ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਠਿੰਡਾ ਕਨਵੈਨਸ਼ਨ ਦੇ ਮਤਿਆਂ ਅਨੁਸਾਰ ਹੀ ਕਰਾਂਗੇ ਸਮਝੌਤਾ: ਖਹਿਰਾ

ਬਠਿੰਡਾ ਕਨਵੈਨਸ਼ਨ ਦੇ ਮਤਿਆਂ ਅਨੁਸਾਰ ਹੀ ਕਰਾਂਗੇ ਸਮਝੌਤਾ: ਖਹਿਰਾ

--  ਕੈਪਟਨ ਸਰਕਾਰ ਨੂੰ ਦਿੱਤੇ 15 ਦਿਨਾ ਅਲਟੀਮੇਟਮ ਬਾਰੇ ਐਲਾਨ ਬਰਗਾੜੀ `ਚ ‘ਇਨਸਾਫ਼ ਮੋਰਚਾ` ਕਰੇਗਾ

--  ਬਰਗਾੜੀ `ਚ ਜੇ ਲੋਕ-ਰੋਹ ਵਧਿਆ ਤੇ ਕੋਈ ਅਣਸੁਖਾਵੀਂ ਘਟਨਾ ਵਾਪਰੀ, ਤਾਂ ਜਿ਼ੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ


ਬਰਗਾੜੀ ਦੇ ਰੋਸ ਮੋਰਚੇ `ਤੇ ਸ੍ਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਬਾਗ਼ੀ ਆਗੂ ਸ੍ਰੀ ਸੁਖਪਾਲ ਸਿੰਘ ਖਹਿਰਾ ਵੱਲੋਂ ਮੰਚ ਸਾਂਝਾ ਕੀਤੇ ਜਾਣ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਵਿਰੋਧੀ ਧਿਰ ਦੇ ਉੱਪ-ਆਗੂ ਸਰਬਜੀਤ ਕੌਰ ਮਾਣੂੰਕੇ ਦੀ ਅਗਵਾਈ ਹੇਠ ਪੰਜ-ਮੈਂਬਰੀ ਤਾਲਮੇਲ ਕਮੇਟੀ ਕਾਇਮ ਕਰ ਦਿੱਤੀ ਗਈ ਹੈ, ਜੋ ਬਾਗ਼ੀਆਂ ਨੂੰ ਮਨਾਉਣ ਲਈ ਕੰਮ ਕਰੇਗੀ। ਇਸ ਕਮੇਟੀ ਦੇ ਬਾਕੀ ਦੇ ਮੈਂਬਰਾਂ `ਚ ਸੰਗਰੂਰ ਤੋਂ ਪਾਰਟੀ ਐੱਮਪੀ ਭਗਵੰਤ ਮਾਨ, ਵਿਧਾਇਕ ਮੀਤ ਹੇਅਰ, ਰੁਪਿੰਦਰ ਕੌਰ ਰੂਬੀ ਤੇ ਕੁਲਵੰਤ ਸਿੰਘ ਪੰਡੋਰੀ ਸ਼ਾਮਲ ਹਨ।


ਉੱਧਰ ਖਹਿਰਾ ਧੜੇ ਨੇ ਵੀ ਬੀਤੀ 24 ਸਤੰਬਰ ਨੂੰ ਆਪਸੀ ਮਤਭੇਦ ਦੂਰ ਕਰਨ ਲਈ ਪੰਜ ਮੈਂਬਰੀ ਕਮੇਟੀ ਕਾਇਮ ਕੀਤੀ ਸੀ।


ਅੱਜ ਮੰਗਲਵਾਰ ਨੂੰ ਇੱਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਖਹਿਰਾ ਨੇ ਕਿਹਾ ਕਿ ਪੰਜ ਮੈਂਬਰੀ ਪੈਨਲ ਆਮ ਆਦਮੀ ਪਾਰਟੀ ਦੇ ਸੂਬਾਈ ਆਗੂਆਂ ਨਾਲ ਮਤਭੇਦ ਖ਼ਤਮ ਕਰਨ ਲਈ ਗੱਲਬਾਤ ਕਰੇਗਾ ਤੇ ਇਹ ਗੱਲਬਾਤ ਸਿਰਫ਼ ਬਠਿੰਡਾ ਕਨਵੈਨਸ਼ਨ `ਚ ਪਾਸ ਕੀਤੇ ਮਤਿਆਂ ਦੇ ਘੇਰੇ `ਚ ਰਹਿ ਕੇ ਹੀ ਹੋਵੇਗੀ; ਜਿਸ ਵਿੱਚ ਪੰਜਾਬ ਦੀ ਸੂਬਾ ਇਕਾਈ ਦੀ ਖ਼ੁਦਮੁਖਤਿਆਰੀ ਮੁੱਖ ਹੋਵੇਗੀ।


ਬਾਗ਼ੀ ਧੜੇ `ਚ ਸ੍ਰੀ ਖਹਿਰਾ ਸਮੇਤ ਅੱਠ ਵਿਧਾਇਕ ਹਨ। ਉਂਝ ਇਨ੍ਹਾਂ ਸਮੇਤ ਕੁੱਲ 20 ‘ਆਪ` ਵਿਧਾਇਕ ਹਨ। ਜੇ ਸ੍ਰੀ ਐੱਚਐੱਸ ਫੂਲਕਾ ਦਾ ਅਸਤੀਫ਼ਾ ਮਨਜ਼ੂਰ ਹੋ ਗਿਆ, ਤਾਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਗਿਣਤੀ 19 ਰਹਿ ਜਾਵੇਗੀ।


ਸ੍ਰੀ ਖਹਿਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਤੇ ਉਨ੍ਹਾਂ ਦੇ ਡਿਪਟੀ ਮਨੀਸ਼ ਸਿਸੋਦੀਆ ਨੇ ਕਦੇ ਵੀ ਆਪਣੀਆਂ ਪੰਜਾਬ ਫੇਰੀਆਂ ਦੌਰਾਨ ਦੋਵੇਂ ਧੜਿਆਂ ਵਿਚਾਲੇ ਸੁਲਹ ਕਰਵਾਉਣ ਦਾ ਕੋਈ ਜਤਨ ਨਹੀਂ ਕੀਤਾ।


ਬੇਅਦਬੀ ਤੇ ਪੁਲਿਸ ਗੋਲੀਬਾਰੀ ਦੀਆਂ ਘਟਨਾਵਾਂ ਲਈ ਜਿ਼ੰਮੇਵਾਰ ਦੋਸ਼ੀਆਂ ਵਿਰੁੱਧ ਕੋਈ ਕਾਰਵਾਈ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਦਿੱਤੇ 15 ਦਿਨਾਂ ਦੇ ਅਲਟੀਮੇਟਮ ਬਾਰੇ ਸ੍ਰੀ ਖਹਿਰਾ ਨੇ ਕਿਹਾ ਕਿ ਬਰਗਾੜੀ `ਚ ‘ਇਨਸਾਫ਼ ਮੋਰਚਾ` ਇਸ ਸਬੰਧੀ ਅਗਲੇ ਕਦਮ ਦਾ ਐਲਾਨ ਕਰੇਗਾ।


ਸ੍ਰੀ ਖਹਿਰਾ ਨੇ ਕਿਹਾ ਕਿ ਮੁੱਖ ਮੰਤਰੀ ਨੇ ਵਿਸ਼ੇਸ਼ ਜਾਂਚ ਟੀਮ ਦਾ ਨਾਟਕ ਰਚਿਆ ਸੀ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਨ੍ਹਾਂ ਦੇ ਪੁੱਤਰ ਸੁਖਬੀਰ ਸਿੰਘ ਬਾਦਲ ਵਿਰੁੱਧ ਕੋਈ ਕਾਨੂੰਨੀ ਕਾਰਵਾਈ ਕਰਨ ਦੀ ਇੱਛਾ ਤੱਕ ਵੀ ਜ਼ਾਹਿਰ ਨਹੀਂ ਕੀਤੀ ਗਈ।


ਸ੍ਰੀ ਖਹਿਰਾ ਨੇ ਦੋਸ਼ ਲਾਇਆ ਕਿ ਸਰਕਾਰ ਅਸਲ `ਚ ਵਿਸ਼ੇਸ਼ ਜਾਂਚ ਟੀਮ ਦੀ ਵਰਤੋਂ 2019 ਦੀਆਂ ਲੋਕ ਸਭਾ ਚੋਣਾਂ ਆਉਣ ਤੱਕ ਕਰੇਗੀ। ਉਨ੍ਹਾਂ ਕਿਹਾ ਕਿ ਬਰਗਾੜੀ `ਚ ਜੇ ਲੋਕ-ਰੋਹ ਵਧਦਾ ਹੈ, ਤਾਂ ਉਸ ਤੋਂ ਬਾਅਦ ਕਿਸੇ ਵੀ ਅਣਸੁਖਾਵੀਂ ਘਟਨਾ ਲਈ ਪੰਜਾਬ ਸਰਕਾਰ ਹੀ ਜਿ਼ੰਮੇਵਾਰ ਹੋਵੇਗੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:will resolve difference within Bathinda convention