ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਹ ਹੈ ਸੁਖਪਾਲ ਸਿੰਘ ਖਹਿਰਾ ਦੀ ਨਵੀਂ ਪਾਰਟੀ ਦਾ ਨਾਂਅ

ਕੀ ਇਹ ਹੈ ਸੁਖਪਾਲ ਸਿੰਘ ਖਹਿਰਾ ਦੀ ਨਵੀਂ ਪਾਰਟੀ ਦਾ ਨਾਂਅ, ਰਸਮੀ ਐਲਾਨ ਕੱਲ੍ਹ

ਸੁਖਪਾਲ ਸਿੰਘ ਖਹਿਰਾ ਨੇ ਚੰਡੀਗੜ੍ਹ ਸਥਿਤ ਆਪਣੀ ਰਿਹਾਇਸ਼ਗਾਹ `ਤੇ ਪ੍ਰੈੱਸ ਕਾਨਫ਼ਰੰਸ ਕਰਕੇ ਐਲਾਨ ਕੀਤਾ ਕਿ ਉਨ੍ਹਾਂ ਨੇ ਆਪਣੀ ਇੱਕ ਨਵੀਂ ਪਾਰਟੀ ਬਣਾਉਣ ਦਾ ਫ਼ੈਸਲਾ ਕੀਤਾ ਹੈ ਤੇ ਉਸ ਦਾ ਐਲਾਨ ਉਹ ਅੱਜ ਮੰਗਲਵਾਰ ਨੂੰ ਕਰਨਗੇ।


ਇਸ ਤੋਂ ਬਾਅਦ ਸਭ ਦੇ ਮਨ `ਚ ਇਹੋ ਸੁਆਲ ਉੱਠ ਰਿਹਾ ਹੈ ਕਿ ਖਹਿਰਾ ਦੀ ਨਵੀਂ ਪਾਰਟੀ ਦਾ ਨਾਂਅ ਕੀ ਹੋਵੇਗਾ? ਕੁਝ ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਸ੍ਰੀ ਖਹਿਰਾ ਦੀ ਨਵੀਂ ਪਾਰਟੀ ਦਾ ਨਾਂਅ - ਪੰਜਾਬੀ ਏਕਤਾ ਪਾਰਟੀ - ਹੋ ਸਕਦਾ ਹੈ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

https://www.facebook.com/hindustantimespunjabi/


ਇਸ ਦੌਰਾਨ ਲੋਕ ਇਨਸਾਫ਼ ਪਾਰਟੀ ਦੇ ਆਗੂ ਸਿਮਰਜੀਤ ਸਿੰਘ ਬੈਂਸ ਨੇ ਸ੍ਰੀ ਖਹਿਰਾ ਵੱਲੋਂ ਆਮ ਆਦਮੀ ਪਾਰਟੀ ਤੋਂ ਅਸਤੀਫ਼ੇ ਦਾ ਸੁਆਗਤ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ‘ਪੰਜਾਬ ਡੈਮੋਕ੍ਰੈਟਿਕ ਅਲਾਇੰਸ` ਸਾਰੀਆਂ 13 ਲੋਕ ਸਭਾ ਸੀਟਾਂ `ਤੇ ਚੋਣ ਲੜੇਗਾ।


ਸ੍ਰੀ ਖਹਿਰਾ ਵੱਲੋਂ ਆਪਣੀ ਨਵੀਂ ਪਾਰਟੀ ਦੇ ਨਾਂਅ, ਉਸ ਦੇ ਅਹੁਦੇਦਾਰਾਂ ਦਾ ਰਸਮੀ ਐਲਾਨ ਅੱਜ ਅੱਜ ਮੰਗਲਵਾਰ ਨੂੰ ਕੀਤਾ ਜਾਵੇਗਾ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ

https://twitter.com/PunjabiHT

 

ਸਿਆਸੀ ਹਲਕਿਆਂ `ਚ ਇਹ ਵੀ ਚਰਚਾ ਹੈ ਕਿ ਜੈਤੋ ਹਲਕੇ ਤੋਂ ਵਿਧਾਇਕ ਆਪਣੀ ਆਮ ਆਦਮੀ ਪਾਰਟੀ ਛੱਡ ਕੇ ਸੁਖਪਾਲ ਖਹਿਰਾ ਦੀ ਨਵੀਂ ਪਾਰਟੀ `ਚ ਜਾ ਸਕਦੇ ਹਨ।


ਪੱਤਰਕਾਰਾਂ ਦੇ ਸੁਆਲਾਂ ਦਾ ਜੁਆਬ ਦਿੰਦਿਆਂ ਸ੍ਰੀ ਖਹਿਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਉਨ੍ਹਾਂ ਨੂੰ ਹਰ ਸੰਭਵ ਹੱਦ ਤੱਕ ਬਦਨਾਮ ਕਰ ਰਹੇ ਹਨ।


ਉਨ੍ਹਾਂ ਕਿਹਾ ਕਿ ਦਲ-ਬਦਲੀ ਵਿਰੋਧੀ ਕਾਨੂੰਨ ਸਿਆਸੀ ਪਾਰਟੀਆਂ ਵਿੱਚ ਤਾਨਾਸ਼ਾਹੀ ਨੂੰ ਹੱਲਾਸ਼ੇਰੀ ਦੇ ਰਿਹਾ ਹੈ ਅਤੇ ਲੋਕਤੰਤਰ ਦੇ ਰਾਹ `ਚ ਅੜਿੱਕੇ ਡਾਹ ਰਿਹਾ ਹੈ।


ਸ੍ਰੀ ਖਹਿਰਾ ਨੇ ਆਮ ਆਦਮੀ ਪਾਰਟੀ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਹੁਣ ਉਹ ਵਿਧਾਨ ਸਭਾ ਸਪੀਕਰ ਕੋਲ ਇੱਕ ਪਟੀਸ਼ਨ ਦਾਖ਼ਲ ਕਰ ਕੇ ਉਨ੍ਹਾਂ ਨੂੰ ਵਿਧਾਇਕ ਵਜੋਂ ਅਯੋਕ ਕਰਾਰ ਦੇ ਦੇਣ।   

 

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Will it be the name of Sukhpal Khaira s new party