ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬੀ ਕਾਰੋਬਾਰੀਆਂ ਲਈ ਕੈਨੇਡਾ `ਚ ਟੈਕਸ ਘਟਾਵਾਂਗੇ: ਐਂਡ੍ਰਿਯੂ

ਕੈਨੇਡਾ ਦੀ ਕਨਜ਼ਰਵੇਟਿਵ ਪਾਰਟੀ ਦੇ ਆਗੂ ਸ੍ਰੀ ਐਂਡ੍ਰਿਯੂ ਸ਼ੀਰ ਅੰਮ੍ਰਿਤਸਰ `ਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਪਣੀ ਪਤਨੀ

--  ਕੈਨੇਡਾ `ਚ ਪਿਛਲੇ 115 ਸਾਲਾਂ ਤੋਂ ਵਡਮੁੱਲਾ ਯੋਗਦਾਨ ਪਾ ਰਹੇ ਹਨ ਸਿੱਖ

 

ਕੈਨੇਡਾ `ਚ ਵਿਰੋਧੀ ਧਿਰ ਦੇ ਆਗੂ ਐਂਡ੍ਰਿਯੂ ਸ਼ੀਰ ਨੇ ਕਿਹਾ ਹੈ ਕਿ ਉਹ ਜੇ ਸੱਤਾ `ਚ ਆਏ, ਤਾਂ ਉਨ੍ਹਾਂ ਦੀ ਪਾਰਟੀ ਟੈਕਸ ਘਟਾਏਗੀ, ਤਾਂ ਜੋ ਪੰਜਾਬੀਆਂ ਨੂੰ ਛੋਟੇ ਕਾਰੋਬਾਰ ਚਲਾਉਣ `ਚ ਸੌਖ ਹੋਵੇ।


ਕੈਨੇਡਾ ਦੀ ਕਨਜ਼ਰਵੇਟਿਵ ਪਾਰਟੀ ਦੇ ਆਗੂ ਸ੍ਰੀ ਐਂਡ੍ਰਿਯੂ ਸ਼ੀਰ, ਉਨ੍ਹਾਂ ਦੀ ਪਤਨੀ ਜਿਲ ਸ਼ੀਰ ਅਤੇ ਕੈਨੇਡੀਅਨ ਸੰਸਦ ਮੈਂਬਰ ਬੌਬ ਸਰੋਆ ਇੱਥੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਲਈ ਪੁੱਜੇ। ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਸ਼ੀਰ ਨੇ ਕਿਹਾ,‘ਕੈਨੇਡਾ `ਚ, ਲਿਬਰਲ ਸਰਕਾਰ ਨੇ ਛੋਟੇ ਕਾਰੋਬਾਰਾਂ `ਤੇ ਹੁਣੇ ਟੈਕਸ ਵਧਾ ਦਿੱਤੇ ਹਨ। ਲਿਬਰਲ ਪਾਰਟੀ ਦੀ ਅਗਵਾਈ ਹੇਠਲੀ ਮੌਜੂਦਾ ਕੈਨੇਡਾ ਸਰਕਾਰ ਇਸ ਵੇਲੇ ਛੋਟੇ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਉਣ `ਚ ਆਪਣਾ ਸਮਾਂ ਬਰਬਾਦ ਕਰ ਰਹੀ ਹੈ। ਕੈਨੇਡਾ `ਚ ਬਹੁਤੇ ਸਿੱਖ ਆਪਣੇ ਛੋਟੇ-ਛੋਟੇ ਕਾਰੋਬਾਰ ਚਲਾ ਰਹੇ ਹਨ ਅਤੇ ਹੋਰਨਾਂ ਭਾਈਚਾਰਿਆਂ ਨੂੰ ਰੋਜ਼ਗਾਰ ਦੇ ਰਹੇ ਹਨ। ਸਿੱਖਾਂ ਵੱਲੋਂ ਕੀਤੀ ਜਾ ਰਹੀ ਸਖ਼ਤ ਮਿਹਨਤ ਨੂੰ ਧਿਆਨ `ਚ ਰੱਖਦਿਆਂ ਅਸੀਂ ਟੈਕਸ ਘਟਾਵਾਂਗੇ, ਤਾਂ ਜੋ ਉਹ ਖ਼ੁਸ਼ਹਾਲ ਹੋ ਸਕਣ।`

ਅੰਮ੍ਰਿਤਸਰ `ਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੰਗਰ ਹਾਲ `ਚ ਸੇਵਾ ਕਰਦੇ ਸ੍ਰੀ ਐਂਡ੍ਰਿਯੂ ਸ਼ੀਰ ਤੇ ਉਨ੍ਹਾਂ ਦੀ ਪਤਨੀ ਸ੍ਰੀ


ਸ੍ਰੀ ਸ਼ੀਰ ਨੇ ਕਿਹਾ ਕਿ ਪਿਛਲੇ 115 ਵਰ੍ਹਿਆਂ ਤੋਂ ਕੈਨੇਡਾ ਦੀ ਪ੍ਰਗਤੀ ਵਿੱਚ ਸਿੱਖਾਂ ਦਾ ਯੋਗਦਾਨ ਬੇਹੱਦ ਵਡਮੁੱਲਾ ਰਿਹਾ ਹੈ। ਜੇ ਸਾਡੀ ਸਰਕਾਰ ਕੈਨੇਡਾ ਦੀ ਕੇਂਦਰੀ ਸੱਤਾਾ `ਤੇ ਕਾਬਜ਼ ਹੋਈ, ਤਾਂ ‘ਅਸੀਂ ਅਜਿਹੇ ਉਦੇਸ਼ਮੁਖੀ ਪ੍ਰੋਗਰਾਮ ਸ਼ੁਰੂ ਕਰਾਂਗੇ ਕਿ ਵੱਧ ਤੋਂ ਵੱਧ ਪੰਜਾਬੀ ਕੈਨੇਡਾ ਆ ਸਕਣ ਤੇ ਇੱਥੇ ਸੈਟਲ ਹੋ ਸਕਣ ਜਾਂ ਯੂਨੀਵਰਸਿਟੀਜ਼ `ਚ ਉੱਚ-ਸਿੱਖਿਆ ਹਾਸਲ ਕਰ ਸਕਣ।`


ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੱਥੇਦਾਰ ਗੋਬਿੰਦ ਸਿੰਘ ਲੌਂਗੋਵਾਲ ਨੇ ਸ੍ਰੀ ਸ਼ੀਰ ਨੂੰ ਸਿਰੋਪਾਓ ਬਖ਼ਸਿ਼ਸ਼ ਕੀਤਾ ਤੇ ਨਾਲ ਸ੍ਰੀ ਹਰਿਮੰਦਰ ਸਾਹਿਬ ਦਾ ਇੱਕ ਮਾੱਡਲ ਅਤੇ ਸਿੱਖ ਇਤਿਹਾਸ ਬਾਰੇ ਕਿਤਾਬਾਂ ਦਾ ਇੱਕ ਸੈੱਟ ਵੀ ਭੇਟ ਕੀਤਾ।


ਸ੍ਰੀ ਸ਼ੀਰ ਤੇ ਉਨ੍ਹਾਂ ਦੀ ਪਤਨੀ ਨੇ ਲੰਗਰ ਹਾਲ `ਚ ਸੇਵਾ ਵੀ ਕੀਤੀ। ਮੱਥਾ ਟੇਕਣ ਤੋਂ ਬਾਅਦ ਸ੍ਰੀ ਸ਼ੀਰ ਜੱਲ੍ਹਿਆਂਵਾਲਾ ਬਾਗ਼ ਅਤੇ ਭਗਤ ਪੂਰਨ ਸਿੰਘ ਪਿੰਗਲਵਾੜਾ ਚੈਰਿਟੇਬਲ ਸੁਸਾਇਟੀ ਵੀ ਵੇਖਣ ਲਈ ਗਏ।


ਇਸ ਮੌਕੇ ਪਿੰਗਲਵਾੜਾ ਦੇ ਪ੍ਰਧਾਨ ਡਾ. ਇੰਦਰਜੀਤ ਕੌਰ ਤੇ ਮੀਤ ਪ੍ਰਧਾਨ ਜਗਦੀਪ ਸਿੰਘ ਵੀ ਮੌਜੂਦ ਸਨ।    

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੱਥੇਦਾਰ ਗੋਬਿੰਦ ਸਿੰਘ ਲੌਂਗੋਵਾਲ ਬੁੱਧਵਾਰ ਨੂੰ ਕੈਨੇਡਾ ਦੀ ਵਿਰੋਧੀ
  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:will slash taxes for Punjabi businessmen Andrew Scheer