ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਜ਼ਿੰਦਗੀ ਦੇ ਆਖ਼ਰੀ ਸਾਲਾਂ ’ਚ ਪੰਥਕ ਏਜੰਡਾ ਨਹੀਂ ਛੱਡਾਂਗਾ: ਸਿਮਰਨਜੀਤ ਸਿੰਘ ਮਾਨ

ਸਿਮਰਨਜੀਤ ਸਿੰਘ ਮਾਨ ਸੰਗਰੂਰ 'ਚ ਪ੍ਰੈੱਸ ਕਾਨਫ਼ਰੰਸ ਦੌਰਾਨ

ਸੰਗਰੂਰ ਤੋਂ ਸਾਬਕਾ ਐੱਮਪੀ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਹੈ ਕਿ ਉਹ ਉਨ੍ਹਾਂ ਵਿਕਾਸ ਕਾਰਜਾਂ ਦੇ ਹਵਾਲੇ ਨਾਲ ਵੋਟਾਂ ਮੰਗਣਗੇ, ਜੋ ਉਨ੍ਹਾਂ ਇੱਕ ਐੱਮਪੀ ਵਜੋਂ ਪਹਿਲਾਂ ਕੀਤੇ ਸਨ ਪਰ ਨਾਲ ਹੀ ਉਨ੍ਹਾਂ ਕਿਹਾ ਕਿ ਹੁਣ ਉਹ ਆਪਣੀ ਜ਼ਿੰਦਗੀ ਦੇ ਆਖ਼ਰੀ ਸਾਲਾਂ ਦੌਰਾਨ ਪੰਥਕ ਏਜੰਡਾ ਨਹੀਂ ਤਿਆਗਣਗੇ।

 

 

ਅੱਜ ਇੱਥੇ ਇੱਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਮਾਨ ਨੇ ਕਿਹਾ ਕਿ ਉਹ ਪਿਛਲੇ ਕਈ ਦਹਾਕਿਆਂ ਤੋਂ ਪੰਥਕ ਏਜੰਡੇ ਉੱਤੇ ਕੰਮ ਕਰਦੇ ਆ ਰਹੇ ਹਨ ਤੇ ਆਪਣੇ ਆਖ਼ਰੀ ਸਾਹ ਤੱਕ ਉਸ ਨੂੰ ਛੱਡਣਗੇ ਨਹੀਂ।

 

 

ਸ੍ਰੀ ਸਿਮਰਨਜੀਤ ਸਿੰਘ ਮਾਨ ਨੇ ਅੱਗੇ ਕਿਹਾ ਕਿ ਉਨ੍ਹਾਂ ਨੇ ਸੰਗਰੂਰ ਹਲਕੇ ਵਿੱਚ ਆਪਣੇ ਸੰਸਦ ਮੈਂਬਰ ਦੇ ਕਾਰਜਕਾਲ ਦੌਰਾਨ ਬਹੁਤ ਸਾਰੇ ਵਿਕਾਸ ਕਾਰਜ ਕਰਵਾਏ ਸਨ; ਜਿਨ੍ਹਾਂ ਵਿੱਚ ਸੜਕਾਂ ਦਾ ਨਿਰਮਾਣ, ਸਿਹਤ ਸੇਵਾਵਾਂ ਤੇ ਪਿੰਡਾਂ ਨੂੰ ਗ੍ਰਾਂਟ ਜਾਰੀ ਕਰਨਾ ਸ਼ਾਮਲ ਹਨ। ‘ਸਾਬਕਾ ਐੱਮਪੀ ਵਿਜੇ ਇੰਦਰ ਸਿੰਗਲਾ ਬਾਅਦ ਵਿੱਚ ਮੇਰੇ ਵਿਚਾਰਾਂ ਮੁਤਾਬਕ ਚੱਲੇ ਸਨ ਤੇ ਯੂਪੀਏ ਸਰਕਾਰ ਵੇਲੇ ਘਾਬਦਾਂ ਵਿਖੇ ਪੀਜੀਆਈ ਹਸਪਤਾਲ ਲਿਆਏ ਸਨ। ਮੈਂ ਉਨ੍ਹਾਂ ਦੇ ਉਸ ਕੰਮ ਦੀ ਸ਼ਲਾਘਾ ਕਰਦਾ ਹਾਂ।’

 

 

ਸੰਗਰੂਰ ਲੋਕ ਸਭਾ ਹਲਕੇ ਤੋਂ ਚੋਣ ਲੜ ਰਹੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ੍ਰੀ ਸਿਮਰਨਜੀਤ ਸਿੰਘ ਮਾਨ ਨੇ ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਨੂੰ ਤਿੰਨ ਦਿਨਾਂ ਅੰਦਰ ਹੀ ਰਿਹਾਅ ਕਰਨ ਲਈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਉਹ ਭਾਰਤ ਤੇ ਪਾਕਿਸਤਾਨ ਵਿਚਾਲੇ ਕਿਸੇ ਹਾਲਤ ’ਚ ਜੰਗ ਨਹੀਂ ਚਾਹੁੰਦੇ। ‘ਮੈਂ ਤਾਂ ਸਗੋਂ ਇਹ ਆਖਾਂਗਾ ਕਿ ਭਾਰਤੀ ਲੋਕ ਕਸ਼ਮੀਰ ਨੂੰ ਤਾਂ ਪਸੰਦ ਕਰਦੇ ਹਨ ਪਰ ਕਸ਼ਮੀਰੀਆਂ ਨੂੰ ਨਹੀਂ। ਜਦੋਂ ਅਸੀਂ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਸਮਝਣ ਦਾ ਜਤਨ ਕਰਾਂਗੇ, ਤਦ ਜੰਗ ਦੀ ਕੋਈ ਗੁੰਜਾਇਸ਼ ਹੀ ਨਹੀਂ ਬਚੇਗੀ।’

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Will not leave Panthic Agenda Simranjit Singh Mann