT AMARINDER