ਅਗਲੀ ਕਹਾਣੀ

​​​​​​​ਅੱਤਵਾਦ ਵੇਲੇ ਪੰਜਾਬ ਛੱਡ ਕੇ ਗਏ ਪੰਜਾਬੀ ਪਰਿਵਾਰਾਂ ਨੂੰ ਮੁੜ ਵਸਾਵਾਂਗੇ: ਖਹਿਰਾ

​​​​​​​ਅੱਤਵਾਦ ਵੇਲੇ ਪੰਜਾਬ ਛੱਡ ਕੇ ਗਏ ਪੰਜਾਬੀ ਪਰਿਵਾਰਾਂ ਨੂੰ ਮੁੜ ਵਸਾਵਾਂਗੇ: ਖਹਿਰਾ

ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਅੱਜ ਸ਼ਹਿਰੀ,ਖ਼ਾਸ ਕਰਕੇ ਹਿੰਦੂ ਵੋਟਰਾਂ ਨੂੰ ਖ਼ੁਸ਼ ਕਰਨ ਲਈ ਕਿਹਾ ਕਿ ਅੱਤਵਾਦ ਦੇ ਕਾਲੇ ਦੌਰ ਦੌਰਾਨ ਜਿਹੜੇ ਪੰਜਾਬੀ ਪਰਿਵਾਰ, ਵਪਾਰੀ ਤੇ ਕਾਰੋਬਾਰੀ ਪੰਜਾਬ ਛੱਡ ਕੇ ਚਲੇ ਗਏ ਸਨ, ਉਨ੍ਹਾਂ ਨੂੰ ਸੂਬੇ ਵਿੱਚ ਵਾਪਸ ਲਿਆ ਕੇ ਮੁੜ–ਵਸਾਇਆ ਜਾਵੇਗਾ।

 

 

ਸ੍ਰੀ ਖਹਿਰਾ ਨੇ ਕਿਹਾ ਕਿ ਅੱਤਵਾਦ ਵੇਲੇ ਬਹੁਤ ਸਾਰੇ ਪੰਜਾਬੀ ਪਰਿਵਾਰਾਂ ਨੂੰ ਆਪਣੀਆਂ ਜਾਨਾਂ ਤੇ ਜਾਇਦਾਦਾਂ ਦਾ ਖੌਅ ਬਣ ਗਿਆ ਸੀ ਤੇ ਉਹ ਪੰਜਾਬ ਛੱਡ ਕੇ ਕਿਤੇ ਹੋਰ ਹਿਜਰਤ ਕਰ ਗਏ ਸਨ। ਉਨ੍ਹਾਂ ਕਿਹਾ ਕਿ ਕਾਂਗਰਸ ਤੇ ਅਕਾਲੀ ਦਲ ਜਿਹੀਆਂ ਰਵਾਇਤੀ ਪਾਰਟੀਆਂ ਨੇ ਉਨ੍ਹਾਂ ਪੀੜਤ ਪਰਿਵਾਰਾਂ ਦੀਆਂ ਭਾਵਨਾਵਾਂ ਨਾਲ ਸਦਾ ਖਿਲਵਾੜ ਕੀਤਾ ਤੇ ਉਸ ਮੁੱਦੇ ਉੱਪਰ ਸਿਆਸਤ ਕੀਤੀ ਪਰ ਉਨ੍ਹਾਂ ਨੂੰ ਮੁੜ ਵਸਾਉਣ ਦੀ ਨੀਤੀ ਬਾਰੇ ਕਦੇ ਵਿਚਾਰ ਹੀ ਨਹੀਂ ਕੀਤਾ। ਜਦ ਕਿ ਉਹ ਪਾਰਟੀਆਂ ਅੱਤਵਾਦ ਦੇ ਸਮੇਂ ਵੀ ਆਪਣੀਆਂ ਸਰਕਾਰਾਂ ਕਾਇਮ ਕਰਦੇ ਰਹੇ ਸਨ।

 

 

ਸ੍ਰੀ ਖਹਿਰਾ ਨੇ ਅੱਜ ਸ੍ਰੀ ਅਸ਼ਵਨੀ ਪਠੇਜਾ ਨੂੰ ਆਪਣੀ ਪਾਰਟੀ ਦੇ ਕਾਰੋਬਾਰੀ ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ। ਸ੍ਰੀ ਪਠੇਜਾ ਵੀ ਉਸ ਕਾਲੇ ਦੌਰ ਦੇ ਪੀੜਤ ਹਨ। ਉਨ੍ਹਾਂ ਨੂੰ ਤਦ ਆਪਣਾ ਘਰ–ਬਾਰ ਛੱਡ ਕੇ ਜੈਪੁਰ (ਰਾਜਸਥਾਨ) ਜਾਣਾ ਪਿਆ ਸੀ।

 

 

ਸ੍ਰੀ ਖਹਿਰਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਦੇ ਉਦਯੋਗਾਂ ਨਾਲ ਸਦਾ ਹੀ ਵਿਤਕਰਾ ਕੀਤਾ; ਜਦ ਕਿ ਗੁਆਂਢੀ ਪਹਾੜੀ ਸੂਬਿਆਂ ਨੂੰ ਟੈਕਸਾਂ ਵਿੱਚ ਵੱਡੀਆਂ ਛੋਟਾਂ ਦਿੱਤੀਆਂ ਜਾਂਦੀਆਂ ਰਹੀਆਂ। ਉਨ੍ਹਾਂ ਕਿਹਾ ਕਿ ਪੰਜਾਬ ਦੀ ਉਦਯੋਗਿਕ ਨੀਤੀ ਦੀ ਇਨਕਲਾਬੀ ਤਰੀਕੇ ਨਾਲ ਸਮੀਖਿਆ ਕਰਨ ਦੀ ਡਾਢੀ ਜ਼ਰੂਰਤ ਹੈ; ਸੂਬੇ ਦੇ ਕਾਰੋਬਾਰੀਆਂ ਤੇ ਸਨਅਤਕਾਰਾਂ ਦੇ ਦੁੱਖ ਤਦ ਹੀ ਘਟ ਸਕਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Will rehabilitate Punjabi families migrated during militancy Khaira