ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

2022 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਨੂੰ ਪੂਰੇ ਸੂਬੇ 'ਚ ਫੈਲਾ ਦਿਆਂਗੇ : ਅਸ਼ਵਨੀ ਸ਼ਰਮਾ

ਅਸ਼ਵਨੀ ਸ਼ਰਮਾ (56) ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਬਣ ਗਏ ਹਨ। ਪਠਾਨਕੋਟ ਦੇ ਸਾਬਕਾ ਵਿਧਾਇਕ ਅਸ਼ਵਨੀ ਸ਼ਰਮਾ ਨੂੰ ਦੂਜੀ ਵਾਰ ਪੰਜਾਬ ਭਾਜਪਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇੱਕ ਬੂਥ ਪੱਧਰੀ ਵਰਕਰ ਤੋਂ ਪੰਜਾਬ ਭਾਜਪਾ ਦੇ ਮੁਖੀ ਬਣਨ ਵਾਲੇ ਅਸ਼ਵਨੀ ਸ਼ਰਮਾ ਬਣੇ ਸ਼ਾਂਤ ਅਤੇ ਗੁੱਪਚੁੱਪ ਤਰੀਕੇ ਨਾਲ ਸੂਬੇ 'ਚ ਅਹਿਮ ਭਾਜਪਾ ਨੇਤਾ ਵਜੋਂ ਉੱਭਰੇ ਹਨ।

ਆਪਣੇ ਪਹਿਲੇ ਕਾਰਜਕਾਲ 'ਚ ਅਸ਼ਵਨੀ ਸ਼ਰਮਾ ਦੀ ਅਗਵਾਈ 'ਚ ਭਾਜਪਾ ਨੇ ਪੰਜਾਬ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਉਦੋਂ ਵਿਧਾਨ ਸਭਾ ਦੀਆਂ 23 ਸੀਟਾਂ 'ਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਸਨ, ਜਿਨ੍ਹਾਂ 'ਚੋਂ 12 'ਤੇ ਜਿੱਤ ਹਾਸਿਲ ਕੀਤੀ ਸੀ। ਐਤਕੀਂ ਭਾਜਪਾ ਨੂੰ ਪੰਜਾਬ 'ਚ ਆਪਣੇ ਪੈਰਾਂ 'ਤੇ ਖੜ੍ਹਾ ਕਰਨ ਲਈ ਪਾਰਟੀ ਲੀਡਰਸ਼ਿੱਪ ਨੇ ਅਸ਼ਵਨੀ ਸ਼ਰਮਾ ਨੂੰ ਪ੍ਰਧਾਨ ਥਾਪ ਕੇ ਦਾਅ ਖੇਡਿਆ ਹੈ। ਪਾਰਟੀ ਦੀ ਪੰਜਾਬ 'ਚ ਅਗਲੀ ਰਣਨੀਤੀ ਬਾਰੇ ਹਿੰਦੋਸਤਾਨ ਟਾਈਮਜ਼ ਦੇ ਪੱਤਰਕਾਰ ਰਵਿੰਦਰ ਵਾਸੂਦੇਵਾ ਨੇ ਅਸ਼ਵਨੀ ਸ਼ਰਮਾ ਨਾਲ ਵਿਸ਼ੇਸ਼ ਗੱਲਬਾਤ ਕੀਤੀ।

 

 

ਸਵਾਲ : ਪਾਰਟੀ ਪ੍ਰਧਾਨ ਵਜੋਂ ਦੂਜੇ ਕਾਰਜਕਾਲ 'ਚ ਤੁਹਾਡੀ ਕੀ ਤਰਜ਼ੀਹ ਹੋਵੇਗੀ?
ਜਵਾਬ : ਸਾਲ 2022 'ਚ ਪੰਜਾਬ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ ਅਤੇ ਮੇਰੀ ਪਹਿਲੀ ਤਰਜ਼ੀਹ ਪਾਰਟੀ ਦੇ ਅਧਾਰ ਨੂੰ ਮਜ਼ਬੂਤ ਬਣਾਉਣਾ ਹੈ। ਇਸ ਨੂੰ ਸੂਬੇ ਦੇ ਹਰ ਬੂਥ, ਹਰ ਕੋਨੇ-ਕੋਨੇ 'ਚ ਪਹੁੰਚਾਇਆ ਜਾਵੇਗਾ। ਮੈਂ ਚਾਹੁੰਦਾ ਹਾਂ ਕਿ ਭਾਜਪਾ ਪੰਜਾਬ ਦੇ ਲੋਕਾਂ ਦੀ ਆਵਾਜ਼ ਬਣੇ, ਕਿਉਂਕਿ ਮੌਜੂਦਾ ਸਰਕਾਰ ਦੀਆਂ ਨੀਤੀਆਂ ਨੇ ਲੋਕਾਂ ਨੂੰ ਬਰਬਾਦ ਕਰ ਦਿੱਤਾ ਹੈ। ਭਾਜਪਾ ਸੂਬੇ ਦੇ ਹਰੇਕ ਤਬਕੇ ਤਕ ਆਪਣੀ ਪਹੁੰਚ ਬਣਾਏਗੀ।

 

 

ਸਵਾਲ : ਜਿਵੇਂ ਹਰਿਆਣਾ 'ਚ ਵੀ ਹੋਇਆ ਅਤੇ ਹੁਣ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ 'ਚ ਵੀ ਇਕੱਠੇ ਨਹੀਂ ਵਿਖਾਈ ਦਿੱਤੀਆਂ... ਕਿਉਂ?
ਜਵਾਬ :
ਕਾਰਨ ਵੱਖਰੇ ਹਨ। ਦਿੱਲੀ ਚੋਣਾਂ ਲਈ ਮੈਨੂੰ ਪਤਾ ਨਹੀਂ ਹੈ ਕਿ ਗੱਠਜੋੜ ਦੇ ਸੀਨੀਅਰ ਆਗੂਆਂ ਵਿਚਕਾਰ ਕੀ ਗੱਲਬਾਤ ਹੋਈ ਹੈ। ਜਿੱਥੋਂ ਤਕ ਪੰਜਾਬ 'ਚ ਸਾਡੇ ਗੱਠਜੋੜ ਦੀ ਗੱਲ ਹੈ, ਇਹ ਬਹੁਤ ਮਜ਼ਬੂਤ ਹੈ। ਅਕਾਲੀ ਦਲ ਕੇਂਦਰ ਦੀ ਐਨਡੀਏ ਸਰਕਾਰ ਦਾ ਅਟੁੱਟ ਹਿੱਸਾ ਹੈ।

 

 

ਸਵਾਲ : ਪੰਜਾਬ 'ਚ ਕਈ ਤਰ੍ਹਾਂ ਦੀਆਂ ਆਵਾਜ਼ਾਂ ਉੱਠ ਰਹੀਆਂ ਹਨ ਕਿ ਭਾਜਪਾ ਨੂੰ ਇਕੱਲੇ ਚੋਣ ਲੜਨੀ ਚਾਹੀਦੀ ਹੈ... ਇਸ ਬਾਰੇ ਕੀ ਕਹੋਗੇ।
ਜਵਾਬ :
ਪਾਰਟੀ ਦੇ ਹਰੇਕ ਵਰਕਰ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਹੈ। ਹਰੇਕ ਸਿਆਸੀ ਪਾਰਟੀ ਆਪਣੇ ਆਧਾਰ ਨੂੰ ਫੈਲਾਉਣਾ ਚਾਹੁੰਦੀ ਹੈ। ਜੇ ਭਾਜਪਾ ਵਰਕਰ ਅਜਿਹੀ ਮੰਗ ਕਰ ਰਹੇ ਹਨ ਤਾਂ ਇਸ 'ਚ ਕੋਈ ਗਲਤ ਗੱਲ ਨਹੀਂ ਹੈ। ਸੀਟਾਂ ਦੀ ਵੰਡ ਬਾਰੇ ਫੈਸਲਾ ਪਾਰਟੀ ਹਾਈਕਮਾਨ ਨੇ ਕਰਨਾ ਹੈ। ਮੈਂ ਉਨ੍ਹਾਂ ਮੁੱਦਿਆਂ' 'ਤੇ ਬਿਆਨ ਦੇਣ 'ਚ ਵਿਸ਼ਵਾਸ ਨਹੀਂ ਕਰਦਾ, ਜਿਨ੍ਹਾਂ ਬਾਰੇ ਮੈਂ ਘੱਟ ਜਾਣਦਾ ਹਾਂ।

 

 

ਸਵਾਲ : CAA ਬਾਰੇ ਤੁਹਾਡਾ ਕੀ ਕਹਿਣਾ ਹੈ? ਜਦਕਿ ਅਕਾਲੀ ਦਲ ਇਸ 'ਚ ਮੁਸਲਮਾਨਾਂ ਨੂੰ ਸ਼ਾਮਿਲ ਕਰਨਾ ਚਾਹੁੰਦਾ ਹੈ।
ਜਵਾਬ : ਕਿਸੇ ਅਜਿਹੇ ਦੇਸ਼ ਦਾ ਨਾਂ ਦੱਸੋ, ਜਿੱਥੇ ਸੀਏਏ ਰਾਹੀਂ ਮੁਸਲਮਾਨਾਂ ਜਾਂ ਘੱਟਗਿਣਤੀਆਂ ਨੂੰ ਸਤਾਇਆ ਗਿਆ ਹੋਵੇ। ਬੇਲੋੜਾ ਸ਼ੋਰ-ਸ਼ਰਾਬਾ ਕਰਨ ਤੋਂ ਪਹਿਲਾਂ ਸਾਨੂੰ ਮੁੱਦੇ ਨੂੰ ਪੂਰੀ ਤਰ੍ਹਾਂ ਸਮਝਣ ਦੀ ਜ਼ਰੂਰਤ ਹੈ। ਸਾਲ 1947 'ਚ ਪਾਕਿਸਤਾਨ ਵਿੱਚ ਹਿੰਦੂ-ਸਿੱਖ 23% ਸਨ ਅਤੇ ਹੁਣ ਉਹ ਸਿਰਫ 3% ਹਨ। ਜਦੋਂਕਿ ਭਾਰਤ 'ਚ ਮੁਸਲਮਾਨ 9% ਤੋਂ 14% ਹੋ ਗਏ ਹਨ। ਹਿੰਦੂ-ਸਿੱਖ ਕਿੱਥੇ ਗਏ? ਇਸ ਬਾਰੇ ਕੋਈ ਵੀ ਪਾਕਿਸਤਾਨ ਤੋਂ ਨਹੀਂ ਪੁੱਛ ਰਿਹਾ। ਮੈਂ ਅਕਾਲੀ ਦਲ ਦੇ ਸਟੈਂਡ 'ਤੇ ਟਿੱਪਣੀ ਨਹੀਂ ਕਰਨਾ ਚਾਹੁੰਦਾ। ਤੁਸੀਂ ਕੋਸ਼ਿਸ਼ ਕਰ ਸਕਦੇ ਹੋ ਪਰ ਮੈਂ ਕਿਸੇ ਦੇ ਵਿਰੁੱਧ ਕੁਝ ਨਹੀਂ ਕਹਿਣ ਵਾਲਾ। (ਹੱਸਦੇ ਹੋਏ)

 

 

ਸਵਾਲ : ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ਪਾਰਟੀ 'ਚੋਂ ਬਜ਼ੁਰਗ ਆਗੂਆਂ ਦੀ ਲਾਂਭੇ ਕਰ ਰਹੇ ਹਨ। ਤੁਸੀਂ ਇਸ ਨੂੰ ਕਿਵੇਂ ਵੇਖਦੇ ਹੋ?
ਜਵਾਬ :
ਇਹ ਉਨ੍ਹਾਂ ਦਾ ਅੰਦਰੂਨੀ ਮਾਮਲਾ ਹੈ। ਸੂਬਾ ਭਾਜਪਾ ਪ੍ਰਧਾਨ ਹੋਣ ਦੇ ਨਾਤੇ ਮੈਂ ਹੋਰ ਪਾਰਟੀਆਂ 'ਤੇ ਟਿੱਪਣੀ ਨਹੀਂ ਕਰ ਸਕਦਾ। ਇਸ ਦਾ ਜਵਾਬ ਸਿਰਫ ਅਕਾਲੀ ਆਗੂ ਹੀ ਦੇ ਸਕਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Will make party relevant across state ahead of 2022 assembly polls Ashwani Sharma