ਅਗਲੀ ਕਹਾਣੀ

8,886 ਟੀਚਰਾਂ ਨੂੰ ਰੈਗੂਲਰ ਕਰਨ ਬਾਰੇ ਮੁੜ-ਵਿਚਾਰ ਨਹੀਂ ਕਰਾਂਗੇ: ਸੋਨੀ

8,886 ਟੀਚਰਾਂ ਨੂੰ ਰੈਗੂਲਰ ਕਰਨ ਬਾਰੇ ਮੁੜ-ਵਿਚਾਰ ਨਹੀਂ ਕਰਾਂਗੇ: ਸੋਨੀ

--  ਕੰਮ ਨਹੀਂ ਤਾਂ ਤਨਖ਼ਾਹ ਵੀ ਨਹੀਂ ਮਿਲੇਗੀ

 

ਪੰਜਾਬ ਦੇ ਸਿੱਖਿਆ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਨੇ ਕਿਹਾ ਹੈ ਕਿ ਸਰਬ ਸਿੱਖਿਆ ਅਭਿਆਨ, ਰਾਸ਼ਟਰੀ ਮਾਧਅਮਿਕ ਸਿੱਖਿਆ ਅਭਿਆਨ ਤੇ ਆਦਰਸ਼ ਮਾਡਲ ਸਕੂਲ ਪ੍ਰੋਗਰਾਮ ਅਧੀਨ ਕੰਮ ਕਰ ਰਹੇ 8,886 ਅਧਿਆਪਕ ਦੀਆਂ ਸੇਵਾਵਾਂ ਰੈਗੂਲਰ (ਨਿਯਮਤ) ਕਰਨ ਬਾਰੇ ਬਿਲਕੁਲ ਵੀ ਮੁੜ-ਵਿਚਾਰ ਨਹੀਂ ਕੀਤਾ ਜਾਵੇਗਾ।


ਮੰਤਰੀ ਨੇ ਕਿਹਾ ਕਿ ਕੈਬਿਨੇਟ ਨੇ ਉਨ੍ਹਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਬਾਰੇ ਮਨਜ਼ੂਰੀ ਅਧਿਆਪਕ ਯੂਨੀਅਨਾਂ ਦੀ ਸਹਿਮਤੀ ਤੋਂ ਬਾਅਦ ਹੀ ਦਿੱਤੀ ਸੀ ਪਰ ਹੁਣ ਉਹ ਆਪਣੀ ਉਸ ਗੱਲ ਤੋਂ ਪਿਛਾਂਹ ਹਟ ਰਹੇ ਹਨ। ਉਨ੍ਹਾਂ ਕਿਹਾ ਕਿ ਠੇਕਾ ਆਧਾਰਤ ਅਧਿਆਪਕਾਂ ਨੂੰ ਭੜਕਾਇਆ ਜਾ ਰਿਹਾ ਹੈ ਪਰ ਉਨ੍ਹਾਂ ਨੂੰ ਕਲਾਸਾਂ ਵਿੱਚ ਵਿਘਨ ਨਹੀਂ ਪਾਉਣ ਦਿੱਤਾ ਜਾਵੇਗਾ। ਉਹ ਆਪਣੇ ਰੋਸ ਮੁਜ਼ਾਹਰੇ ਛੁੱਟੀਆਂ ਵਾਲੇ ਦਿਨਾਂ ਨੂੰ ਤੇ ਸਕੂਲੀ ਸਮਿਆਂ ਤੋਂ ਬਾਅਦ ਕਰ ਸਕਦੇ ਹਨ। ਜੇ ਉਹ ਕੰਮ ਨਹੀਂ ਕਰਨਗੇ, ਤਾਂ ਤਨਖ਼ਾਹ ਵੀ ਨਹੀਂ ਮਿਲੇਗੀ।


ਇੱਥੇ ਵਰਨਣਯੋਗ ਹੈ ਕਿ ਪਿਛਲੇ ਹਫ਼ਤੇ ਕੈਬਿਨੇਟ ਨੇ ਇਨ੍ਹਾਂ ਅਧਿਆਪਕਾਂ ਨੂੰ ਰੈਗੂਲਰ ਕਰਨ ਦਾ ਪ੍ਰਸਤਾਵ ਇਸ ਸ਼ਰਤ ਨਾਲ ਮਨਜ਼ੂਰ ਕਰ ਲਿਆ ਸੀ ਕਿ ਉਨ੍ਹਾਂ ਨੂੰ ਹਰ ਮਹੀਨੇ 10,300 ਰੁਪਏ ਤਨਖ਼ਾਹ ਮਿਲੇਗੀ ਤੇ ਤਿੰਨ ਸਾਲਾਂ ਲਈ ਹਰ ਮਹੀਨੇ 5,000 ਰੁਪਏ ਦਾ ਭੱਤਾ ਵੀ ਦਿੱਤਾ ਜਾਵੇਗਾ। ਤਿੰਨ ਸਾਲ ਮੁਕੰਮਲ ਹੋਣ ਤੋਂ ਬਾਅਦ ਉਨ੍ਹਾਂ ਦੀਆਂ ਸੇਵਾਵਾਂ ਰੈਗੂਲਰ ਕਰ ਦਿੱਤੀਆਂ ਜਾਣਗੀਆਂ। ਇਨ੍ਹਾਂ ਅਧਿਆਪਕਾਂ ਨੂੰ ਪਿਛਲੇ ਕਈ ਸਾਲਾਂ ਤੋਂ 35,000 ਰੁਪਏ ਤਨਖ਼ਾਹ ਵੀ ਮਿਲਦੀ ਰਹੀ ਹੈ ਤੇ ਉਹ ਇਸ ਫ਼ੈਸਲੇ ਵਿਰੁੱਧ ਬੇਹੱਦ ਖ਼ਫ਼ਾ ਹਨ।


ਇਸ ਦੌਰਾਨ ਆਮ ਆਦਮੀ ਪਾਰਟੀ ਨੇ ਠੇਕਾ ਆਧਾਰਤ ਅਧਿਆਪਕਾਂ ਦੀਆਂ ਤਨਖ਼ਾਹਾਂ ਵਿੱਚ 65 ਤੋਂ 70 ਫ਼ੀ ਸਦੀ ਕਮੀ ਕਰਨ ਦਾ ਜ਼ੋਰਦਾਰ ਵਿਰੋਧ ਕੀਤਾ ਹੈ।   

8,886 ਟੀਚਰਾਂ ਨੂੰ ਰੈਗੂਲਰ ਕਰਨ ਬਾਰੇ ਮੁੜ-ਵਿਚਾਰ ਨਹੀਂ ਕਰਾਂਗੇ: ਸੋਨੀ
  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:will not rethink over regularization to 8886 teachers